09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਮਾਣਾ ਦਾ ਨਾਂਅ ਰੌਸ਼ਨ ਕਰਨ ਲਈ ਅਮਰੀਕਾ ਪੁੱਜਿਆ ਬੀਬੀ ਰੰਧਾਵਾ ਦਾ ਪੁੱਤਰ ਡਾ. ਕਰਨਸ਼ੇਰ

ਸਮਾਣਾ, 8 ਅਗਸਤ (ਪ੍ਰੀਤਮ ਸਿੰਘ ਨਾਗੀ)-ਪੰਜਾਬ ਮਹਿਲਾ ਕਾਂਗਰਸ ਤੇ ਜ਼ਿਲ੍ਹਾ ਕਾਂਗਰਸ ਪਟਿਆਲਾ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਦਾ ਪੁੱਤਰ ਡਾ. ਕਰਨਸ਼ੇਰ ਸਿੰਘ ਰੰਧਾਵਾ ਆਪਣੀ ਅਗਲੇਰੀ ਐਮ.

Ad Position 21
No active advertisement
ਅਜੀਤ ਡੈਸਕ 09-08-2026
ਸਮਾਣਾ, 8 ਅਗਸਤ (ਪ੍ਰੀਤਮ ਸਿੰਘ ਨਾਗੀ)-ਪੰਜਾਬ ਮਹਿਲਾ ਕਾਂਗਰਸ ਤੇ ਜ਼ਿਲ੍ਹਾ ਕਾਂਗਰਸ ਪਟਿਆਲਾ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਦਾ ਪੁੱਤਰ ਡਾ. ਕਰਨਸ਼ੇਰ ਸਿੰਘ ਰੰਧਾਵਾ ਆਪਣੀ ਅਗਲੇਰੀ ਐਮ. ਡੀ. ਮੈਡੀਸਿਨ ਦੀ ਪੜ੍ਹਾਈ ਕਰਨ ਵਾਸਤੇ ਅਮਰੀਕਾ ਪਹੁੰਚ ਚੁੱਕਿਆ ਹੈ। ਇਹ ਜਾਣਕਾਰੀ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਦੱਸਿਆ ਕਿ ਡਾ. ਕਰਨਸ਼ੇਰ ਨੇ ਆਪਣੀ ਸਕੂਲ ਦੀ ਪੜ੍ਹਾਈ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਤੋਂ ਕੀਤੀ ਅਤੇ ਉਪਰੰਤ ਐਮ. ਬੀ. ਬੀ. ਐਸ. ਦੀ ਪੜ੍ਹਾਈ ਰਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਪਟਿਆਲਾ ਤੋਂ ਕੀਤੀ। ਬੀਬੀ ਰੰਧਾਵਾ ਨੇ ਦੱਸਿਆ ਕਿ ਉਨਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਪੁੱਤਰ ਆਪਣਾ ਮੁਕਾਮ ਹਾਸਿਲ ਕਰਨ ਵਿਚ ਕਾਮਯਾਬ ਰਿਹਾ ਤੇ ਅੱਜ ਆਪਣੀ ਐਮ. ਡੀ. ਦੀ ਪੜ੍ਹਾਈ ਕਰਨ ਲਈ ਅਮਰੀਕਾ ਪੁੱਜ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਕਰਨਸ਼ੇਰ ਦੀ ਕਾਮਯਾਬੀ ਪਿੱਛੇ ਉਸ ਦੇ ਦਾਦਾ ਸਰਪੰਚ ਦਲਬੀਰ ਸਿੰਘ ਰੰਧਾਵਾ ਤੇ ਦਾਦੀ ਮਲਕੀਤ ਕੌਰ ਦਾ ਅਸ਼ੀਰਵਾਦ ਹੈ। ਬੀਬੀ ਰੰਧਾਵਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਸੱਸ ਮਾਂ ਮਲਕੀਤ ਕੌਰ ਪਿੰਡ ਤੇ ਰੰਧਾਵਾ ਪਰਿਵਾਰ ਨਾਲ ਜੁੜੇ ਕਿਸੇ ਵੀ ਲੋੜਵੰਦ ਦੀ ਬੱਚੀ ਦੀ ਪੜ੍ਹਾਈ ਦੀ ਮਦਦ ਲਈ ਹਮੇਸ਼ਾ ਉਨ੍ਹਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰਦੇ ਨੇ ਉਸ ਦੀ ਬਦੌਲਤ ਅੱਜ ਕਈ ਬੱਚੇ ਆਪਣੀ ਪੜ੍ਹਾਈ ਕਰਕੇ ਨੌਕਰੀ ਕਰ ਰਹੇ ਨੇ। ਜਸਵਿੰਦਰ ਰੰਧਾਵਾ ਨੇ ਦੱਸਿਆ ਕਿ ਕਰਨਸ਼ੇਰ ਨੇ ਆਪਣਾ ਟਾਰਗੇਟ ਹਾਸਿਲ ਕਰਨ ਲਈ ਪਹਿਲਾਂ ਵੀ ਅਮਰੀਕਾ ਦੇ ਤਿੰਨ ਮੈਡੀਕਲ ਕਾਲਜਾਂ ਵਿਚ ਉਥੋਂ ਦੇ ਹੈਲਥ ਸਿਸਟਮ ਨੂੰ ਸਮਝਣ ਲਈ ਹਸਪਤਾਲਾਂ ਵਿਚ ਸੇਵਾ ਕੀਤੀ ਤੇ ਜਾਣਕਾਰੀ ਹਾਸਿਲ ਕੀਤੀ। ਡਾ. ਕਰਨਸ਼ੇਰ ਨੇ ਕਿਹਾ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੇ ਜ਼ਿਲ੍ਹੇ ਵਿਚ ਹੀ ਲੋਕਾਂ ਦੀ ਸੇਵਾ ਕਰਨ ਨੂੰ ਤਰਜੀਹ ਦੇਣਗੇ। ਜ਼ਿਕਰਯੋਗ ਹੈ ਕਿ ਜਸਵਿੰਦਰ ਰੰਧਾਵਾ ਦੇ ਚਾਚਾ ਗੁਰਜੀਤ ਸਿੰਘ ਰੰਧਾਵਾ ਦੇ ਚਾਰ ਬੱਚੇ ਪਹਿਲਾਂ ਹੀ ਅਮਰੀਕਾ ਦੇ ਹਸਪਤਾਲਾਂ ਵਿਚ ਸੇਵਾ ਨਿਭਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਚ ਗੈਸਟ ਫੈਕਲਟੀ ਦਾ ਧਰਨਾ ਜਾਰੀ ਕਾਲਜ ਗੇਟ ਅੱਗੇ ਕਾਲੇ ਝੰਡੇ ਲਗਾ ਕੇ ਨਾਅਰੇਬਾਜ਼ੀ ਅਗਲੀ ਖ਼ਬਰ ਐਸ.ਐਮ.ਓ. ਦੇ ਯਤਨਾਂ ਸਦਕਾ ਯੂਥ ਕੇਸਰੀ ਟੀਮ ਨੇ ਹਸਪਤਾਲ ਵਿਖੇ 200 ਬੂਟਿਆਂ ਦਾ ਲੰਗਰ ਲਾਇਆ
Ad Position 24