19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗੁ: ਗੁਰਬਾਣੀ ਗਿਆਨ ਕੇਂਦਰ ਰੱਖੜਾ ਵਿਖੇ ਕਰਵਾਇਆ ਸਾਲਾਨਾ ਬਰਸੀ ਸਮਾਗਮ

ਨਾਭਾ, 18 ਅਗਸਤ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ-ਪਟਿਆਲਾ ਪਿੰਡ ਰੱਖੜਾ ਵਿਖੇ ਸੁਸ਼ੋਭਿਤ ਗੁਰਦੁਆਰਾ ਗੁਰਬਾਣੀ ਗਿਆਨ ਕੇਂਦਰ ਰੱਖੜਾ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਸਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਸਿੱਧਸਰ ਅਲਹੌਰਾਂ ਵਾਲਿਆਂ ਦੀ 23ਵੀਂ ਸਲਾਨਾ ਬਰਸੀ ਸਮਾਗਮ ਖਾਲਸਾਈ ਜਾਹੋ ਜਲਾਲ ਨਾਲ ਸੰਪੂਰਨ ਹੋਏ| ਇਸ ਮੌਕੇ ਸਿੱਖ ਪੰਥ ਦੇ ਰਾਗੀ ਢਾਡੀ ਪ੍ਰਚਾਰਕਾਂ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਸੰਤ ਮਨਮੋਹਨ ਸਿੰਘ ਬਾਰਨ, ਸੰਤ ਬਾਬਾ ਬਲਬੀਰ ਸਿੰਘ ਸੁਰਾਜਪੁਰ ਵਾਲੇ, ਸੰਤ ਬਾਬਾ ਜਸਵੀਰ ਸਿੰਘ ਮੂੰਡਖੇੜੇ ਵਾਲੇ, ਬਾਬਾ ਪ੍ਰੀਤਮ ਸਿੰਘ ਰਾਜਪੁਰਾ, ਬਲਜੀਤ ਸਿੰਘ ਫੱਕਰ, ਬਾਬਾ ਜਗਤਾਰ ਸਿੰਘ ਕਾਦਰਾਬਾਦ ਸਿੱਧਸਰ ਅਲੌਹਰਾਂ ਵਾਲੇ, ਬਾਬਾ ਲਾਭ ਸਿੰਘ ਦੁਬਈ ਵਾਲੇ, ਬਲਜੀਤ ਸਿੰਘ ਖੇੜੀ ਗੌੜੀਆਂ, ਪਰਮਜੀਤ ਸਿੰਘ ਖੇੜੀ ਮਾਨੀਆਂ, ਬਾਬਾ ਜਗਸੀਰ ਸਿੰਘ ਕਲਬੁਰਛਾਂ, ਭਾਈ ਜਗਜੀਤ ਸਿੰਘ ਸੰਗਤਪੁਰਾ, ਧਰਮ ਸਿੰਘ ਧੰਗੇੜਾ, ਬਾਬਾ ਸਤਨਾਮ ਸਿੰਘ ਨਰਮਾਣਾ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਗੁਰ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਾ ਕੇ ਗੁਰੂ ਚਰਨਾਂ ਨਾਲ ਜੋੜਨਾ ਕੀਤਾ। ਸਮਾਗਮ ਦੀ ਸੰਪੂਰਨਤਾ ਮੌਕੇ ਗੁਰ ਅਸਥਾਨ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਕਾਰ ਸਿੰਘ ਰੱਖੜਾ ਨੇ ਜਿੱਥੇ ਆਈਆਂ ਸੰਗਤਾਂ ਅਤੇ ਸੰਤਾਂ ਮਹਾਂਪੁਰਖਾਂ, ਰਾਗੀ, ਢਾਡੀਆਂ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਵਾਚੀਏ ਤਾਂ ਗੁਰੂ ਦੇ ਸਿੱਖਾਂ ਨੇ ਸੀਸ ਭੇਂਟ ਕਰਕੇ ਗੁਰੂ ਪਾਸੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ ਸੀ ਪ੍ਰੰਤੂ ਅੱਜ ਅਸੀਂ ਦੰਭੀ ਪਾਖੰਡੀ ਗੁਰੂਆਂ ਦੇ ਦਿੱਤੇ ਹੋਏ ਲਾਲਚਾਂ ਵਿਚ ਫਸ ਕੇ ਗੁਰੂ ਤੋਂ ਬੇਮੁੱਖ ਹੋ ਕੇ ਇਨ੍ਹਾਂ ਪਾਖੰਡੀਆਂ ਨੂੰ ਆਪਣਾ ਗੁਰੂ ਮੰਨ ਬੈਠੇ ਹਾਂ ।

Ad Position 21
No active advertisement
ਪਿੰਡ ਰੱਖੜਾ ਸਥਿਤ ਗੁ: ਗੁਰਬਾਣੀ ਗਿਆਨ ਕੇਂਦਰ ਵਿਖੇ ਕਰਵਾਏ ਗਏ ਸਾਲਾਨਾ ਬਰਸੀ ਸਮਾਗਮ ਦਾ ਦ੍ਰਿਸ਼। ਤਸਵੀਰ : ਜਗਨਾਰ ਸਿੰਘ ਦੁਲੱਦੀ 19-08-2026
