ਕੰਮ ’ਤੇ ਗਈ ਨਾਬਾਲਗ ਲੜਕੀ ਘਰ ਨਹੀਂ ਪਰਤੀ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਠੱਗੇ 7 ਲੱਖ ਤੋਂ ਵਧ
ਪਟਿਆਲਾ, 5 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਇਕ ਨੌਜਵਾਨ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 7 ਲੱਖ ਤੋਂ ਵਧ ਦੀ ਰਕਮ ਠੱਗਣ ਦੇ ਮਾਮਲੇ ’ਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਮੁਲਜ਼ਮ ਰਣਜੀਤ ਸਿੰਘ ਵਾਸੀ ਜ਼ਿਲਾ ਪਟਿਆਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਜਸਕਰਨ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਰਣਜੀਤ ਸਿੰਘ ਨੇ ਉਸ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ 7 ਲੱਖ ਤੋਂ ਵਧ ਦੀ ਰਕਮ ਲਈ ਸੀ ਪਰ ਬਾਅਦ ’ਚ ਨਾ ਤਾਂ ਉਸ ਨੇ ਮੈਨੂੰ ਵਿਦੇਸ਼ ਭੇਜਿਆ ਤੇ ਨਾ ਹੀ ਦਿੱਤੀ ਰਕਮ ਵਾਪਸ ਕੀਤੀ।
ਅਜੀਤ ਡੈਸਕ
06-08-2026