ਮਰਹੂਮ ਡਾ. ਗੋਪਾਲ ਸਿੰਘ ਦੀ ਯਾਦ ’ਚ ਡਾਕਟਰ ਪਰਿਵਾਰ ਵਲੋਂ ਭੁੱਨਰਹੇੜੀ ’ਚ ਖੂਨਦਾਨ ਕੈਂਪ ਲਗਾਇਆ
ਭੁੱਨਰਹੇੜੀ, 18 ਅਗਸਤ (ਧਨਵੰਤ ਸਿੰਘ)-ਸਥਾਨਕ ਗੁਰਦੁਆਰਾ ਸਾਹਿਬ ਭੱਨਰਹੇੜੀ ਵਿਖੇ ਸਮਾਜ ਸੇਵਕ ਮਰਹੂਮ ਡਾ. ਗੋਪਾਲ ਸਿੰਘ ਦੀ ਯਾਦ ਵਿਚ ਗੋਪਾਲ ਮੈਮੋਰੀਅਲ ਸੁਸਾਇਟੀ ਵਲੋਂ ਖੂਨਦਾਨ ਕੈਂਪ ਲਗਾਇਆ।
ਭੁੱਨਰਹੇੜੀ, 18 ਅਗਸਤ (ਧਨਵੰਤ ਸਿੰਘ)-ਸਥਾਨਕ ਗੁਰਦੁਆਰਾ ਸਾਹਿਬ ਭੱਨਰਹੇੜੀ ਵਿਖੇ ਸਮਾਜ ਸੇਵਕ ਮਰਹੂਮ ਡਾ. ਗੋਪਾਲ ਸਿੰਘ ਦੀ ਯਾਦ ਵਿਚ ਗੋਪਾਲ ਮੈਮੋਰੀਅਲ ਸੁਸਾਇਟੀ ਵਲੋਂ ਖੂਨਦਾਨ ਕੈਂਪ ਲਗਾਇਆ। ਮਰਹੂਮ ਡਾ. ਗੋਪਾਲ ਸਿੰਘ ਦੀ 13ਵੀਂ ਬਰਸੀ ਨੂੰ ਸਮਰਪਿਤ ਇਸ ਕੈਂਪ ਵਿਚ ਉਨ੍ਹਾਂ ਦੇ ਪੂਰੇ ਡਾਕਟਰ ਪਰਿਵਾਰ ਸਮੇਤ ਔਰਤਾਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕਰਦਿਆਂ ਕਰੀਬ 40 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ਸਹੀਦ ਊਧਮ ਸਿੰਘ ਸਪੋਰਟ ਕਲੱਬ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਤੇ ਡਾ. ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੋਪਾਲ ਮੈਮੋਰੀਅਲ ਸੁਸਾਇਟੀ ਵੱਲ ਡਾ. ਗੋਪਾਲ ਸਿੰਘ ਦੀ ਬਰਸੀ ਮੌਕੇ ਲੋਕ ਭਲਾਈ ਦੇ ਵੱਖ-ਵੱਖ ਕਾਰਜ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਵੱਖ-ਵੱਖ ਥਾਵਾਂ ’ਤੇ ਮੈਡੀਕਲ, ਅੱਖਾਂ ਤੇ ਦੰਦਾਂ ਦੇ ਜਾਂਚ ਕੈਂਪ ਵੀ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਖੂਨਦਾਨ ਕੈਂਪ ਲਗਾ ਕੇ ਮਰਹੂਮ ਡਾ. ਗੋਪਾਲ ਸਿੰਘ ਦੀਆਂ ਲੋਕ ਸੇਵਾ ਦੀਆਂ ਭਾਵਨਾਵਾਂ ਨੂੰ ਅੱਗੇ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰ ਗੋਪਾਲ ਦਾ ਜੀਵਨ ਰਾਜਨੀਤੀ ਅਤੇ ਸਮਾਜਿਕ ਸਾਂਝ ਦੇ ਸਮੇਲ ਸਨ। ਮਨੁੱਖਤਾ ਦੀ ਸੇਵਾ ਹਿਤ ਕਾਰਜ ਉਨ੍ਹਾਂ ਦੀ ਯਾਦ ਵਿਚ ਸਮੂਹ ਪਰਵਾਰ ਵਲੋਂ ਸੇਵਾ ਭਾਵਨਾ ਤਹਿਤ ਕਰਨ ਵੱਲ ਕਦਮ ਉਠਾਏ ਗਏ ਹਨ। ਇਸ ਮੌਕੇ ਗੁਰਮੇਜ ਸਿੰਘ ਨੇ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਖੂਨਦਾਨ ਕਰਨਾ ਚਾਹੀਦਾ ਹੈ, ਕਿਉਂਕਿ ਦਾਨ ਕੀਤਾ ਖੂਨ ਕਿਸੇ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਉਣ ਵਿਚ ਸਹਾਈ ਹੋ ਸਕਦਾ ਹੈ। ਇਸ ਨਾਲ ਬਲੱਡ ਬੈਂਕਾਂ ਵਿਚ ਖੂਨ ਦੀ ਉਪਲਬਧਤਾ ਬਣਾਈ ਰੱਖਣ ਵਿਚ ਵੀ ਮਦਦ ਮਿਲਦੀ ਹੈ। ਕੈਂਪ ਦੀ ਸ਼ੁਰੂਆਤ ਮਰਹੂਮ ਡਾ. ਗੋਪਾਲ ਸਿੰਘ ਦੇ ਡਾਕਟਰ ਪਰਿਵਾਰ ਵਲੋਂ ਖੂਨਦਾਨ ਕਰਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਸਵਿੰਦਰ ਕੌਰ, ਭਰਾ ਗੁਰਮੇਜ ਸਿੰਘ ਆੜ੍ਹਤੀ, ਭਰਾ ਗੁਰਮੀਤ ਸਿੰਘ ਬਿੱਟੂ, ਬੇਟਾ ਹਰਮਨਪ੍ਰੀਤ ਸਿੰਘ, ਐਡਵੋਕੇਟ ਇੰਦਰਜੀਤ ਸਿੰਘ ਮਾਨ, ਗਿਆਨੀ ਰਣਜੀਤ ਸਿੰਘ ਬੀਰੋਕੇ, ਡਾ. ਰੁਪਿੰਦਰ ਕੌਰ, ਪਰਮਜੀਤ ਕੌਰ, ਨੀਤੂ, ਡਾ. ਮਨਜੋਤ ਸਿੰਘ, ਡਾ. ਹਰਲੀਨ ਕੌਰ, ਗੁਰਪ੍ਰੀਤ ਸਿੰਘ ਗੋਪੀ, ਮਹਿੰਗਾ ਰਾਮ, ਦਿਆਲ ਦੀਨ ਸਮੇਤ ਪਤਵੰਤੇ ਮੌਜੂਦ ਸਨ।