20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਵਲੋਂ 18 ਪ੍ਰਿੰਸੀਪਲਾਂ, 27 ਅਧਿਆਪਕਾਂ ਤੇ 32 ਵਿਦਿਆਰਥੀਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 29-07-2026
ਪਟਿਆਲਾ, 28 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ, ਪਟਿਆਲਾ ਵਲੋਂ 11ਵਾਂ ਵਿਦਿਆਰਥੀ ਤੇ ਅਧਿਆਪਕ ਸਨਮਾਨ ਸਮਾਰੋਹ ਮੈਰੀਟੋਰੀਅਸ ਸਕੂਲ, ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਮੌਕੇ ਟਰੱਸਟ ਵਲੋਂ ਸਾਰੇ ਮੁੱਖ ਮਹਿਮਾਨਾਂ ਦਾ ਇਨਡੋਰ ਪੌਦੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਡਾ. ਰਵਿੰਦਰਪਾਲ ਸਿੰਘ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਪਟਿਆਲਾ, ਡਾ. ਭੀਮਇੰਦਰ ਸਿੰਘ, ਡਾਇਰੈਕਟਰ, ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਅਜੀਤ ਸਿੰਘ ਭੱਟੀ, ਸਾਬਕਾ ਪ੍ਰਿੰਸੀਪਲ, ਮਨੀਸ਼ ਮਿੱਤਲ, ਪ੍ਰਸਿੱਧ ਸਮਾਜ ਸੇਵਕ, ਅਵਤਾਰ ਸਿੰਘ, ਪ੍ਰਿੰਸੀਪਲ, ਮੈਰੀਟੋਰੀਅਸ ਸਕੂਲ, ਪਟਿਆਲਾ ਅਤੇ ਸੁਰਿੰਦਰਪਾਲ, ਮੁਖੀ, ਤਰਕਸ਼ੀਲ ਸੁਸਾਇਟੀ, ਅਰਬਨ ਅਸਟੇਟ, ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤਾਂ ਵਿਚ ਮੈਰਿਟ ਪ੍ਰਾਪਤ ਕਰਨ ਵਾਲੇ 32 ਹੋਣਹਾਰ ਵਿਦਿਆਰਥੀਆਂ ਨੂੰ ਟਰੱਸਟ ਵਲੋਂ ਪ੍ਰਤੀ ਵਿਦਿਆਰਥੀ ਨਕਦ ਰਾਸ਼ੀ, ਟਰਾਫੀ, ਸਨਮਾਨ ਪੱਤਰ ਤੇ ਪੈਨ ਪੈਕਟ ਭੇਟ ਕੀਤਾ। ਇਸ ਤੋਂ ਇਲਾਵਾ 27 ਅਧਿਆਪਕਾਂ ਤੇ 18 ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਟਰੱਸਟ ਵਲੋਂ ਅਕਸ਼ੈ ਕੁਮਾਰ ਨੇ ਆਪਣੇ ਸਵਾਗਤੀ ਭਾਸ਼ਨ ਵਿਚ ਕਿਹਾ ਕਿ ਟਰੱਸਟ ਦਾ ਉਦੇਸ਼ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ, ਅਧਿਆਪਕਾਂ ਦੇ ਯੋਗਦਾਨ ਦਾ ਸਨਮਾਨ ਕਰਨਾ ਤੇ ਸਮਾਜ ਵਿਚ ਸਿੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਡਾ. ਰਵਿੰਦਰਪਾਲ ਸਿੰਘ ਸ਼ਰਮਾ ਅਤੇ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਮੈਰਿਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਅਜੀਤ ਸਿੰਘ ਭੱਟੀ ਤੇ ਮਨੀਸ਼ ਮਿੱਤਲ ਨੇ ਕਿਹਾ ਕਿ ਮਾਤਾ-ਪਿਤਾ, ਅਧਿਆਪਕਾਂ ਅਤੇ ਸ਼ਹੀਦਾਂ ਦੀ ਵਿਚਾਰਧਾਰਾ ਦਾ ਸਤਿਕਾਰ ਕਰਦਿਆਂ ਨੌਜਵਾਨਾਂ ਨੂੰ ਚੰਗੇ ਚਰਿੱਤਰ ਅਤੇ ਸਮਾਜ ਸੇਵਾ ਦੀ ਭਾਵਨਾ ਨਾਲ ਜੀਵਨ ਵਿਚ ਅੱਗੇ ਵਧਣਾ ਚਾਹੀਦਾ ਹੈ। ਅਵਤਾਰ ਸਿੰਘ ਤੇ ਸੁਰਿੰਦਰਪਾਲ, ਮੁਖੀ, ਤਰਕਸ਼ੀਲ ਸੁਸਾਇਟੀ, ਅਰਬਨ ਅਸਟੇਟ, ਪਟਿਆਲਾ ਨੇ ਕਿਹਾ ਕਿ ਹੋਣਹਾਰ ਵਿਦਿਆਰਥੀਆਂ ਦਾ ਸਮੇਂ-ਸਮੇਂ ‘ਤੇ ਸਨਮਾਨ ਕਰਨਾ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ। ਸਮਾਰੋਹ ਦੌਰਾਨ ਨੌਜਵਾਨ ਗਾਇਕ ਹਰਮਨ ਵਲੋਂ ਪੇਸ਼ ਕੀਤੇ ਗਏ ਪ੍ਰੇਰਣਾਦਾਇਕ ਗੀਤਾਂ ਨੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਮੌਕੇ ਟਰੱਸਟ ਮੈਂਬਰ ਮੈਡਮ ਕਿਰਨ ਸ਼ਰਮਾ ਨੇ ਆਪਣੀ ਪ੍ਰਭਾਵਸ਼ਾਲੀ ਕਵਿਤਾ ਦੀ ਪੇਸ਼ਕਾਰੀ ਕਰਕੇ ਹਾਜ਼ਰੀਨ ਤੋਂ ਭਰਪੂਰ ਪ੍ਰਸ਼ੰਸਾ ਹਾਸਿਲ ਕੀਤੀ। ਸਮਾਰੋਹ ਦੀ ਸਟੇਜ ਦੀ ਕਾਰਵਾਈ ਮੈਡਮ ਸੰਤੋਸ਼ ਸੰਧੀਰ ਤੇ ਲੈਕਚਰਾਰ ਨਰਿੰਦਰਪਾਲ ਸਿੰਘ ਨੇ ਆਪਣੇ ਪ੍ਰਭਾਵਸ਼ਾਲੀ, ਸੰਜੀਦਾ ਅਤੇ ਰੌਚਕ ਅੰਦਾਜ਼ ਨਾਲ ਨਿਭਾਈ। ਅੰਤ ਵਿਚ ਟਰੱਸਟ ਮੈਂਬਰ ਦੀਪਕ ਭਾਰਦਵਾਜ ਵਲੋਂ ਸਮੂਹ ਮੁੱਖ ਮਹਿਮਾਨਾਂ, ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਸਮਾਰੋਹ ਉਪਰੰਤ ਟਰੱਸਟ ਵਲੋਂ ਸਮੂਹ ਮਹਿਮਾਨਾਂ ਅਤੇ ਹਾਜ਼ਰੀਨ ਲਈ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ। ਇਸ ਮੌਕੇ ਸੀਮਾ ਉੱਪਲ (ਪ੍ਰਿੰਸੀਪਲ), ਸੁਧੀਰ ਕੁਮਾਰ (ਪ੍ਰਿੰਸੀਪਲ), ਸਤੀਸ਼ ਕੁਮਾਰ (ਪ੍ਰਿੰਸੀਪਲ), ਇੰਦੂ ਬਾਲਾ (ਪ੍ਰਿੰਸੀਪਲ), ਕੁਲਵਿੰਦਰ ਸਿੰਘ, ਸੁਮਨ ਗੋਇਲ, ਹਰਵਿੰਦਰ ਕੌਰ, ਪ੍ਰਿਯੰਕਾ ਸ਼ਰਮਾ, ਸੁਸ਼ਮਾ ਸ਼ਰਮਾ, ਗੁਰਵਿੰਦਰ ਕੌਰ, ਖੁਸ਼ਵੰਤ ਕੌਰ ਧੰਜੂ, ਹਰਪ੍ਰੀਤ ਕੌਰ ਆਦਿ ਟਰੱਸਟ ਮੈਂਬਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ, ਮਾਪੇ ਤੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਦੇ ਵੂਸ਼ੂ ਖਿਡਾਰੀਆਂ ਨੇ ਖੇਲੋ ਇੰਡੀਆ ਅਸਮਿਤਾ ਸਿਟੀ ਲੀਗ ’ਚ ਮਾਰੀ ਬਾਜ਼ੀ ਜਸਮੀਨ ਕੌਰ ਤੇ ਅਰ... ਅਗਲੀ ਖ਼ਬਰ ਭੈਣ-ਭਰਾ ਦੀ ਕੁੱਟਮਾਰ ਦੇ ਮਾਮਲੇ ’ਚ 3 ਖ਼ਿਲਾਫ਼ ਕੇਸ ਦਰਜ
Ad Position 24