ਪਟਿਆਲਾ, 17 ਅਗਸਤ (ਅ. ਸ. ਆਹਲੂਵਾਲੀਆ)-ਲੰਘੇ ਜਰਨਲ ਹਾਊਸ ਵਿਚ ਕੌਂਸਲਰਾਂ ਵਲੋਂ ਨਵੀਆਂ ਬਣਾਈਆਂ ਜਾ ਰਹੀਆਂ ਸੜਕਾਂ ਹੇਠੋਂ ਲੰਘਦੀਆਂ ਸੀਵਰੇਜ ਲਾਈਨਾਂ ਦੇ ਮੇਨਹੋਲ ਉਪਰ ਚੁੱਕਣ ਦਾ ਮੁੱਦਾ ਪੂਰੇ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ। ਨਗਰ ਨਿਗਮ ਦੇ ਉੱਚ ਅਧਿਕਾਰੀ ਜੋ ਲੰਬੇ ਸਮੇਂ ਤੋਂ ਕੁੰਭਕਰਨੀ ਨੀਂਦ ਸੁੱਤੇ ਪਏ ਸਨ, ਦੀਆਂ ਦੁੜਕੀਆਂ ਲੱਗ ਗਈਆਂ ਹਨ। ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾ ਕੇ ਕੌਂਸਲਰਾਂ ਤੋਂ ਟਾਲ਼ਾ ਵੱਟਦੇ ਅਧਿਕਾਰੀਆਂ ਵਲੋਂ ਸੜਕਾਂ ’ਤੇ ਨੀਵੇਂ ਹੋਏ ਮੇਨ ਹੋਲ਼ਾਂ ਨੂੰ ਉੱਚਾ ਕਰਨ ਦਾ ਕੰਮ ਜੰਗੀ ਪੱਧਰ ’ਤੇ ਆਰੰਭਿਆ ਗਿਆ ਹੈ। ਆਖਰ ਮੋਟੀਆਂ ਤਨਖ਼ਾਹਾਂ ਲੈਣ ਵਾਲੇ ਅਧਿਕਾਰੀਆਂ ਤੋਂ ਜਨਤਕ ਕੰਮ ਲੈਣ ਲਈ ਵੀ ਜਰਨਲ ਹਾਊਸ ਵਿਚ ਕੌਂਸਲਰਾਂ ਨੂੰ ਸਖ਼ਤ ਰੁਖ਼ ਅਖ਼ਤਿਆਰ ਕਰਨਾ ਪਵੇ ਤਾਂ ਕੋਈ ਚੰਗੀ ਗੱਲ ਨਹੀਂ।