ਪੰਜਾਬੀ ਯੂਨੀਵਰਸਿਟੀ ਵਿਖੇ ਕਰਮਚਾਰੀਆਂ ਵਲੋਂ ਮੰਗਾਂ ਦੇ ਸੰਬੰਧ ਵਿਚ ਧਰਨਾ
ਪਟਿਆਲਾ, 17 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਕਰਮਚਾਰੀ ਐਸੋਸੀਏਸ਼ਨ (ਬੀ ਤੇ ਸੀ ਕਲਾਸ) ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਦੀ ਅਗਵਾਈ ਹੇਠ ਉਪ ਕੁਲਪਤੀ ਦਫ਼ਤਰ ਅੱਗੇ ਸ਼ਾਂਤਮਈ ਧਰਨਾ ਦਿੱਤਾ ਅਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਨਾਲ ਜੁੜੇ ਗੰਭੀਰ ਮਸਲਿਆਂ ਤੇ ਲੰਬਿਤ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ। ਯੂਨੀਅਨ ਵਲੋਂ ਮੁੱਖ ਮੰਗਾਂ ਕਰਮਚਾਰੀਆਂ ਦੇ ਧਿਆਨ ਵਿਚ ਲਿਆਂਦੀਆਂ ਗਈਆਂ, ਜਿਨ੍ਹਾਂ ਵਿਚ ਨਾਨ-ਟੀਚਿੰਗ ਮੁਲਾਜ਼ਮਾਂ ਦੀ ਤਨਖਾਹ ਹਰ ਮਹੀਨੇ ਦੇ ਪਹਿਲੇ ਤਿੰਨ ਕੰਮਕਾਜੀ ਦਿਨਾਂ ਅੰਦਰ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਉਣਾ ਯਕੀਨੀ ਬਣਾਈ ਜਾਵੇ, 10 ਸਾਲ ਜਾਂ ਇਸ ਤੋਂ ਵੱਧ ਸੇਵਾ ਪੂਰੀ ਕਰ ਚੁੱਕੇ ਵੱਖ-ਵੱਖ ਮੁਲਾਜ਼ਮ ਜਿਵੇਂ ਕਲਰਕ, ਮਾਲੀ, ਲੈਬ ਅਟੈਂਡੈਂਟ, ਇੰਸਟਰੱਕਟਰ, ਮਸਾਲਚੀ, ਕੁੱਕ ਆਦਿ ਨੂੰ ਤੁਰੰਤ ਰੈਗੂਲਰ ਕੀਤਾ ਜਾਣਾ, ਆਦਿ ਸ਼ਾਮਿਲ ਸਨ।
ਪਟਿਆਲਾ, 17 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਕਰਮਚਾਰੀ ਐਸੋਸੀਏਸ਼ਨ (ਬੀ ਤੇ ਸੀ ਕਲਾਸ) ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਦੀ ਅਗਵਾਈ ਹੇਠ ਉਪ ਕੁਲਪਤੀ ਦਫ਼ਤਰ ਅੱਗੇ ਸ਼ਾਂਤਮਈ ਧਰਨਾ ਦਿੱਤਾ ਅਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਨਾਲ ਜੁੜੇ ਗੰਭੀਰ ਮਸਲਿਆਂ ਤੇ ਲੰਬਿਤ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ। ਯੂਨੀਅਨ ਵਲੋਂ ਮੁੱਖ ਮੰਗਾਂ ਕਰਮਚਾਰੀਆਂ ਦੇ ਧਿਆਨ ਵਿਚ ਲਿਆਂਦੀਆਂ ਗਈਆਂ, ਜਿਨ੍ਹਾਂ ਵਿਚ ਨਾਨ-ਟੀਚਿੰਗ ਮੁਲਾਜ਼ਮਾਂ ਦੀ ਤਨਖਾਹ ਹਰ ਮਹੀਨੇ ਦੇ ਪਹਿਲੇ ਤਿੰਨ ਕੰਮਕਾਜੀ ਦਿਨਾਂ ਅੰਦਰ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਉਣਾ ਯਕੀਨੀ ਬਣਾਈ ਜਾਵੇ, 10 ਸਾਲ ਜਾਂ ਇਸ ਤੋਂ ਵੱਧ ਸੇਵਾ ਪੂਰੀ ਕਰ ਚੁੱਕੇ ਵੱਖ-ਵੱਖ ਮੁਲਾਜ਼ਮ ਜਿਵੇਂ ਕਲਰਕ, ਮਾਲੀ, ਲੈਬ ਅਟੈਂਡੈਂਟ, ਇੰਸਟਰੱਕਟਰ, ਮਸਾਲਚੀ, ਕੁੱਕ ਆਦਿ ਨੂੰ ਤੁਰੰਤ ਰੈਗੂਲਰ ਕੀਤਾ ਜਾਣਾ, ਆਦਿ ਸ਼ਾਮਿਲ ਸਨ। ਗੋਪਾਲਪੁਰੀ ਨੇ ਕਿਹਾ ਕਿ ਇਹ ਮੰਗਾਂ ਕਰਮਚਾਰੀਆਂ ਦੇ ਹੱਕਾਂ, ਨੌਕਰੀ ਦੀ ਸੁਰੱਖਿਆ ਤੇ ਯੂਨੀਵਰਸਿਟੀ ਦੇ ਸੁਚਾਰੂ ਪ੍ਰਬੰਧ ਨਾਲ ਸਿੱਧੇ ਤੌਰ ‘ਤੇ ਜੁੜੀਆਂ ਹੋਈਆਂ ਹਨ। ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਆਪਣੇ ਸਾਥੀਆਂ ਸਮੇਤ ਧਰਨੇ ਵਿਚ ਸ਼ਮੂਲੀਅਤ ਕੀਤੀ ਅਤੇ 27 ਅਗਸਤ ਦੇ ਮਹਾਂਬੰਦ ਦੀ ਗੱਲ ਰੱਖੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਮੁਲਾਜ਼ਮਾਂ ਦੀਆਂ ਮੰਗਾਂ ਲਈ ਡਟ ਕੇ ਸਾਥ ਦੇਣਗੇ। ਇਸ ਦੌਰਾਨ ਨਵਦੀਪ ਸਿੰਘ ਚਾਨੀ, ਮੀਤ ਪ੍ਰਧਾਨ, ਜਗਤਾਰ ਸਿੰਘ ਸੈਣੀ, ਜਨਰਲ ਸਕੱਤਰ, ਸ਼ਰਨਦੀਪ ਕੌਰ, ਸਹਾਇਕ ਸਕੱਤਰ, ਗੁਰਮੀਤ ਸਿੰਘ ਸਹੋਤਾ, ਪ੍ਰਚਾਰ ਸਕੱਤਰ ਅਤੇ ਇੰਦੂ ਬਾਲਾ, ਮੋਹਨ ਲਾਲ ਪੰਜੋਲਾ, ਸੰਜੀਵ, ਅਨਿਲ ਕੁਮਾਰ ਮੌਜੂਦ ਸਨ।