17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਆਉਣ ਵਾਲੀਆਂ ਚੋਣਾਂ ’ਚ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ-ਕ੍ਰਿਸ਼ਨ ਸਿੰਘ ਸਨੌਰ

ਦੇਵੀਗੜ੍ਹ, 17 ਅਗਸਤ (ਰਾਜਿੰਦਰ ਸਿੰਘ ਮੌਜੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੀਤੀਆਂ ਜਾ ਰਹੀਆਂ ਪ੍ਰਭਾਵਸ਼ਾਲੀ ਰੈਲੀਆਂ ਨੇ ਸੂਬੇ ਦੀ ਸਿਆਸਤ ਵਿਚ ਨਵਾਂ ਉਭਾਰ ਲਿਆਂਦਾ ਹੈ। ਇਨ੍ਹਾਂ ਵਿਸ਼ਾਲ ਰੈਲੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ਪ੍ਰਤੀ ਵਿਸ਼ਵਾਸ ਫਿਰ ਤੋਂ ਮਜ਼ਬੂਤ ਹੋ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 18-08-2026
ਦੇਵੀਗੜ੍ਹ, 17 ਅਗਸਤ (ਰਾਜਿੰਦਰ ਸਿੰਘ ਮੌਜੀ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੀਤੀਆਂ ਜਾ ਰਹੀਆਂ ਪ੍ਰਭਾਵਸ਼ਾਲੀ ਰੈਲੀਆਂ ਨੇ ਸੂਬੇ ਦੀ ਸਿਆਸਤ ਵਿਚ ਨਵਾਂ ਉਭਾਰ ਲਿਆਂਦਾ ਹੈ। ਇਨ੍ਹਾਂ ਵਿਸ਼ਾਲ ਰੈਲੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਦਾ ਅਕਾਲੀ ਦਲ ਪ੍ਰਤੀ ਵਿਸ਼ਵਾਸ ਫਿਰ ਤੋਂ ਮਜ਼ਬੂਤ ਹੋ ਰਿਹਾ ਹੈ। ਰੈਲੀਆਂ ਵਿਚ ਉਤਸ਼ਾਹ ਨਾਲ ਸ਼ਾਮਿਲ ਹੋਏ ਭਾਰੀ ਜਨਸੈਲਾਬ ਨੂੰ ਦੇਖਦਿਆਂ ਸਿਆਸੀ ਹਲਕਿਆਂ ਵਿਚ ਇਹ ਚਰਚਾ ਛਿੜ ਗਈ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਬਣੇਗੀ। ਅੱਜ ਪਿੰਡ ਬਿੰਜਲ ਵਿਖੇ ਇਕ ਭਰਵੀਂ ਬੈਠਕ ਵਿਚ ਸ਼ਾਮਿਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਕ੍ਰਿਸ਼ਨ ਸਿੰਘ ਸਨੌਰ ਨੇ ਦਾਅਵਾ ਕੀਤਾ ਕਿ ਕੱਲ੍ਹ ਦੀ ਰੈਲੀ ਨੇ ਵਿਰੋਧੀ ਪਾਰਟੀਆਂ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ। ਕ੍ਰਿਸ਼ਨ ਸਿੰਘ ਸਨੌਰ ਨੇ ਕਿਹਾ ਕਿ ਕੱਲ੍ਹ ਹੋਈ ਅਕਾਲੀ ਦਲ ਦੀ ਇਤਿਹਾਸਕ ਅਤੇ ਪ੍ਰਭਾਵਸ਼ਾਲੀ ਰੈਲੀ ਨੇ ਇਹ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੀ ਜਨਤਕ ਲਹਿਰ ਹੁਣ ਬਦਲਾਅ ਚਾਹੁੰਦੀ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕ੍ਰਿਸ਼ਨ ਸਿੰਘ ਸਨੌਰ ਨੂੰ ਕੌਮੀ ਮੀਤ ਪ੍ਰਧਾਨ ਨਿਯੁਕਤ ਕਰਨ ’ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਹਰਮਿੰਦਰ ਸਿੰਘ ਜੋਗੀਪੁਰ, ਲਖਵਿੰਦਰ ਸਿੰਘ ਨੰਬਰਦਾਰ ਜੋਗੀਪੁਰ, ਰਾਮ ਚੰਦਰ ਜੋਗੀਪੁਰ, ਸੰਜੀਵ ਕੁਮਾਰ ਅਹਿਰੂ ਕਲਾਂ, ਲਖਵਿੰਦਰ ਸਿੰਘ ਪ੍ਰਧਾਨ, ਸੁਖਦੇਵ ਸਿੰਘ ਖਾਕਟਾਂ, ਲਖਵੀਰ ਸਿੰਘ, ਬਲਜਿੰਦਰ ਸੈਣੀ, ਪਰਮਵੀਰ ਸੈਣੀ, ਨਾਗਰ ਸੈਣੀ, ਜਸਦੀਪ ਸਿੰਘ ਕਾਲੇਕੇ, ਸ਼ਿਵ ਨਾਗਰ, ਦੇਵੀ ਦਿਆਲ, ਰਮੇਸ਼ ਕੁਮਾਰ, ਲੱਖੀ ਸੈਣੀ, ਜਗਤ ਸਿੰਘ ਕੁੱਕੂ, ਸਤੀਸ਼ ਕੁਮਾਰ ਤੇ ਅਜੈਬ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਵਿਖੇ ਆਜ਼ਾਦੀ ਦਿਵਸ ਮਨਾਇਆ ਅਗਲੀ ਖ਼ਬਰ ਸੁੱਤੇ ਅਧਿਕਾਰੀ ਜਗਾਏ, ਮੇਨ ਹੋਲ ਉੱਚੇ ਚੁੱਕ ਢੱਕਣ ਲੱਗਣੇ ਸ਼ੁਰੂ
Ad Position 24