ਪਾਰਕ ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ
ਪੁੱਟੀ ਗਈ ਬੇਸਮੈਂਟ ਦੇ ਨਾਲ ਦਾ ਸ਼ੋਅਰੂਮ ਨੁਕਸਾਨਿਆ
ਐਸ. ਐਸ. ਟੀ. ਨਗਰ ’ਚੋਂ ਗਹਿਣੇ ਤੇ ਨਕਦੀ ਚੋਰੀ
ਪਟਿਆਲਾ, 6 ਅਗਸਤ (ਮਨਦੀਪ ਸਿੰਘ ਖਰੌੜ)-ਪੁਲਿਸ ਵਲੋਂ ਅਕਸਰ ਚੋਰਾਂ ਨੂੰ ਨੱਥ ਪਾਉਣ ਦੇ ਦਾਅਵੇ ਕਰਨ ਦੇ ਬਾਵਜੂਦ ਵੀ ਥਾਣੇ ਤੋਂ ਮਹਿਜ਼ ਕਿੱਲੋਮੀਟਰ ਦੀ ਦੂਰੀ ’ਤੇ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਸੇ ਮਾਮਲੇ ਤਹਿਤ ਡਾ.
ਪਟਿਆਲਾ, 6 ਅਗਸਤ (ਮਨਦੀਪ ਸਿੰਘ ਖਰੌੜ)-ਪੁਲਿਸ ਵਲੋਂ ਅਕਸਰ ਚੋਰਾਂ ਨੂੰ ਨੱਥ ਪਾਉਣ ਦੇ ਦਾਅਵੇ ਕਰਨ ਦੇ ਬਾਵਜੂਦ ਵੀ ਥਾਣੇ ਤੋਂ ਮਹਿਜ਼ ਕਿੱਲੋਮੀਟਰ ਦੀ ਦੂਰੀ ’ਤੇ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਸੇ ਮਾਮਲੇ ਤਹਿਤ ਡਾ. ਜਤਿੰਦਰਪ੍ਰੀਤ ਸਿੰਘ ਵਾਸੀ ਐਸ. ਐਸ. ਟੀ. ਨਗਰ ਨੇ ਦੱਸਿਆ ਕਿ ਉਹ ਘਰੋਂ ਕੰਮਕਾਜ ਲਈ ਬਾਹਰ ਗਿਆ ਸੀ ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਆਇਆ ਤਾਂ ਘਰ ਦਾ ਮੁੱਖ ਦਰਵਾਜ਼ਾ ਟੁੱਟਿਆ ਪਿਆ ਸੀ ਅਤੇ ਅਲਮਾਰੀ ’ਚੋਂ ਸੋਨੇ ਦੀਆਂ ਚੂੜੀਆਂ, ਅੰਗੂਠੀਆਂ ਤੇ 7 ਹਜ਼ਾਰ ਰੁਪਏ ਦੀ ਨਕਦੀ ਕੋਈ ਚੋਰੀ ਕਰ ਕੇ ਲੈ ਗਿਆ।