ਆਜ਼ਾਦੀ ਦਿਹਾੜੇ ਮੌਕੇ ਚੇਅਰਮੈਨ ਅਬਲੋਵਾਲ ਵਲੋਂ ਖੇਤੀਬਾੜੀ ਮੰਤਰੀ ਖੁੱਡੀਆਂ ਦਾ ਸਨਮਾਨ
ਪਟਿਆਲਾ, 17 ਅਗਸਤ (ਮਨਦੀਪ ਸਿੰਘ ਖਰੌੜ)-ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵਿਸ਼ੇਸ਼ ਤੌਰ ‘ਤੇ ਸਾਬਕਾ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਅਬਲੋਵਾਲ ਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਹੈ। ਕੈਬਨਿਟ ਮੰਤਰੀ ਖੁੱਡੀਆਂ ਵਿਸ਼ੇਸ਼ ਤੌਰ ’ਤੇ ਚੇਅਰਮੈਨ ਅਬਲੋਵਾਲ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਪੁੱਜੇ ਹੋਏ ਸਨ।
ਪਟਿਆਲਾ, 17 ਅਗਸਤ (ਮਨਦੀਪ ਸਿੰਘ ਖਰੌੜ)-ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵਿਸ਼ੇਸ਼ ਤੌਰ ‘ਤੇ ਸਾਬਕਾ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਅਬਲੋਵਾਲ ਤੇ ਉਨ੍ਹਾਂ ਦੀ ਟੀਮ ਨੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਹੈ। ਕੈਬਨਿਟ ਮੰਤਰੀ ਖੁੱਡੀਆਂ ਵਿਸ਼ੇਸ਼ ਤੌਰ ’ਤੇ ਚੇਅਰਮੈਨ ਅਬਲੋਵਾਲ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਪੁੱਜੇ ਹੋਏ ਸਨ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਪੁੱਜੇ ਹੋਏ ਸਨ। ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਖੁੱਡੀਆਂ ਨੇ ਆਖਿਆ ਕਿ ਕਿਸਾਨੀ ਨੂੰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ । ਸ. ਖੁੱਡੀਆਂ ਨੇ ਆਖਿਆ ਕਿ ਪੰਜਾਬ ਦੇ ਲੋਕ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਤਿਆਰ ਹਨ। ਇਸ ਮੌਕੇ ਚੇਅਰਮੈਨ ਅਬਲੋਵਾਲ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਲਈ ਦਿਨ ਰਾਤ ਇਕ ਕਰ ਰਹੀ ਹੈ। ਇਸ ਮੌਕੇ ਜਗਦੀਪ ਜੱਗਾ ਸੂਬਾ ਸਕੱਤਰ ‘ਆਪ’ ਤੇ ਡਿਪਟੀ ਮੇਅਰ ਪਟਿਆਲਾ, ਬਲਜਿੰਦਰ ਸਿੰਘ ਢਿੱਲੋਂ ਲੋਕ ਸਭਾ ਇੰਚਾਰਜ ‘ਆਪ’ ਅਤੇ ਚੇਅਰਮੈਨ ਪੰਜਾਬ ਐਗਰੋ ਫੂਡ ਗ੍ਰੇਨ, ਹਰਪਾਲ ਵਿਰਕ ਚੇਅਰਮੈਨ ਇੰਪਰੂਵਮੈਂਟ ਟਰੱਸਟ, ਨਵਲਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ ਅਰਬਨ ‘ਆਪ’, ਸ਼ਿਵਰਾਜ ਵਿਰਕ ਸੂਬਾ ਜਨਰਲ ਸਕੱਤਰ ‘ਆਪ’ ਯੂਥ ਵਿੰਗ, ਪਾਰਸ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ ਮਿਊਂਸਪਲ ਕੌਂਸਲ ਸਮਾਣਾ, ਤੇਜਿੰਦਰ ਖਹਿਰਾ ਵਾਈਸ ਪ੍ਰਧਾਨ ਯੂਥ ਵਿੰਗ ‘ਆਪ’, ਦਲਜੀਤ ਗਰਾਚੋ ਜ਼ਿਲ੍ਹਾ ਪ੍ਰਧਾਨ ‘ਆਪ’ ਯੂਥ ਵਿੰਗ ਸੰਗਰੂਰ, ਅਰਮਾਨ ਚੀਮਾ, ਅਮਰ ਸੰਗੇਹਰਾ ਜ਼ਿਲ੍ਹਾ ਪ੍ਰਧਾਨ ‘ਆਪ’ ਯੂਥ ਵਿੰਗ ਪਟਿਆਲਾ ਅਰਬਨ, ਅਮਿਤ ਦਾਬੀ ਜ਼ਿਲ੍ਹਾ ਸਕੱਤਰ ‘ਆਪ’ ਪਟਿਆਲਾ ਅਰਬਨ, ਮਹਿੰਗਾ ਬੜਾ ਚੇਅਰਮੈਨ ਮਾਰਕੀਟ ਕਮੇਟੀ ਪਾਤੜਾਂ, ਮਨਬੀਰ ਸ਼ੁਤਰਾਣਾ ‘ਆਪ’ ਯੂਥ ਹਲਕਾ ਕੋਆਰਡੀਨੇਟਰ, ਹਰਮਨ ਸੰਧੂ ‘ਆਪ’ ਯੂਥ ਹਲਕਾ ਕੋਆਰਡੀਨੇਟਰ ਪਟਿਆਲਾ ਅਰਬਨ, ਇੰਦਰਜੀਤ ਸਿਆਲੂ ‘ਆਪ’ ਹਲਕਾ ਕੋਆਰਡੀਨੇਟਰ ਘਨੌਰ ਯੂਥ ਵਿੰਗ ਆਦਿ ਮੌਜੂਦ ਸਨ।