ਖਿਝੇ ਪੁਲਿਸ ਮੁਲਾਜ਼ਮਾਂ ਨੇ ਟਰਾਂਸਫਾਰਮ ਦਾ ਸਵਿੱਚ ਕੱਟ ਕੇ ਪਿੰਡ ਵਾਲੇ ਸਾਰੀ ਰਾਤ ਗਰਮੀ ’ਚ ਤੜਫਾਏ
ਪਟਿਆਲਾ, 8 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਪੁਲਿਸ ਦੀ ਹਰਕਤ ਉਦੋਂ ਕੈਮਰੇ ਵਿਚ ਕੈਦ ਹੋ ਗਈ ਜਦੋਂ ਖਿਝੇ ਪੁਲਿਸ ਮੁਲਾਜ਼ਮਾਂ ਨੇ ਰਾਤ ਸਮੇਂ ਪਿੰਡ ਨੂੰ ਬਿਜਲੀ ਸਪਲਾਈ ਦੇਣ ਵਾਲੇ ਟਰਾਂਸਫਾਰਮ ਦਾ ਸਵਿੱਚ ਕੱਟ ਦਿੱਤਾ। ਪਿੰਡ ਵਾਲੇ ਬਿਜਲੀ ਕੱਟ ਦੇ ਭੁਲੇਖੇ ਸਾਰੀ ਰਾਤ ਮੱਛਰਾਂ ਤੇ ਗਰਮੀ ਵਿਚ ਤੜਫਦੇ ਰਹੇ ।
ਪ
ਪਿੰਡ ਨੌਗਾਵਾਂ ਵਿਖੇ ਪੁਲਿਸ ਮੁਲਾਜ਼ਮ ਟਰਾਂਸਫਾਰਮ ਦਾ ਸਵਿੱਚ ਕੱਟਦਾ ਹੋਇਆ ਤੇ ਨਾਲ ਖੜ੍ਹਾ ਵਰਦੀਧਾਰੀ ਮੁਲਾਜ਼ਮ। ਅਜੀਤ ਤਸਵੀਰ
09-08-2026
ਪਟਿਆਲਾ, 8 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਪੁਲਿਸ ਦੀ ਹਰਕਤ ਉਦੋਂ ਕੈਮਰੇ ਵਿਚ ਕੈਦ ਹੋ ਗਈ ਜਦੋਂ ਖਿਝੇ ਪੁਲਿਸ ਮੁਲਾਜ਼ਮਾਂ ਨੇ ਰਾਤ ਸਮੇਂ ਪਿੰਡ ਨੂੰ ਬਿਜਲੀ ਸਪਲਾਈ ਦੇਣ ਵਾਲੇ ਟਰਾਂਸਫਾਰਮ ਦਾ ਸਵਿੱਚ ਕੱਟ ਦਿੱਤਾ। ਪਿੰਡ ਵਾਲੇ ਬਿਜਲੀ ਕੱਟ ਦੇ ਭੁਲੇਖੇ ਸਾਰੀ ਰਾਤ ਮੱਛਰਾਂ ਤੇ ਗਰਮੀ ਵਿਚ ਤੜਫਦੇ ਰਹੇ । ਪਟਿਆਲਾ ਜ਼ਿਲ੍ਹੇ ਦੇ ਪਿੰਡ ਬਲਬੇੜਾ ਚੌਕੀ ਦੇ ਦੋ ਮੁਲਜਮਾਂ ਦਾ ਇਹ ਕਾਰਨਾਮਾ ਅੱਜ ਇਸ ਇਲਾਕੇ ਵਿਚ ਸਾਰਾ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ। ਬੜਬੇਲਾ ਚੌਕੀ ਵਿਚ ਰਾਤ ਨੂੰ ਪਿੰਡ ਨੌਗਾਵਾਂ ਵਿਚ ਰੇਹੜੀ ’ਤੇ ਹੋਏ ਝਗੜੇ ਸੰਬੰਧੀ ਚੌਕੀ ਇੰਚਾਰਜ ਨੂੰ ਫੋਨ ਆਉਂਦਾ ਹੈ। ਇਸ ਫੋਨ ਤੋਂ ਬਾਅਦ ਚੌਕੀ ਇੰਚਾਰਜ ਨੇ ਰਾਤ 10 ਵਜੇ ਦੇ ਕਰੀਬ ਦੋ ਪੁਲਿਸ ਮੁਲਾਜ਼ਮਾਂ ਨੂੰ ਉਪਰੋਕਤ ਮਾਮਲੇ ਦੀ ਪੜਤਾਲ ਲਈ ਭੇਜ ਦਿੱਤਾ। ਜਦੋਂ ਇਹ ਦੋਵੇਂ ਮੁਲਾਜ਼ਮ ਝਗੜੇ ਵਾਲੀ ਥਾਂ ’ਤੇ ਪੁੱਜੇ ਤਾਂ ਅੱਗੇ ਉੱਥੇ ਨਾ ਝਗੜੇ ਵਾਲੇ ਮਿਲੇ ਨਾ ਸ਼ਿਕਾਇਤਕਰਤਾ ਤਾਂ ਇਸ ਗੱਲ ਨੂੰ ਲੈ ਕੇ ਦੋਵੇਂ ਪੁਲਿਸ ਮੁਲਾਜ਼ਮਾਂ ਨੇ ਖਿਝ ਕੇ ਨੌਗਾਵਾਂ ਪਿੰਡ ਨੂੰ ਜਾਂਦੀ ਘਰੇਲੂ ਬਿਜਲੀ ਸਪਲਾਈ ਵਾਲੇ ਟਰਾਂਸਫਾਰਮ ਦਾ ਸਵਿੱਚ ਹੀ ਕੱਟ ਦਿੱਤਾ। ਇਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਲੱਗਾ ਕਿ ਇਹ ਪਾਵਰਕਾਮ ਵਲੋਂ ਕੋਈ ਬਿਜਲੀ ਕੱਟ ਲਗਾਇਆ ਗਿਆ ਹੋਣਾ। ਇਸ ਕਰਕੇ ਸਾਰੀ ਰਾਤ ਪਿੰਡ ਦੇ ਲੋਕ ਬਿਨਾਂ ਬਿਜਲੀ ਦੇ ਮੱਛਰਾਂ ਤੇ ਗਰਮੀ ਵਿਚ ਤੜਫਦੇ ਰਹੇ। ਆਖਿਰ ਜਦੋਂ ਸਵੇਰੇ ਕੁਝ ਲੋਕ ਟਰਾਂਸਫਾਰਮ ਕੋਲ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਟਰਾਂਸਫਾਰਮ ਦਾ ਸਵਿੱਚ ਕੱਟਿਆ ਹੋਇਆ ਸੀ। ਜਦੋਂ ਹੋਲੀ ਹੋਲੀ ਇਥੇ ਸਾਰੇ ਪਿੰਡ ਦੇ ਲੋਕ ਇਕੱਠੇ ਹੋਏ ਤਾਂ ਇਹ ਪਤਾ ਲੱਗਾ ਕਿ ਪਿੰਡ ਦੇ ਕਿਸੇ ਵੀ ਵਿਅਕਤੀ ਨੇ ਸਵਿੱਚ ਨਹੀਂ ਕੱਟਿਆਂ ਤਾਂ ਆਖਿਰ ਟਰਾਂਸਫਾਰਮ ਦੇ ਕੋਲ ਇਕ ਘਰ ’ਚ ਸੀ. ਸੀ. ਟੀ. ਵੀ. ਕੈਮਰਾ ਲੱਗਿਆ ਹੋਇਆ ਸੀ ਜਦੋਂ ਉਸ ਦੀ ਪੜਤਾਲ ਕੀਤੀ ਤਾਂ ਇਸ ਵਿਚ ਦੋ ਪੁਲਿਸ ਮੁਲਾਜ਼ਮ ਪਹੁੰਚਦੇ ਹਨ। ਇਕ ਵਰਦੀ ਵਾਲਾ ਪੁਲਿਸ ਮੁਲਾਜ਼ਮ ਕੋਲ ਖੜ੍ਹ ਜਾਂਦਾ ਹੈ ਤੇ ਦੂਜਾ ਬਿਨਾਂ ਵਰਦੀ ਵਾਲਾ ਪੁਲਿਸ ਮੁਲਾਜ਼ਮ ਸਵਿੱਚ ਕੱਟ ਰਿਹਾ ਹੈ। ਕੈਮਰੇ ਵਿਚ ਕੈਦ ਹੋਈ ਘਟਨਾ ਦੇ ਕਾਰਨਾਮੇ ਨੂੰ ਦੇਖ ਕੇ ਸਾਰਾ ਪਿੰਡ ਗੁੱਸੇ ਵਿਚ ਆ ਜਾਂਦਾ ਹੈ। ਉਪਰੰਤ ਪਿੰਡ ਲੋਕ ਬਲਬੇੜਾ ਚੌਕੀ ’ਚ ਪਹੁੰਚਦੇ ਹਨ ਜਿੱਥੇ ਚੌਕੀ ਇੰਚਾਰਜ ਰਾਮਕਰਨ ਨੇ ਮੰਨਿਆ ਕਿ ਉਸ ਨੇ ਨੌਗਾਵਾਂ ਵਿਖੇ ਇਕ ਰੇਹੜੀ ’ਤੇ ਇਕੱਠੇ ਹੋਏ ਲੋਕਾਂ ਦੇ ਝਗੜੇ ਸੰਬੰਧੀ ਆਈ ਕਾਲ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਉੱਥੇ ਭੇਜਿਆ ਸੀ ਜਿਥੇ ਪੁਲਿਸ ਮੁਲਾਜ਼ਮਾਂ ਨੇ ਸਵਿੱਚ ਕੱਟਿਆ ਹੈ।