06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਨਰਕਨੁਮਾ ਬਣਿਆ ਪਿੰਡ ਬਹਾਦੁਰਪੁਰ ਫ਼ਕੀਰਾਂ ਉਰਫ ਛੰਨਾ ਟੁੱਟੀਆਂ ਸੜਕਾਂ, ਗੰਦਾ ਪਾਣੀ ਤੇ ਪ੍ਰਸ਼ਾਸਨਿਕ ਲਾਪ੍ਰਵਾਹੀ ਤੋਂ ਦੁਖੀ ਲੋਕਾਂ ਨੇ ਖੜ੍ਹੇ ਕੀਤੇ ਵੱਡੇ ਸਵਾਲ

ਦੇਵੀਗੜ੍ਹ, 6 ਅਗਸਤ (ਰਾਜਿੰਦਰ ਸਿੰਘ ਮੌਜੀ)-ਨਗਰ ਪੰਚਾਇਤ ਦੇਵੀਗੜ੍ਹ ਅਧੀਨ ਆਉਂਦਾ ਪਿੰਡ ਬਹਾਦੁਰਪੁਰ ਫ਼ਕੀਰਾਂ ਉਰਫ ਛੰਨਾ ਅੱਜਕੱਲ੍ਹ ਵਿਕਾਸ ਪੱਖੋਂ ਬੁਰੀ ਤਰ੍ਹਾਂ ਪਛੜ ਕੇ ਨਰਕਨੁਮਾ ਰੂਪ ਧਾਰ ਚੁੱਕਿਆ ਹੈ। ਪਿਛਲੇ ਤਿੰਨ ਸਾਲਾਂ ਤੋਂ ਪਿਹੋਵਾ ਰੋਡ ਤੋਂ ਗੁਰਦੁਆਰਾ ਸਾਹਿਬ ਤੱਕ ਜਾਣ ਵਾਲੀ ਸੜਕ ਪੁੱਟੀ ਪਈ ਹੈ ਤੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 07-08-2026
ਦੇਵੀਗੜ੍ਹ, 6 ਅਗਸਤ (ਰਾਜਿੰਦਰ ਸਿੰਘ ਮੌਜੀ)-ਨਗਰ ਪੰਚਾਇਤ ਦੇਵੀਗੜ੍ਹ ਅਧੀਨ ਆਉਂਦਾ ਪਿੰਡ ਬਹਾਦੁਰਪੁਰ ਫ਼ਕੀਰਾਂ ਉਰਫ ਛੰਨਾ ਅੱਜਕੱਲ੍ਹ ਵਿਕਾਸ ਪੱਖੋਂ ਬੁਰੀ ਤਰ੍ਹਾਂ ਪਛੜ ਕੇ ਨਰਕਨੁਮਾ ਰੂਪ ਧਾਰ ਚੁੱਕਿਆ ਹੈ। ਪਿਛਲੇ ਤਿੰਨ ਸਾਲਾਂ ਤੋਂ ਪਿਹੋਵਾ ਰੋਡ ਤੋਂ ਗੁਰਦੁਆਰਾ ਸਾਹਿਬ ਤੱਕ ਜਾਣ ਵਾਲੀ ਸੜਕ ਪੁੱਟੀ ਪਈ ਹੈ ਤੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੀ ਫਿਰਨੀ ਤੇ ਅੰਦਰੂਨੀ ਗਲੀਆਂ ਨੂੰ ਵਿਕਾਸ ਕਾਰਜਾਂ ਦੇ ਨਾਂਅ ਹੇਠ ਪੁੱਟ ਕੇ ਸੁੱਟ ਦਿੱਤਾ ਗਿਆ ਸੀ, ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਨੇ ਮੁੜ ਇਸ ਦੀ ਸਾਰ ਨਹੀਂ ਲਈ। ਹਾਲਾਤ ਇਹ ਹਨ ਕਿ ਥਾਂ-ਥਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਸੜਕਾਂ ਤੇ ਗਲੀਆਂ ਵਿਚ ਖੜ੍ਹਾ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਲੱਖਾਂ ਰੁਪਏ ਟੈਕਸਾਂ ਦੇ ਰੂਪ ਵਿਚ ਨਗਰ ਪੰਚਾਇਤ ਨੂੰ ਦੇਣੇ ਹੀ ਹਨ, ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨਗਰ ਪੰਚਾਇਤ ਨੂੰ ਭੰਗ ਕਰ ਦੇਵੇ। ਉਨ੍ਹਾਂ ਕਿਹਾ ਕਿ ਸਮੱਸਿਆ ਇੱਥੇ ਹੀ ਖ਼ਤਮ ਨਹੀਂ ਹੁੰਦੀ ਵਾਟਰ ਸਪਲਾਈ ਦੀਆਂ ਪਾਈਪਾਂ ਵੀ ਕਈ ਥਾਵਾਂ ਤੋਂ ਟੁੱਟ ਚੁੱਕੀਆਂ ਹਨ। ਇਸ ਕਾਰਨ ਲੋਕਾਂ ਦੇ ਘਰਾਂ ਵਿਚ ਪੀਣ ਵਾਲੇ ਪਾਣੀ ਨਾਲੋਂ ਗੰਦਾ ਤੇ ਦੂਸ਼ਿਤ ਪਾਣੀ ਜ਼ਿਆਦਾ ਆ ਰਿਹਾ ਹੈ। ਪਿੰਡ ਵਾਸੀਆਂ ਮੁਤਾਬਕ ਉਨ੍ਹਾਂ ਨੇ ਆਪਣੀਆਂ ਇਨ੍ਹਾਂ ਗੰਭੀਰ ਸਮੱਸਿਆਵਾਂ ਬਾਰੇ ਕਈ ਵਾਰ ਲਿਖਤੀ ਅਤੇ ਜ਼ੁਬਾਨੀ ਰੂਪ ਵਿਚ ਨਗਰ ਪੰਚਾਇਤ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ, ਪਰ ਅਫ਼ਸੋਸ ਕਿ ਕਿਸੇ ਵੀ ਅਧਿਕਾਰੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਉਨ੍ਹਾਂ ਦੀ ਸਾਰ ਨਾ ਲਈ ਗਈ ਤਾਂ ਪਿੰਡ ਵਾਸੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਕੌਂਸਲਰ ਬੂਟਾ ਸਿੰਘ ਥਿੰਦ ਨੇ ਕਿਹਾ ਕਿ ਉਨ੍ਹਾਂ ਤੇ ਕੌਂਸਲਰ ਲਾਡੀ ਵਲੋਂ ਸਾਂਝੇ ਤੌਰ ’ਤੇ ਸੀਵਰੇਜ ਅਤੇ ਹੋਰ ਕੰਮਾਂ ਲਈ ਮਤੇ ਪਾ ਕੇ ਦਿੱਤੇ ਗਏ ਹਨ ਜਲਦੀ ਹੀ ਨਗਰ ਪੰਚਾਇਤ ਦੀ ਪ੍ਰਧਾਨ ਬੀਬੀ ਸਵਿੰਦਰ ਕੌਰ ਧੰਜੂ ਦੀ ਅਗਵਾਈ ਹੇਠ ਕੰਮ ਸ਼ੁਰੂ ਕਰਵਾਏ ਜਾਣਗੇ।ਇਸ ਮੌਕੇ ਪ੍ਰਵਿੰਦਰ ਸਿੰਘ ਪੂਨੀਆ, ਗੁਰਲਾਲ ਸਿੰਘ, ਮੰਗਾ ਰਾਮ, ਪੱਪੀ, ਨਛੱਤਰ ਸਿੰਘ, ਡਾ. ਹਰਵਿੰਦਰ ਸਿੰਘ, ਸਾਬਕਾ ਸਰਪੰਚ ਤਰਸੇਮ ਗਿਰ, ਲੱਖੀ, ਡੀਸੀ, ਤੇਜਾ ਸਿੰਘ ਤੇ ਗੁਰਦੀਪ ਸਿੰਘ ਛੱਜੂ ਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮੈਂਬਰ ਕੋਮਲ ਮਹੰਤ ਨੇ ਸਕੂਲ ਨੂੰ ‘ਵਾਟਰ ਕੂਲਰ’ ਕੀਤਾ ਦਾਨ ਅਗਲੀ ਖ਼ਬਰ ਘਰ ਦੀ ਛੱਤ ਹੇਠਾਂ ਦੱਬਣ ਕਾਰਨ ਵਿਧਵਾ ਦੀ ਮੌਤ , 1 ਔਰਤ ਜ਼ਖ਼ਮੀ
Ad Position 24
No active advertisement