18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪਿੰਡ ਚਮਾਰਹੇੜੀ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਸ਼ਰਧਾਲੂਆਂ ਦਾ ਜਥਾ ਰਵਾਨਾ ਤੀਰਥ ਯਾਤਰਾ ਯੋਜਨਾ ਪੰਜਾਬ ਸਰਕਾਰ ਬਹੁਤ ਸ਼ਲਾਘਾਯੋਗ ਉਪਰਾਲਾ ਹੈ-ਹਰਪ੍ਰੀਤ ਸਿੰਘ ਘੁੰਮਣ

ਬਹਾਦਰਗੜ੍ਹ,17 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਪਿੰਡ ਚਮਾਰਹੇੜੀ ਤੋਂ ਧਾਰਮਿਕ ਯਾਤਰਾ ਲਈ ਜਥਾ ਰਵਾਨਾ ਹੋਇਆ। ਇਸ ਜਥੇ ਨੂੰ ਬਲਾਕ ਸੰਮਤੀ ਚੇਅਰਮੈਨ ਹਰਪ੍ਰੀਤ ਸਿੰਘ ਘੁੰਮਣ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

Ad Position 21
No active advertisement
ਅਜੀਤ ਡੈਸਕ 18-08-2026
ਬਹਾਦਰਗੜ੍ਹ,17 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਪਿੰਡ ਚਮਾਰਹੇੜੀ ਤੋਂ ਧਾਰਮਿਕ ਯਾਤਰਾ ਲਈ ਜਥਾ ਰਵਾਨਾ ਹੋਇਆ। ਇਸ ਜਥੇ ਨੂੰ ਬਲਾਕ ਸੰਮਤੀ ਚੇਅਰਮੈਨ ਹਰਪ੍ਰੀਤ ਸਿੰਘ ਘੁੰਮਣ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਜਿਸ ਨਾਲ ਸੰਗਤਾਂ ਨੂੰ ਵੱਖ-ਵੱਖ ਪਵਿੱਤਰ ਧਾਰਮਿਕ ਅਸਥਾਨਾਂ ਦੇ ਸੁਚੱਜੇ ਢੰਗ ਨਾਲ ਦਰਸ਼ਨ-ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਦੇ ਰਹਿਣ, ਖਾਣ-ਪੀਣ ਤੇ ਆਉਣ - ਜਾਣ ਦੀਆਂ ਤਮਾਮ ਸਹੂਲਤਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ। ਯਾਤਰਾ ਲਈ ਰਵਾਨਾ ਹੋਣ ਸਮੇਂ ਚਮਾਰਹੇੜੀ ਦੀਆਂ ਸਮੂਹ ਸੰਗਤਾਂ ਨੇ ਸਰਕਾਰ ਤੇ ਆਗੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਗੁਰਜੀਤ ਸਿੰਘ ਭੱਠਲ, ਸੀਨੀਅਰ ‘ਆਪ’ ਆਗੂ ਹਰਜੀਤ ਸਿੰਘ, ਪੰਚ ਸੁਖਜਿੰਦਰ ਸਿੰਘ, ਸਰਪੰਚ ਤਰਸੇਮ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਨੰਬਰਦਾਰ ਗੁਰਮੇਲ ਸਿੰਘ, ਗੁਰਦੀਪ ਸਿੰਘ ਅਤੇ ਪਿੰਡ ਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕੇ ’ਚੋਂ ਲੰਘਦੇ ਘੱਗਰ ਦਰਿਆ ਤੇ ਫ਼ੈਕਟਰੀਆਂ ਦੇ ਪਾਣੀ ਕਾਰਨ ਹਲਕੇ ਵਿਚ ਫੈਲੇ ਕੈਂਸਰ ’ਤੇ ਕਾਬੂ ਪਾਇਆ ਜਾਵੇਗਾ-ਐਡ. ਚੌਧਰ... ਅਗਲੀ ਖ਼ਬਰ ਹਲਕਾ ਸਨੌਰ ਵਿਕਾਸ ਪੱਖੋਂ ਪਛੜਿਆ, ਲਿੰਕ ਸੜਕਾਂ ਖ਼ਸਤਾ-ਹਾਲ ਤੇ ਘੱਗਰ ਦਾ ਨਹੀਂ ਨਿਕਲਿਆ ਸਥਾਈ ਹੱਲ-ਡਾ. ਤੇਜਾ
Ad Position 24