19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਤਿੰਨ ਮਹੀਨਿਆਂ ਤੋਂ ਲਾਪਤਾ ਬੱਚੇ ਪੁਲਿਸ ਨੇ ਲੱਭ ਕੇ ਕੀਤੇ ਮਾਪਿਆਂ ਹਵਾਲੇ ਹਿਮਾਚਲ ’ਚੋਂ ਬਰਾਮਦ ਹੋਏ ਬੱਚੇ : ਸਬ-ਇੰਸਪੈਕਟਰ ਪੂਰਨ ਸਿੰਘ

ਸਮਾਣਾ, 18 ਅਗਸਤ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਸਮਾਣਾ ਦੇ ਧਾਗਾ ਉਦਯੋਗ ਤੋਂ ਤਿੰਨ ਮਹੀਨੇ ਪਹਿਲਾਂ ਲਾਪਤਾ ਹੋਏ ਦੋ ਨਾਬਾਲਗ ਬੱਚਿਆਂ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਇਕ ਆਸ਼ਰਮ ਤੋਂ ਬਰਾਮਦ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਬੱਚਿਆਂ ਦੇ ਮਾਪਿਆਂ ਨੇ ਸਮਾਣਾ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਪੁਲਿਸ ਦੀ ਮੁਸਤੈਦੀ ਕਾਰਨ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਮਿਲ ਗਏ ਹਨ।

Ad Position 21
No active advertisement
ਅਜੀਤ ਡੈਸਕ 19-08-2026
ਸਮਾਣਾ, 18 ਅਗਸਤ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਸਮਾਣਾ ਦੇ ਧਾਗਾ ਉਦਯੋਗ ਤੋਂ ਤਿੰਨ ਮਹੀਨੇ ਪਹਿਲਾਂ ਲਾਪਤਾ ਹੋਏ ਦੋ ਨਾਬਾਲਗ ਬੱਚਿਆਂ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਇਕ ਆਸ਼ਰਮ ਤੋਂ ਬਰਾਮਦ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਬੱਚਿਆਂ ਦੇ ਮਾਪਿਆਂ ਨੇ ਸਮਾਣਾ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਪੁਲਿਸ ਦੀ ਮੁਸਤੈਦੀ ਕਾਰਨ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਮਿਲ ਗਏ ਹਨ। ਥਾਣਾ ਸ਼ਹਿਰੀ ਸਮਾਣਾ ਦੇ ਸਬ-ਇੰਸਪੈਕਟਰ ਪੂਰਨ ਸਿੰਘ ਨੇ ਦੱਸਿਆ ਕਿ ਰਜੇਸ਼ ਪੁੱਤਰ ਹਰੀ ਸ਼ਾਹ ਅਤੇ ਸ਼ੰਕਰ ਖ਼ਲੀਫ਼ਾ ਪੁੱਤਰ ਰਾਮ ਲਖਨ ਖ਼ਲੀਫ਼ਾ ਵਾਸੀ ਬੇਗੂ ਸਰਾਏ ਬਿਹਾਰ ਮਹਾਂਦੇਵ ਫਾਈਬਰ ਪ੍ਰਾਈਵੇਟ ਲਿਮਟਿਡ ਕੁਲਾਰਾਂ ਮੋੜ ਸਮਾਣਾ ਵਿਚ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਰਿਹਾਇਸ਼ ਵੀ ਫ਼ੈਕਟਰੀ ਵਿਚ ਹੈ। ਰਜੇਸ਼ ਦਾ ਛੋਟਾ ਲੜਕਾ ਦਿਨੇਸ਼ ਉਮਰ 5 ਸਾਲ ਅਤੇ ਸ਼ੰਕਰ ਖ਼ਲੀਫ਼ਾ ਦਾ ਪੁੱਤਰ ਤਮਸ ਉਮਰ ਕਰੀਬ 16 ਸਾਲ ਜੋ ਕਿ ਦਿਮਾਗ਼ੀ ਕਮਜ਼ੋਰ 10 ਮਈ 2026 ਨੂੰ ਸਵੇਰੇ 10 ਵਜੇ ਬਿਸਕੁਟ ਲੈਣ ਲਈ ਫ਼ੈਕਟਰੀ ’ਚੋਂ ਬਾਹਰ ਗਏ ਸਨ ਪਰ ਵਾਪਸ ਨਹੀਂ ਆਏ। ਪੁਲਿਸ ਨੇ ਰਾਜੇਸ਼ ਦੇ ਬਿਆਨ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਸੀ। ਮਾਮਲੇ ਦੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਪੂਰਨ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਬੱਚੇ ਖ਼ੁਦ ਹੀ ਪੈਦਲ ਭਵਾਨੀਗੜ੍ਹ ਵਲ ਜਾ ਰਹੇ ਹਨ। ਬੱਚਿਆਂ ਦੀ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾਈਆਂ ਗਈਆਂ। ਪੁਲਿਸ ਨੂੰ ਪਤਾ ਲੱਗਾ ਕਿ ਬੱਚੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਸਥਿਤ ਆਸ਼ਾ ਸਦਨ ਬਾਲ ਗ੍ਰਹਿ ਮੰਡੀ ਵਿਚ ਪਹੁੰਚ ਗਏ ਸਨ। ਪੁਲਿਸ ਨੇ ਬਾਲ ਗ੍ਰਹਿ ਦੇ ਸੰਚਾਲਕਾਂ ਨਾਲ ਸੰਪਰਕ ਕੀਤਾ। ਉਹ ਬੱਚਿਆਂ ਦੀ ਚੰਗੀ ਦੇਖ-ਭਾਲ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਪੜ੍ਹਾ ਰਹੇ ਸਨ। ਬਾਲ ਗ੍ਰਹਿ ਤੋਂ ਬੱਚਿਆਂ ਨੂੰ ਲਿਆ ਕੇ ਸਹੀ ਸਲਾਮਤ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀਆਂ ਨੀਤੀਆਂ ਲੋਕਤੰਤਰ ਲਈ ਖ਼ਤਰਾ-ਮਨੇਸ ਅਗਲੀ ਖ਼ਬਰ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਮਾਨ ਸਰਕਾਰ ਵਲੋਂ ਲਗਾਤਾਰ ਉਪਰਾਲੇ-ਸੁਰਜੀਤ ਸਿੰਘ ਰੱਖੜਾ
Ad Position 24