18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਹਲਕੇ ’ਚੋਂ ਲੰਘਦੇ ਘੱਗਰ ਦਰਿਆ ਤੇ ਫ਼ੈਕਟਰੀਆਂ ਦੇ ਪਾਣੀ ਕਾਰਨ ਹਲਕੇ ਵਿਚ ਫੈਲੇ ਕੈਂਸਰ ’ਤੇ ਕਾਬੂ ਪਾਇਆ ਜਾਵੇਗਾ-ਐਡ. ਚੌਧਰੀ ਕਰਮਜੀਤ ਚੌਧਰੀ ਕਰਮਜੀਤ ਨੇ ਵਿਧਾਨ ਸਭਾ ਚੋਣਾਂ ਦੇ ਢੋਲ ’ਤੇ ਸਿਆਸੀ ਡੱਗਾ ਮਾਰ ਕੇ ਕੀਤਾ ਸ਼ਕਤੀ ਪ੍ਰਦਰਸ਼ਨ

ਰਾਜਪੁਰਾ, 17 ਅਗਸਤ (ਰਣਜੀਤ ਸਿੰਘ)-ਹਲਕੇ ਵਿਚੋਂ ਦੀ ਲੰਘਦੇ ਘੱਗਰ ਦਰਿਆ ਅਤੇ ਫ਼ੈਕਟਰੀਆਂ ਦੇ ਦੂਸ਼ਿਤ ਅਤੇ ਗੰਦੇ ਪਾਣੀ ਕਾਰਨ ਹਲਕਾ ਬੁਰੀ ਤਰ੍ਹਾਂ ਨਾਲ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਦੀ ਮਾਰ ਹੇਠ ਹੈ ਇਸ ਲਈ ਪਾਣੀ ਦੀ ਸਮੱਸਿਆ ਸਮੇਤ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਹ ਪ੍ਰਗਟਾਵਾ ਐਡ.

Ad Position 21
No active advertisement
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਗੁਰਭਗਤ ਸਿੰਘ ਭਲਾਈਆਣਾ। ਤਸਵੀਰ : ਪਰਮਜੀਤ ਸਿੰਘ ਥੇੜੀ 18-08-2026
ਰਾਜਪੁਰਾ, 17 ਅਗਸਤ (ਰਣਜੀਤ ਸਿੰਘ)-ਹਲਕੇ ਵਿਚੋਂ ਦੀ ਲੰਘਦੇ ਘੱਗਰ ਦਰਿਆ ਅਤੇ ਫ਼ੈਕਟਰੀਆਂ ਦੇ ਦੂਸ਼ਿਤ ਅਤੇ ਗੰਦੇ ਪਾਣੀ ਕਾਰਨ ਹਲਕਾ ਬੁਰੀ ਤਰ੍ਹਾਂ ਨਾਲ ਕੈਂਸਰ ਅਤੇ ਹੋਰ ਭਿਆਨਕ ਬਿਮਾਰੀਆਂ ਦੀ ਮਾਰ ਹੇਠ ਹੈ ਇਸ ਲਈ ਪਾਣੀ ਦੀ ਸਮੱਸਿਆ ਸਮੇਤ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਹ ਪ੍ਰਗਟਾਵਾ ਐਡ. ਚੌਧਰੀ ਕਰਮਜੀਤ ਸਿੰਘ ਨੇ ਵਿਧਾਨ ਸਭਾ ਚੋਣਾਂ ਦਾ ਰਸਮੀ ਪਲੇਠਾ ਆਗਾਜ਼ ਕਰਦਿਆਂ ਜੁੜੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀ ਹਾਈਕਮਾਨ ਵਲੋਂ ਭਰਵਾਂ ਹੁੰਗਾਰਾ ਅਤੇ ਥਾਪੜਾ ਮਿਲ ਗਿਆ ਹੈ। ਇਸ ਗੱਲ ਨੂੰ ਮੁੱਖ ਰੱਖ ਕੇ ਹੀ ਅੱਜ ਉਨ੍ਹਾਂ ਨੇ ਹਲਕੇ ਦੇ ਲੋਕਾਂ ਦਾ ਇਕੱਠ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿੰਡ ਕਬੁੂਲਪੁਰ ਹਲਕੇ ਵਿਚ ਪੈਂਦਾ ਹੈ ਅਤੇ ਹਲਕੇ ਦੀਆਂ ਸਾਰੀਆਂ ਸਮੱਸਿਆਵਾਂ ਬਾਬਤ ਉਨ੍ਹਾਂ ਨੂੰ ਜਾਤੀ ਤੌਰ ’ਤੇ ਜਾਣਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਦੋ ਵਾਰ ਦੇ ਮੈਂਬਰ ਹਨ। ਇਸ ਲਈ ਹਲਕੇ ਦੇ ਲੋਕਾਂ ਦੀ ਕਾਨੂੰਨੀ ਲੜਾਈ ਲੜਨ ਦੇ ਨਾਲ ਨਾਲ ਰਾਜਨੀਤਕ ਤੌਰ ’ਤੇ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ੋਰ ਦੇ ਕਿਹਾ ਕਿ ਹਲਕੇ ਵਿਚ ਜ਼ਿਆਦਾਤਰ ਫ਼ੈਕਟਰੀਆਂ ਪਾਣੀ ਬਿਨਾਂ ਰੀਚਾਰਜ ਕਰੇ ਧਰਤੀ ਵਿਚ ਸੁੱਟ ਦਿੰਦੇ ਹਨ ਜਿਸ ਨਾਲ ਹਲਕੇ ਵਿਚ ਕੈਂਸਰ ਦੀ ਬਿਮਾਰੀ ਨੇ ਹਰ ਘਰ ਵਿਚ ਸੱਥਰ ਵਿਛਾ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਹਲਕੇ ਵਿਚ ਲੱਗਣ ਵਾਲੀ ਫ਼ੈਕਟਰੀ ਵਿਚ ਹਲਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਯਕੀਨੀ ਦਿਵਾਇਆ ਜਾਵੇਗਾ।ਇਸ ਮੌਕੇ ਉਨ੍ਹਾਂ ਦਾ ਹਲਕਾ ਵਾਸੀਆਂ ਨੇ ਸਨਮਾਨ ਕੀਤਾ। ਇਸ ਮੌਕੇ ਪ੍ਰੇਮ ਸਿੰਘ ਭੰਗੂ, ਬਲਜੀਤ ਸਿੰਘ ਗਿੱਲ, ਇੰਦਰਜੀਤ ਸਿੰਘ ਸੰਧੂ, ਰਵੇਲ ਸਿੰਘ ਢਿਲੋਂ, ਸੁਖਦੇਵ ਸਿੰਘ ਚਮਾਰੂ, ਕੁਲਦੀਪ ਸਿੰਘ ਮੰਜੋਲੀ, ਮੋਹਨ ਸਿੰਘ ਮੰਜੌਲੀ, ਅਵਤਾਰ ਸਿੰਘ ਧਨੋਆ, ਗੁਰਸ਼ਰਨ ਸਿੰਘ ਹੈਪੀ, ਰਣਧੀਰ ਸਿੰਘ ਕਾਮੀਂ ਖੁਰਦ, ਮਦਨ ਪਾਲ ਤੇਪਲਾ, ਕਮਾਲ ਸਿੰਘ ਰਸੂਲਪੁਰ, ਲਾਭ ਸਿੰਘ ਸਰਾਲਾ, ਬਿੱਟੂ ਸੰਧਾਰਸੀ, ਤੇਜੀ ਸਰਵਾਰਾ, ਮਨਜੀਤ ਸਿੰਘ ਅਜਰਾਵਰ, ਰਾਜੀਵ ਡੀ. ਸੀ., ਨੀਟੂ ਜਲਵੇੜਾ ਅਤੇ ਹਲਕੇ ਦੇ ਪੰਚ ਸਰਪੰਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁੱਤੇ ਅਧਿਕਾਰੀ ਜਗਾਏ, ਮੇਨ ਹੋਲ ਉੱਚੇ ਚੁੱਕ ਢੱਕਣ ਲੱਗਣੇ ਸ਼ੁਰੂ ਅਗਲੀ ਖ਼ਬਰ ਪਿੰਡ ਚਮਾਰਹੇੜੀ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਸ਼ਰਧਾਲੂਆਂ ਦਾ ਜਥਾ ਰਵਾਨਾ ਤੀਰਥ ਯਾਤਰਾ ਯੋਜਨਾ ਪੰਜਾਬ...
Ad Position 24