ਕੰਮ ’ਤੇ ਗਈ ਨਾਬਾਲਗ ਲੜਕੀ ਘਰ ਨਹੀਂ ਪਰਤੀ
ਪਟਿਆਲਾ, 5 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਰੋਜ਼ਾਨਾ ਦੀ ਤਰਾਂ ਘਰੋਂ ਕੰਮ ’ਤੇ ਗਈ ਸੀ ਪਰ ਹੁਣ ਤਕ ਵਾਪਸ ਨਹੀਂ ਮੁੜੀ। ਇਸ ਸੰਬੰਧੀ ਲੜਕੀ ਦੇ ਪਿਤਾ ਨੇ ਥਾਣਾ ਸਿਵਲ ਲਾਈਨ ’ਚ ਸ਼ਿਕਾਇਤ ਦਰਜ ਕਰਵਾਈ ਕਿ ਜਦੋਂ ਉਨਾਂ ਦੀ ਲੜਕੀ ਕੰਮ ਤੋਂ ਵਾਪਸ ਨਹੀਂ ਮੁੜੀ ਤਾਂ ਉਨਾਂ ਨੂੰ ਭਾਲ ਕਰਨ ਦੌਰਾਨ ਪਤਾ ਲੱਗਾ ਕਿ ਰਾਹੁਲ ਨਾਮ ਦਾ ਲੜਕਾ ਉਨਾਂ ਦੀ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ।
ਅਜੀਤ ਡੈਸਕ
06-08-2026