1 ਸਤੰਬਰ ਦੀ ਦਿੱਲੀ ਰੈਲੀ ’ਚ ਪੰਜਾਬ ਭਰ ਤੋਂ ਹਜ਼ਾਰਾਂ ਕਿਰਤੀ ਸ਼ਾਮਿਲ ਹੋਣਗੇ-ਕਸ਼ਮੀਰ ਸਿੰਘ ਗਦਾਈਆ
ਨਾਭਾ, 6 ਅਗਸਤ (ਵਰਿੰਦਰ ਵਰਮਾ)-ਸੀ. ਪੀ.
ਨਾਭਾ, 6 ਅਗਸਤ (ਵਰਿੰਦਰ ਵਰਮਾ)-ਸੀ. ਪੀ. ਆਈ. ਵਲੋਂ 1 ਸਤੰਬਰ ਨੂੰ ਦਿੱਲੀ ਦੀ ਰਾਮਲੀਲਾ ਗਰਾਉਂਡ ’ਚ ਵਿਸ਼ਾਲ ਬਦਲਾਅ ਰੈਲੀ ਕੀਤੀ ਜਾਵੇਗੀ। ਜਿਸ ਵਿਚ ਦੇਸ਼ ਭਰ ’ਚੋਂ ਕਿਸਾਨ, ਮਜ਼ਦੂਰ, ਔਰਤਾਂ, ਨੌਜਵਾਨ ਤੇ ਵਿਦਿਆਰਥੀ ਸ਼ਾਮਿਲ ਹੋਣਗੇ, ਇਸ ਰੈਲੀ ਦੀ ਤਿਆਰੀ ਲਈ ਪੂਰੇ ਦੇਸ਼ ਭਰ ਵਿਚ ਪੈਦਲ ਯਾਤਰਾਵਾਂ ਕਰਕੇ ਲੋਕਾਂ ਨੂੰ ਇਸ ਰੈਲੀ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਰੈਲੀ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾਂ ਹੈ। ਇਹ ਪ੍ਰਗਟਾਵਾ ਸੀ. ਪੀ. ਆਈ. ਦੇ ਸੂਬਾ ਆਗੂ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਨੇ ਆਪਣੇ ਪਿੰਡ ਗਦਾਈਆ ਤੋਂ ਪੈਦਲ ਯਾਤਰਾ ਸ਼ੁਰੂ ਕਰਨ ਵੇਲੇ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ। ਇਸ ਸਮੇਂ ਉਨ੍ਹਾਂ ਹਾਜ਼ਰ ਲੋਕਾਂ ਨੂੰ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਰਾਜ ਦੌਰਾਨ ਦੇਸ਼ ਤਬਾਹੀ ਵੱਲ ਗਿਆ, ਬੇਰੁਜ਼ਗਾਰੀ ’ਚ ਉੜਕਾਂ ਦਾ ਵਾਧਾ ਹੋਇਆ, ਰੁਜ਼ਗਾਰ ਕਿਸੇ ਨੌਜਵਾਨ ਨੂੰ ਮਿਲਿਆ ਨਹੀਂ ਹੈ ਸਗੋਂ ਰੁਜ਼ਗਾਰ ਦੇਣ ਵਾਲੇ ਅਦਾਰੇ ਕੌਡੀਆਂ ਬਦਲੇ ਕਾਰਪੋਰੇਟ ਘਰਾਣਿਆਂ ਅੱਗੇ ਪਰੋਸ ਦਿੱਤੇ ਹਨ। ਇਸ ਸਮੇਂ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਨੇ ਕਿਹਾ ਕਿ ਮੋਦੀ ਹਕੂਮਤ ਦੇ ਰਾਜ ਦੌਰਾਨ ਔਰਤਾ ਤੇ ਅੱਤਿਆਚਾਰ ਵਧਿਆ ਹੈ, ਔਰਤਾਂ ਨਾਲ਼ ਤੇ ਨੌਜਵਾਨ ਲੜਕੀਆਂ ਨਾਲ਼ ਆਏ ਦਿਨ ਛੇੜਛਾੜ ਤੇ ਜਬਰ ਜਨਾਹ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।