ਅਗਰਵਾਲ ਸਭਾ ਨਾਭਾ ਵਲੋਂ ਮਹਾਰਾਜਾ ਅਗਰਸੇਨ ਪਾਰਕ ਵਿਖੇ ‘ਤੀਜ ਮਹਾਂਉਤਸਵ’ ਕਰਵਾਇਆ
ਨਾਭਾ, 11 ਅਗਸਤ (ਜਗਨਾਰ ਸਿੰਘ ਦੁਲੱਦੀ)- ਅਗਰਵਾਲ ਸਭਾ ਨਾਭਾ ਵਲੋਂ ਸਥਾਨਕ ਪਟਿਆਲਾ ਗੇਟ ਸਥਿਤ ਮਹਾਰਾਜਾ ਅਗਰਸੈਂਨ ਪਾਰਕ ਵਿਖੇ ‘ਤੀਜ ਮਹਾਂਉਤਸਵ’ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿਚ ਅਗਰਵਾਲ ਸਭਾ ਦੇ ਮੈਂਬਰਾਂ, ਮਹਿਲਾਵਾਂ ਅਤੇ ਸ਼ਹਿਰ ਦੇ ਵੱਖ-ਵੱਖ ਪਰਿਵਾਰਾਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਤੀਜ ਦੇ ਰਵਾਇਤੀ ਰੰਗਾਂ ਨੂੰ ਜੀਵੰਤ ਕੀਤਾ ਗਿਆ।
ਨਾਭਾ, 11 ਅਗਸਤ (ਜਗਨਾਰ ਸਿੰਘ ਦੁਲੱਦੀ)- ਅਗਰਵਾਲ ਸਭਾ ਨਾਭਾ ਵਲੋਂ ਸਥਾਨਕ ਪਟਿਆਲਾ ਗੇਟ ਸਥਿਤ ਮਹਾਰਾਜਾ ਅਗਰਸੈਂਨ ਪਾਰਕ ਵਿਖੇ ‘ਤੀਜ ਮਹਾਂਉਤਸਵ’ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿਚ ਅਗਰਵਾਲ ਸਭਾ ਦੇ ਮੈਂਬਰਾਂ, ਮਹਿਲਾਵਾਂ ਅਤੇ ਸ਼ਹਿਰ ਦੇ ਵੱਖ-ਵੱਖ ਪਰਿਵਾਰਾਂ ਵਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਤੀਜ ਦੇ ਰਵਾਇਤੀ ਰੰਗਾਂ ਨੂੰ ਜੀਵੰਤ ਕੀਤਾ ਗਿਆ। ਅਗਰਵਾਲ ਸਭਾ ਦੇ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਅਤੇ ਚੇਅਰਮੈਨ ਰਮਨ ਸਿੰਗਲਾ ਨੇ ਦੱਸਿਆ ਕਿ ਤੀਜ ਮਹਾਂਉਤਸਵ ਦੌਰਾਨ ਰਵਾਇਤੀ ਤੀਜ ਸੱਭਿਆਚਾਰ, ਮਨੋਰੰਜਕ ਖੇਡਾਂ, ਝੂਲਾ, ਸੈਲਫੀ ਪੁਆਇੰਟ, ਸੁਆਦਲੇ ਪਕਵਾਨ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਖਿੱਚ ਦਾ ਕੇਂਦਰ ਰਹੀਆਂ। ਮਹਿਲਾਵਾਂ ਅਤੇ ਪਰਿਵਾਰਾਂ ਵਲੋਂ ਪੂਰੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਇਸ ਤੀਜ ਮਹਾਂਉਤਸਵ ਨੂੰ ਯਾਦਗਾਰ ਬਣਾਇਆ ਗਿਆ। ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਜੀ.ਬੀ. ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਸੰਦੀਪ ਬਾਂਸਲ ਅਤੇ ਉਨਾਂ ਦੀ ਪਤਨੀ ਸਕੂਲ ਡਾਇਰੈਕਟਰ ਅੰਸ਼ੂ ਬਾਂਸਲ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ ਅਤੇ ਸਾਂਝੇ ਤੌਰ ’ਤੇ ਅਗਰਵਾਲ ਸਮਾਜ ਵਲੋਂ ਕਰਵਾਏ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਆਪਸੀ ਭਾਈਚਾਰੇ ਦੀ ਸਾਂਝ ਨੂੰ ਵਧਾਉਂਦੇ ਹਨ। ਇਸ ਮੌਕੇ ਜਨਰਲ ਸਕੱਤਰ ਅਸ਼ੋਕ ਕੁਮਾਰ ਜਿੰਦਲ, ਯੂਥ ਵਿੰਗ ਪ੍ਰਧਾਨ ਵਿਕਾਸ ਗੋਇਲ, ਮਹਿਲਾ ਵਿੰਗ ਪ੍ਰਧਾਨ ਰੇਨੂੰ ਜੈਨ, ਪਰਮਿੰਦਰ ਗੁਪਤਾ, ਕੈਸ਼ੀਅਰ ਮੋਹਨ ਲਾਲ, ਗਿਰਧਾਰੀ ਲਾਲ ਬਾਂਸਲ, ਵਿਕਾਸ ਮਿੱਤਲ, ਸੰਨੀ ਸਿੰਗਲਾ, ਅਸ਼ੋਕ ਸਿੰਗਲਾ ਅਜਨੋਦੇ ਵਾਲੇ, ਸੰਜੀਵ ਜਿੰਦਲ, ਪ੍ਰਮੋਦ ਜਿੰਦਲ, ਰਾਜੇਸ਼ ਨੀਟੀ, ਮਹਿਲਾ ਵਿੰਗ ਸਕੱਤਰ ਮੋਨਿਕਾ ਜਿੰਦਲ, ਦਿਵਿਆ ਜੈਨ, ਪੂਜਾ ਗੁਪਤਾ, ਮੋਨਿਕਾ ਬਾਂਸਲ, ਮੀਨਾਕਸ਼ੀ ਗੁਪਤਾ, ਅਲਕਾ ਗਰਗ, ਰਾਧਿਕਾ ਸਿੰਗਲਾ, ਅੰਬਿਕਾ ਬਾਂਸਲ, ਪ੍ਰੀਤੀ ਸਿੰਗਲਾ, ਸੀਮਾ ਰਾਣੀ, ਵੀਨਾ ਬਾਂਸਲ, ਸੁਨੀਤਾ ਰਾਣੀ, ਸੁਮਨ ਗਰਗ, ਸੋਨੀਆ ਬਾਂਸਲ, ਪੂਨਮ ਮਲੇਰੀ, ਪ੍ਰੀਤੀ ਸਿੰਗਲਾ, ਇੰਦੂ ਗਰਗ, ਪੂਨਮ ਮਲੇਰੀ ਕਲਪਨਾ ਬਾਂਸਲ ਅਰਪਿਤਾ ਗਰਬ ਸੋਨੀਆ ਗਰਗ ਪੂਜਾ ਜਿੰਦਲ ਅਤੇ ਅਗਰਵਾਲ ਸਭਾ ਦੇ ਮੈਂਬਰ ਅਤੇ ਮਹਿਲਾ ਵਿੰਗ ਦੀਆਂ ਔਰਤਾਂ ਮੌਜੂਦ ਸਨ।