ਨਾਭਾ, 18 ਅਗਸਤ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ-ਪਟਿਆਲਾ ਪਿੰਡ ਰੱਖੜਾ ਵਿਖੇ ਸੁਸ਼ੋਭਿਤ ਗੁਰਦੁਆਰਾ ਗੁਰਬਾਣੀ ਗਿਆਨ ਕੇਂਦਰ ਰੱਖੜਾ ਵਿਖੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਸਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਸਿੱਧਸਰ ਅਲਹੌਰਾਂ ਵਾਲਿਆਂ ਦੀ 23ਵੀਂ ਸਲਾਨਾ ਬਰਸੀ ਸਮਾਗਮ ਖਾਲਸਾਈ ਜਾਹੋ ਜਲਾਲ ਨਾਲ ਸੰਪੂਰਨ ਹੋਏ| ਇਸ ਮੌਕੇ ਸਿੱਖ ਪੰਥ ਦੇ ਰਾਗੀ ਢਾਡੀ ਪ੍ਰਚਾਰਕਾਂ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਸੰਤ ਮਨਮੋਹਨ ਸਿੰਘ ਬਾਰਨ, ਸੰਤ ਬਾਬਾ ਬਲਬੀਰ ਸਿੰਘ ਸੁਰਾਜਪੁਰ ਵਾਲੇ, ਸੰਤ ਬਾਬਾ ਜਸਵੀਰ ਸਿੰਘ ਮੂੰਡਖੇੜੇ ਵਾਲੇ, ਬਾਬਾ ਪ੍ਰੀਤਮ ਸਿੰਘ ਰਾਜਪੁਰਾ, ਬਲਜੀਤ ਸਿੰਘ ਫੱਕਰ, ਬਾਬਾ ਜਗਤਾਰ ਸਿੰਘ ਕਾਦਰਾਬਾਦ ਸਿੱਧਸਰ ਅਲੌਹਰਾਂ ਵਾਲੇ, ਬਾਬਾ ਲਾਭ ਸਿੰਘ ਦੁਬਈ ਵਾਲੇ, ਬਲਜੀਤ ਸਿੰਘ ਖੇੜੀ ਗੌੜੀਆਂ, ਪਰਮਜੀਤ ਸਿੰਘ ਖੇੜੀ ਮਾਨੀਆਂ, ਬਾਬਾ ਜਗਸੀਰ ਸਿੰਘ ਕਲਬੁਰਛਾਂ, ਭਾਈ ਜਗਜੀਤ ਸਿੰਘ ਸੰਗਤਪੁਰਾ, ਧਰਮ ਸਿੰਘ ਧੰਗੇੜਾ, ਬਾਬਾ ਸਤਨਾਮ ਸਿੰਘ ਨਰਮਾਣਾ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਗੁਰ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਾ ਕੇ ਗੁਰੂ ਚਰਨਾਂ ਨਾਲ ਜੋੜਨਾ ਕੀਤਾ। ਸਮਾਗਮ ਦੀ ਸੰਪੂਰਨਤਾ ਮੌਕੇ ਗੁਰ ਅਸਥਾਨ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਕਾਰ ਸਿੰਘ ਰੱਖੜਾ ਨੇ ਜਿੱਥੇ ਆਈਆਂ ਸੰਗਤਾਂ ਅਤੇ ਸੰਤਾਂ ਮਹਾਂਪੁਰਖਾਂ, ਰਾਗੀ, ਢਾਡੀਆਂ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣੇ ਇਤਿਹਾਸ ਨੂੰ ਵਾਚੀਏ ਤਾਂ ਗੁਰੂ ਦੇ ਸਿੱਖਾਂ ਨੇ ਸੀਸ ਭੇਂਟ ਕਰਕੇ ਗੁਰੂ ਪਾਸੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ ਸੀ ਪ੍ਰੰਤੂ ਅੱਜ ਅਸੀਂ ਦੰਭੀ ਪਾਖੰਡੀ ਗੁਰੂਆਂ ਦੇ ਦਿੱਤੇ ਹੋਏ ਲਾਲਚਾਂ ਵਿਚ ਫਸ ਕੇ ਗੁਰੂ ਤੋਂ ਬੇਮੁੱਖ ਹੋ ਕੇ ਇਨ੍ਹਾਂ ਪਾਖੰਡੀਆਂ ਨੂੰ ਆਪਣਾ ਗੁਰੂ ਮੰਨ ਬੈਠੇ ਹਾਂ । ਉਨ੍ਹਾਂ ਕਿਹਾ ਕਿ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿਚ ਆਪਾਂ ਅੱਜ ਜੁੜ ਬੈਠੇ ਹਾਂ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਦੇਸ਼ਾਂ ਵਿਦੇਸ਼ਾਂ ਵਿਚ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਕਰਦਿਆਂ ਸਾਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ, ਜਿਸ ਕਰਕੇ ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਦੇਹਧਾਰੀ ਪਖੰਡੀਆਂ ਦਾ ਖਹਿੜਾ ਛੱਡ ਖੰਡੇ ਬਾਟੇ ਦੀ ਪਾਹੁਲ ਛੱਕ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਹੈ। ