02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੰਜਾਬੀ ਯੂਨੀਵਰਸਿਟੀ ਵਿਖੇ 7ਵੀਂ ਸਾਲਾਨਾ ਕਾਨਫ਼ਰੰਸ ਸਮਾਪਤ

ਪਟਿਆਲਾ, 2 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਅਰਥ ਵਿਗਿਆਨ ਵਿਭਾਗ ਦੀ 7ਵੀਂ ਸਾਲਾਨਾ ਕਾਨਫ਼ਰੰਸ ਸਫਲਤਾਪੂਰਵਕ ਸਮਾਪਤ ਹੋ ਗਈ ਹੈ। ‘ਦਿ ਸੋਸਾਇਟੀ ਆਫ਼ ਇਕਨੋਮਿਕਸ ਐਂਡ ਡਿਵੈਲਪਮੈਂਟ ਲੁਧਿਆਣਾ’ ਦੇ ਸਹਿਯੋਗ ਨਾਲ਼ ਕਰਵਾਈ ਕਾਨਫ਼ਰੰਸ ਵਿਚ ‘ਭਾਰਤ ਵਿੱਚ ਸਮਾਵੇਸ਼ੀ ਅਤੇ ਟਿਕਾਊ ਪੇਂਡੂ ਵਿਕਾਸ: ਸਮਾਜਿਕ-ਆਰਥਿਕ ਚੁਣੌਤੀਆਂ ਅਤੇ ਸੰਭਾਵੀ ਰਾਹ’ ਵਿਸ਼ੇ ’ਤੇ ਚਰਚਾ ਕੀਤੀ ਗਈ।

Ad Position 21
No active advertisement
ਪੰਜਾਬੀ ਯੂਨੀਵਰਸਿਟੀ ਵਿਖੇ ਅਰਥ ਵਿਗਿਆਨ ਵਿਭਾਗ ਵਲੋਂ ਕਰਵਾਏ ਪ੍ਰੋਗਰਾਮ ਦਾ ਦ੍ਰਿਸ਼। ਅਜੀਤ ਤਸਵੀਰ 03-11-2026
ਪਟਿਆਲਾ, 2 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਅਰਥ ਵਿਗਿਆਨ ਵਿਭਾਗ ਦੀ 7ਵੀਂ ਸਾਲਾਨਾ ਕਾਨਫ਼ਰੰਸ ਸਫਲਤਾਪੂਰਵਕ ਸਮਾਪਤ ਹੋ ਗਈ ਹੈ। ‘ਦਿ ਸੋਸਾਇਟੀ ਆਫ਼ ਇਕਨੋਮਿਕਸ ਐਂਡ ਡਿਵੈਲਪਮੈਂਟ ਲੁਧਿਆਣਾ’ ਦੇ ਸਹਿਯੋਗ ਨਾਲ਼ ਕਰਵਾਈ ਕਾਨਫ਼ਰੰਸ ਵਿਚ ‘ਭਾਰਤ ਵਿੱਚ ਸਮਾਵੇਸ਼ੀ ਅਤੇ ਟਿਕਾਊ ਪੇਂਡੂ ਵਿਕਾਸ: ਸਮਾਜਿਕ-ਆਰਥਿਕ ਚੁਣੌਤੀਆਂ ਅਤੇ ਸੰਭਾਵੀ ਰਾਹ’ ਵਿਸ਼ੇ ’ਤੇ ਚਰਚਾ ਕੀਤੀ ਗਈ। ਕਾਨਫ਼ਰੰਸ ਦੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਕੀਤੀ ਗਈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਦੇਸ ਦੀ ਅਸਲ ਤਰੱਕੀ ਪਿੰਡਾਂ ਦੇ ਵਿਕਾਸ ਤੋਂ ਬਿਨਾਂ ਅਧੂਰੀ ਹੈ ਅਤੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਨੀਤੀ ਘਾੜਿਆਂ ਅਤੇ ਖੋਜਾਰਥੀਆਂ ਨੂੰ ਠੋਸ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਮੌਜੂਦਾ ਸਮੇਂ ਪੇਂਡੂ ਖੇਤਰਾਂ ਵਿਚ ਆ ਰਹੀਆਂ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਜਿਵੇਂ ਕਿ ਬੇਰੁਜ਼ਗਾਰੀ, ਕਿਸਾਨੀ ਸੰਕਟ ਤੇ ਸਰੋਤਾਂ ਦੀ ਘਾਟ ਆਦਿ ਨਾਲ ਨਜਿੱਠਣ ਲਈ ਵਿਗਿਆਨਕ ਅਤੇ ਸਮਾਵੇਸ਼ੀ ਪਹੁੰਚ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ।ਉਨ੍ਹਾਂ ਨੌਜਵਾਨ ਖੋਜਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੋਜ ਨੂੰ ਸਿਰਫ਼ ਕਿਤਾਬਾਂ ਤੱਕ ਸੀਮਤ ਨਾ ਰੱਖਣ, ਸਗੋਂ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਪੇਂਡੂ ਭਾਈਚਾਰਿਆਂ ਦੀ ਭਲਾਈ ਲਈ ਅਮਲੀ ਸੁਝਾਅ ਦੇਣ । ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਦੌਰਾਨ ਹੋਈ ਵਿਚਾਰ-ਚਰਚਾ ਵਿਚੋਂ ਸਾਹਮਣੇ ਆਉਣ ਵਾਲੇ ਨਤੀਜਿਆਂ ਅਤੇ ਸੁਝਾਵਾਂ ਨੂੰ, ਨੀਤੀ-ਨਿਰਮਾਣ ਦੌਰਾਨ ਵਿਚਾਰਨ ਲਈ ਰਾਜ ਅਤੇ ਕੇਂਦਰੀ ਸਰਕਾਰਾਂ ਨੂੰ ਸੌਂਪਿਆ ਜਾਵੇਗਾ। ਨੀਤੀ ਆਯੋਗ ਦੇ ਡਾ. ਜ ਸਪਾਲ ਸਿੰਘ ਨੇ ਕਾਨਫਰੰਸ ਦੌਰਾਨ ਹੋਈਆਂ ਅਰਥ ਪੂਰਨ ਅਤੇ ਬੌਧਿਕ ਚਰਚਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੇਂਡੂ ਖੇਤਰਾਂ ਵਿੱਚ ਹੋ ਰਹੇ ਢਾਂਚਾਗਤ ਬਦਲਾਅ ‘ਤੇ ਚਾਨਣਾ ਪਾਇਆ ਅਤੇ ਟਿਕਾਊ ਖੇਤੀਬਾੜੀ ਅਤੇ ਪੇਂਡੂ ਵਿਕਾਸ ਨੂੰ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਸਮਾਵੇਸ਼ੀ ਵਿਕਾਸ ਲਈ ਨਵੀਂ ਪੀੜ੍ਹੀ ਨੂੰ ਢੁਕਵੇਂ ਹੁਨਰਾਂ ਤੇ ਤਕਨੀਕੀ ਸਿੱਖਿਆ ਨਾਲ ਲੈਸ ਕਰਨਾ ਜ਼ਰੂਰੀ ਹੈ। ਕਾਨਫ਼ਰੰਸ ਦੇ ਡਾਇਰੈਕਟਰ ਤੇ ਅਰਥ-ਸ਼ਾਸਤਰ ਵਿਭਾਗ ਦੇ ਮੁਖੀ, ਪ੍ਰੋ. ਜਸਦੀਪ ਸਿੰਘ ਤੂਰ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾਂ ਦੱਸਿਆ ਕਿ ਲਗਪਗ 16 ਰਾਜਾਂ ਤੇ 4 ਵਿਦੇਸ਼ੀ ਮੁਲਕਾਂ ਦੇ ਭਾਗੀਦਾਰਾਂ ਨੇ ਲਗਪਗ 150 ਖੋਜ-ਪੱਤਰ ਪੇਸ਼ ਕੀਤੇ, ਜਿਨ੍ਹਾਂ ਨੂੰ 5 ਵੱਖ-ਵੱਖ ਵਿਸ਼ਿਆਂ ਦੇ ਅਧੀਨ 15 ਤਕਨੀਕੀ ਸੈਸ਼ਨਾਂ ਵਿਚ ਪੇਸ਼ ਕੀਤਾ। ‘ਸੁਸਾਇਟੀ ਆਫ਼ ਇਕਨਾਮਿਕਸ ਐਂਡ ਡਿਵੈਲਪਮੈਂਟ’ ਦੇ ਪ੍ਰਧਾਨ ਪ੍ਰੋ. ਐਮ. ਐਸ. ਤੂਰ ਨੇ ਐਲਾਨ ਕੀਤਾ ਕਿ ਸੁਸਾਇਟੀ ਦੀ ਅਗਲੀ ਸਾਲਾਨਾ ਕਾਨਫਰੰਸ ਅਗਲੇ ਸਾਲ ਲੁਧਿਆਣਾ ਸਥਿਤ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਜਾਵੇਗੀ। ਜਰਨਲ ਦੇ ਮੁੱਖ ਸੰਪਾਦਕ ਪ੍ਰੋ. ਐਸ. ਐਸ. ਚਾਹਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕਲਗੀਧਰ ਸਾਹਿਬ ਤੋਂ ਸਜਾਈ ਪ੍ਰਭਾਤ ਫੇਰੀ ਅਗਲੀ ਖ਼ਬਰ ਪਿੰਡ ਜੱਸੋਵਾਲ ’ਚ ਪਹੁੰਚੇ ਸਤਬੀਰ ਸਿੰਘ ਖੱਟੜਾ
Ad Position 24