ਛੰਨਾ ਨੱਥੂ ਵਾਲੀਆ ਤੇ ਝੰਬਾਲੀ ’ਚ ਚੋਰਾਂ ਨੇ ਟ੍ਰਾਂਸਫਾਰਮਰ ਅਤੇ ਕੇਬਲਾਂ ਚੋਰੀ ਕੀਤੀਆਂ
ਭਾਦਸੋਂ, 12 ਅਗਸਤ (ਗੁਰਬਖਸ ਸਿੰਘ ਵੜੈਚ)-ਭਾਦਸੋਂ ਇਲਾਕੇ ’ਚ ਹੋ ਰਹੀਆਂ ਚੋਰੀ ਦੀਆ ਵਾਰਦਾਤਾਂ ਤੋਂ ਲੋਕ ਪ੍ਰੇਸ਼ਾਨ ਹਨ। ਬੀਤੇ ਰਾਤ ਝੰਬਾਲੀ, ਛੰਨਾ ਨੱਥੂ ਵਾਲੀਆਂ ਵਿਚ ਟਰਾਂਸਫਾਰਮਰ ਚੋਰੀ ਹੋਣ ਦੀ ਖ਼ਬਰ ਮਿਲੀ ਹੈ।
ਭਾਦਸੋਂ, 12 ਅਗਸਤ (ਗੁਰਬਖਸ ਸਿੰਘ ਵੜੈਚ)-ਭਾਦਸੋਂ ਇਲਾਕੇ ’ਚ ਹੋ ਰਹੀਆਂ ਚੋਰੀ ਦੀਆ ਵਾਰਦਾਤਾਂ ਤੋਂ ਲੋਕ ਪ੍ਰੇਸ਼ਾਨ ਹਨ। ਬੀਤੇ ਰਾਤ ਝੰਬਾਲੀ, ਛੰਨਾ ਨੱਥੂ ਵਾਲੀਆਂ ਵਿਚ ਟਰਾਂਸਫਾਰਮਰ ਚੋਰੀ ਹੋਣ ਦੀ ਖ਼ਬਰ ਮਿਲੀ ਹੈ। ਉਕਤ ਪਿੰਡਾਂ ਵਿਚ ਕਿਸਾਨਾਂ ਮਹਿੰਦਰ ਸਿੰਘ, ਜਸਵਿੰਦਰ ਸਿੰਘ, ਮਲਕੀਤ ਸਿੰਘ, ਸਵਰਨ ਸਿੰਘ, ਪਰਮਜੀਤ ਸਿੰਘ, ਕਾਕਾ ਸਿੰਘ, ਬਲਵੀਰ ਸਿੰਘ, ਹਰਦੀਪ ਕੌਰ, ਗੁਰਮੁਖ ਸਿੰਘ, ਰਾਕੇਸ਼ ਪੰਡਤ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਟ੍ਰਾਂਸਫਾਰਮਰ ਵਿਚੋਂ ਤਾਂਬਾ, ਮੋਟਰ ਵਾਲੇ ਕੋਠੇ ਵਿਚ ਸਟਾਰਟਰ, ਕੇਬਲਾਂ, ਗਰਿੱਪ ਚੋਰੀ ਕਰ ਲਏ। ਉਨ੍ਹਾਂ ਦੱਸਿਆ ਕਿ ਥਾਣਾ ਭਾਦਸੋਂ ਵਿਖੇ ਚੋਰੀ ਦੀ ਇਤਲਾਹ ਬਾਰੇ ਦੱਸ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਕੁਝ ਦਿਨਾਂ ਪਹਿਲਾ ਚਾਸਵਾਲ ਵਿਖੇ ਇਕ ਪਰਵਾਸੀ ਔਰਤ ਦੀ ਦੁਕਾਨ ਤੋਂ ਵੀ ਚੋਰਾਂ ਨੇ ਮੋਬਾਇਲ ਖੋ ਲਿਆ ਸੀ, ਭਾਦਸੋਂ ਬਾਜ਼ਾਰ ਵਿਚ ਵੀ ਇਕ ਪਰਵਾਸੀ ਪਾਸੋਂ ਚੋਰਾਂ ਨੇ ਮੋਬਾਇਲ ਦੀ ਖੋਅ ਕੀਤੀ, ਚਾਸਵਾਲ ਦੀ ਹੀ ਇਕ ਔਰਤ ਦੀ ਦੁਕਾਨ ’ਤੇ ਚੋਰਾਂ ਨੇ ਸੋਨੇ ਦੀਆਂ ਵਾਲੀਆਂ ਦੀ ਖੋਹ ਕਰ ਲਈ ਅਤੇ ਇਸ ਤੋਂ ਇਲਾਵਾ ਹੋਰ ਵੀ ਚੋਰੀਆਂ ਦੀਆਂ ਵਾਰਦਾਤਾਂ ਕਰਕੇ ਇਲਾਕੇ ਵਿਚ ਭੈਅ ਦਾ ਮਾਹੌਲ ਹੈ। ਇਨ੍ਹਾਂ ਚੋਰੀ ਦੀਆਂ ਘਟਨਾਵਾਂ ਬਾਰੇ ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਸੰਧੂ ਤੋਂ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਚੋਰੀ ਸੰਬੰਧੀ ਉਨਾ ਕੋਲ ਦਰਖਾਸਤ ਆ ਗਈ ਹੈ ਅਤੇ ਜਲਦੀ ਚੋਰਾਂ ਨੂੰ ਫੜ ਲਿਆ ਜਾਵੇਗਾ।