20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਟੈਗੋਰ ਇੰਟਰਨੈਸ਼ਨਲ ਸਕੂਲ ਦੇ ਵੂਸ਼ੂ ਖਿਡਾਰੀਆਂ ਨੇ ਖੇਲੋ ਇੰਡੀਆ ਅਸਮਿਤਾ ਸਿਟੀ ਲੀਗ ’ਚ ਮਾਰੀ ਬਾਜ਼ੀ ਜਸਮੀਨ ਕੌਰ ਤੇ ਅਰਸ਼ਦੀਪ ਕੌਰ ਨੇ ਜਿੱਤੇ ਸੋਨ ਤਗਮੇ

Ad Position 21
No active advertisement
ਅਜੀਤ ਡੈਸਕ 29-07-2026
ਦੇਵੀਗੜ੍ਹ, 28 ਜੁਲਾਈ (ਰਾਜਿੰਦਰ ਸਿੰਘ ਮੌਜੀ)-ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਦੇ ਵਿਦਿਆਰਥੀਆਂ ਨੇ ਖੇਲੋ ਇੰਡੀਆ ਅਸਮਿਤਾ ਵੂਸ਼ੂ ਸਿਟੀ ਲੀਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ। ਬਠਿੰਡਾ ਦੇ ਪੀ.ਐੱਸ.-27 ਮਾਰਸ਼ਲ ਆਰਟ ਅਕੈਡਮੀ, ਮਾਡਲ ਟਾਊਨ ਫੇਜ਼-III ਵਿਚ ਹੋਏ ਇਸ ਪ੍ਰਤੀਯੋਗਿਤਾ ਵਿਚ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਦੋ ਸੋਨ ਅਤੇ ਇਕ ਚਾਂਦੀ ਦਾ ਤਗਮਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਮੁਕਾਬਲੇ ਵਿਚ ਜਸਮੀਨ ਕੌਰ (ਕਲਾਸ 9ਵੀਂ-ਏ) ਨੇ 42 ਕਿਲੋਗ੍ਰਾਮ ਵਰਗ ਵਿਚ ਪਹਿਲਾ ਸਥਾਨ ਹਾਸਿਲ ਕਰਦਿਆਂ ਸੋਨ ਤਗਮਾ ਜਿੱਤਿਆ। ਇਸੇ ਤਰ੍ਹਾਂ ਅਰਸ਼ਦੀਪ ਕੌਰ (ਕਲਾਸ 11ਵੀਂ ਆਰਟਸ) ਨੇ 60 ਕਿੱਲੋਗ੍ਰਾਮ ਵਰਗ ਵਿਚ ਬਾਜ਼ੀ ਮਾਰਦਿਆਂ ਸੋਨ ਤਗਮੇ ’ਤੇ ਕਬਜ਼ਾ ਕੀਤਾ। ਦੂਜੇ ਪਾਸੇ ਰੂਪਕਿਰਨ ਕੌਰ (ਕਲਾਸ 9ਵੀਂ-ਏ) ਨੇ 56 ਕਿੱਲੋਗ੍ਰਾਮ ਵਰਗ ਵਿਚ ਦੂਜਾ ਸਥਾਨ ਹਾਸਿਲ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਦੀ ਝੋਲੀ ਵਿਚ ਇਕ ਹੋਰ ਮੈਡਲ ਪਾਇਆ। ਇਨ੍ਹਾਂ ਖਿਡਾਰੀਆਂ ਦੀ ਇਸ ਸਫਲਤਾ ਪਿੱਛੇ ਵੂਸ਼ੂ ਕੋਚ ਸ਼ੁਭਮ ਦੀ ਸਖ਼ਤ ਮਿਹਨਤ ਤੇ ਖਿਡਾਰੀਆਂ ਦੀ ਲਗਨ ਕਾਰਨ ਹੀ ਸੰਭਵ ਹੋ ਸਕੀ। ਕੋਚ ਸ਼ੁਭਮ ਨੇ ਖਿਡਾਰੀਆਂ ਨੂੰ ਨਾ ਸਿਰਫ਼ ਤਕਨੀਕੀ ਮੁਹਾਰਤ ਦਿੱਤੀ, ਸਗੋਂ ਮਾਨਸਕ ਤੌਰ ‘ਤੇ ਵੀ ਮਜ਼ਬੂਤ ਕੀਤਾ। ਇਸ ਮੌਕੇ ਸਕੂਲ ਦੇ ਨਿਰਦੇਸ਼ਕ ਗੌਰਵ ਗੁਲਾਟੀ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਕੋਚ ਸ਼ੁਭਮ ਨੂੰ ਹਾਰਦਿਕ ਵਧਾਈ ਦਿੱਤੀ। ਟੈਗੋਰ ਇੰਟਰਨੈਸ਼ਨਲ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਸਹਿ-ਪਾਠਕ੍ਰਮੀ ਗਤੀਵਿਧੀਆਂ ਵਿਚ ਵੀ ਉੱਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੇ ਹਾਂ। ਸਕੂਲ ਦੀ ਪ੍ਰਧਾਨ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਵੀ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਨ ਖੇਡਾਂ ਨੂੰ ਸਿੱਖਿਆ ਦੇ ਬਰਾਬਰ ਮਹੱਤਵ ਦਿੰਦਾ ਹੈ। ਇਸ ਮੌਕੇ ਜੇਤੂ ਖਿਡਾਰੀਆਂ ਨੇ ਆਪਣੇ ਤਗਮੇ ਦਿਖਾਉਂਦੇ ਹੋਏ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕੋਚ ਸ਼ੁਭਮ ਤੇ ਸਕੂਲ ਪ੍ਰਬੰਧਨ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਮਾਣਾ ਦੇ 60 ਪਿੰਡਾਂ ਦੇ ਸਰਪੰਚਾਂ ਨੇ ਦਿੱਤਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੂੰ ਵੱਡਾ ਸਮਰਥਨ ਸਰਪੰਚ ਪੰਚਾਇਤ ਯੂਨੀਅ... ਅਗਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਵਲੋਂ 18 ਪ੍ਰਿੰਸੀਪਲਾਂ, 27 ਅਧਿਆਪਕਾਂ ਤੇ 32 ਵਿਦਿਆਰਥੀਆਂ ਦਾ ਸਨਮਾਨ
Ad Position 24