02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਐਕਸਾਇਜ਼ ਵਿਭਾਗ ਦੀ ਟੀਮ ਨੇ ਢਾਬਿਆਂ ਦੀ ਕੀਤੀ ਜਾਂਚ, ਗੈਰ ਕਾਨੂੰਨੀ ਧੰਦੇ ਤੋਂ ਵਰਜਿਆ

ਬਨੂੜ, 1 ਅਗਸਤ (ਭੁਪਿੰਦਰ ਸਿੰਘ)-ਐਕਸਾਇਜ਼ ਵਿਭਾਗ ਦੀ ਟੀਮ ਨੇ ਬਨੂੜ ਨੇੜੇ ਮੁੱਖ ਮਾਰਗਾਂ ’ਤੇ ਸਥਿਤ ਢਾਬਿਆਂ ਦੀ ਜਾਂਚ ਕੀਤੀ ਅਤੇ ਆਪਣੇ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਵਿਭਾਗੀ ਪ੍ਰਵਾਨਗੀਆਂ ਲੈਣ ਲਈ ਜਾਗਰੂਕ ਕੀਤਾ। ਐਕਸਾਇਜ਼ ਵਿਭਾਗ ਦੇ ਈ.

Ad Position 21
No active advertisement
ਅਜੀਤ ਡੈਸਕ 02-08-2026
ਬਨੂੜ, 1 ਅਗਸਤ (ਭੁਪਿੰਦਰ ਸਿੰਘ)-ਐਕਸਾਇਜ਼ ਵਿਭਾਗ ਦੀ ਟੀਮ ਨੇ ਬਨੂੜ ਨੇੜੇ ਮੁੱਖ ਮਾਰਗਾਂ ’ਤੇ ਸਥਿਤ ਢਾਬਿਆਂ ਦੀ ਜਾਂਚ ਕੀਤੀ ਅਤੇ ਆਪਣੇ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਵਿਭਾਗੀ ਪ੍ਰਵਾਨਗੀਆਂ ਲੈਣ ਲਈ ਜਾਗਰੂਕ ਕੀਤਾ। ਐਕਸਾਇਜ਼ ਵਿਭਾਗ ਦੇ ਈ. ਟੀ. ਓ. ਦੀਵਾਨ ਚੰਦ ਸ਼ਰਮਾਂ ਦੀ ਅਗਵਾਈ ਹੇਠ ਇੰਸਪੈਕਟਰ ਅਸ਼ੋਕ ਕੁਮਾਰ ਤੇ ਇੰਸਪੈਕਟਰ ਮਨਪ੍ਰੀਤ ਸਿੰਘ ਦੀ ਟੀਮ ਨੇ ਢਾਬਿਆਂ ਤੇ ਹੁੰਦੇ ਗੈਰ ਕਾਨੂੰਨੀ ਧੰਦੇ ਨੂੰ ਰੋਕਣ ਲਈ ਅੱਜ ਬਨੂੜ ਤੋਂ ਲਾਡਰਾਂ ਰੋਡ, ਬਨੂੜ ਤੋਂ ਤੇਪਲਾ ਰੋਡ ਤੇ ਰਾਜਪੁਰਾ ਰੋਡ ’ਤੇ ਸਥਿਤ ਢਾਬਿਆਂ ’ਤੇ ਛਾਪੇਮਾਰੀ ਕੀਤੀ ਅਤੇ ਉਥੇ ਪਏ ਸੱਕੀ ਵਸਤਾਂ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਉਥੇ ਖੜ੍ਹੇ ਕੈਮੀਕਲ ਨਾਲ ਲੋਡ ਟੈਂਕਰਾਂ ’ਤੇ ਲੱਗੀ ਸੀਲ, ਲੀਕਜ਼ ਤੇ ਕੈਮੀਕਲ ਨਾਲ ਹੋਈ ਛੇੜ ਛਾੜ ਦੀ ਜਾਂਚ ਕੀਤੀ। ਉਨ੍ਹਾਂ ਢਾਬੇ ਮਾਲਕਾਂ ਨੂੰ ਸ਼ਰਾਬ ਪਿਲਾਉਣ ਲਈ ਲਾਇਸੰਸ ਲੈਣ ਤੇ ਕਿਸੇ ਤਰ੍ਹਾਂ ਦਾ ਗੈਰ ਕਾਨੂੰਨੀ ਧੰਦਾ ਕਰਨ ਤੋਂ ਜਾਗਰੂਕ ਕੀਤਾ। ਉਨ੍ਹਾਂ ਨਾਲ ਸੁਰੱਖਿਆ ਮੁਲਾਜ਼ਮ ਵੀ ਹਾਜਰ ਸਨ। ਬਨੂੜ ਤੇਪਲਾ ਰੋਡ ’ਤੇ ਸਥਿਤ ਜੰਨਤ ਵੈਸ਼ਨੂ ਢਾਬੇ ਦੀ ਜਾਂਚ ਕਰਨ ਉਪਰੰਤ ਦੀਵਾਨ ਚੰਦ ਸ਼ਰਮਾਂ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਰੂਟੀਨ ਚੈਕਿੰਗ ਹੈ ਤੇ ਕਿਸੇ ਤਰ੍ਹਾਂ ਦੇ ਕੈਮੀਕਲ ਦੀ ਦੂਰ ਵਰਤੋਂ ਰੋਕਣ ਲਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਨੂੰ ਖੁਦ ਰੋਕਣ ਜਾਂ ਵਿਭਾਗ ਨੂੰ ਸੂਚਿਤ ਕਰਨ ਲਈ ਵੀ ਪ੍ਰੇਰਿਆ ਗਿਆ ਹੈ ਅਤੇ ਵਿਭਾਗ ਦੇ ਨੰਬਰ ਵੀ ਜਾਰੀ ਕੀਤੇ ਗਏ ਹਨ। ਪੁੱਛਣ ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਢਾਬੇ ਤੋਂ ਕੋਈ ਗੈਰ ਕਾਨੂੰਨੀ ਸਮਾਨ ਨਹੀ ਮਿਲਿਆ।
Ad Position 22
No active advertisement
ਪਿਛਲੀ ਖ਼ਬਰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ 70 ਲੱਖ ਦੀ ਠੱਗੀ-ਅੱਠ ਨਾਮਜ਼ਦ ਅਗਲੀ ਖ਼ਬਰ ਚੰਡੀਗੜ੍ਹ ਪੁਲਿਸ ਵਲੋਂ ਸਾਬਕਾ ਮੰਤਰੀ ਸਵ. ਅਜੈਬ ਸਿੰਘ ਮੁਖਮੇਲਪੁਰ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ
Ad Position 24
No active advertisement