05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਦੀ ਮਾਸਿਕ ਥੀਏਟਰ ਲੜੀ ਤਹਿਤ ਹਿੰਦੀ ਨਾਟਕ ਦਾ ਮੰਚਨ 8 ਨੂੰ

ਪਟਿਆਲਾ, 4 ਅਗਸਤ (ਧਰਮਿੰਦਰ ਸਿੰਘ ਸਿੱਧੂ)-ਉੱਤਰੀ ਖੇਤਰ ਸੱਭਿਆਚਾਰਕ ਕੇਂਦਰ (ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ) ਪਟਿਆਲਾ ਵਲੋਂ ਕੇਂਦਰ ਦੇ ਡਾਇਰੈਕਟਰ ਡਾਕਟਰ ਅਸ਼ਵਿਨ ਮਹੇਸ਼ ਦਲਵੀ ਦੀ ਅਗਵਾਈ ਹੇਠ ਐਨ ਜੇਡ. ਸੀ.

Ad Position 21
No active advertisement
ਅਜੀਤ ਡੈਸਕ 05-08-2026
ਪਟਿਆਲਾ, 4 ਅਗਸਤ (ਧਰਮਿੰਦਰ ਸਿੰਘ ਸਿੱਧੂ)-ਉੱਤਰੀ ਖੇਤਰ ਸੱਭਿਆਚਾਰਕ ਕੇਂਦਰ (ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ) ਪਟਿਆਲਾ ਵਲੋਂ ਕੇਂਦਰ ਦੇ ਡਾਇਰੈਕਟਰ ਡਾਕਟਰ ਅਸ਼ਵਿਨ ਮਹੇਸ਼ ਦਲਵੀ ਦੀ ਅਗਵਾਈ ਹੇਠ ਐਨ ਜੇਡ. ਸੀ. ਸੀ. ਵਲੋਂ ਮਾਸਿਕ ਥੀਏਟਰ ਲੜੀ ਦੇ ਹਿੱਸੇ ਵਜੋਂ, ਹਿੰਦੀ ਨਾਟਕ “ਤਿਰੰਗਾ - A journey” ਦਾ ਮੰਚਨ ਜੈਪੂਰ ਦੇ ਕਲਾਕਾਰਾਂ ਵਲੋਂ 8 ਅਗਸਤ ਨੂੰ ਸ਼ਾਮ 6.30 ਵਜੇ ਕਾਲੀ ਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ, ਨੇੜੇ ਭਾਸ਼ਾ ਭਵਨ ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਕੀਤਾ ਜਾਵੇਗਾ ਅਤੇ ਇਸ ਨਾਟਕ ਦੇ ਲੇਖ਼ਕ ਤੇ ਨਿਰਦੇਸ਼ਕ ਪ੍ਰਿਆਦਰਸਨੀ ਮਿਸ਼ਰਾ ਹਨ। ਇਹ ਨਾਟਕ ਭਾਰਤੀ ਆਜ਼ਾਦੀ ਸੰਗਰਾਮ ਦੇ ਇਤਿਹਾਸ ਦੀ ਗਾਥਾ ’ਤੇ ਅਧਾਰਿਤ ਹੈ। ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਦੇ ਨਿਰਦੇਸ਼ਕ ਡਾਕਟਰ ਅਸ਼ਵਿਨ ਮਹੇਸ਼ ਦਲਵੀ ਨੇ ਸਾਰੇ ਥੀਏਟਰ ਕਲਾਕਾਰਾਂ, ਕਲਾ ਪ੍ਰੇਮੀਆਂ ਤੇ ਸ਼ਹਿਰ ਨਿਵਾਸੀਆਂ ਨੂੰ ਨਾਟਕ ਦੇਖਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ ਅਤੇ ਦਾਖਲਾ ਮੁਫ਼ਤ ਹੈ।
Ad Position 22
No active advertisement
ਪਿਛਲੀ ਖ਼ਬਰ ਤੇਜਿੰਦਰ ਮਹਿਤਾ ਨੇ ਵੱਖ-ਵੱਖ ਬਾਜ਼ਾਰਾਂ ਵਿਚ ਚਲਾਈ ਜਨ ਸੰਪਰਕ ਮੁਹਿੰਮ ਅਗਲੀ ਖ਼ਬਰ ਚਰਨਜੀਤ ਸਿੰਘ ਮਵੀ ਵਲੋਂ ਪਿੰਡ ਦੁੱਧੜ੍ਹ ਦੇ ਸਰਪੰਚ ਤੇ ਸਮੂਹ ਪੰਚਾਇਤ ਨਾਲ ਮੁਲਾਕਾਤ
Ad Position 24
No active advertisement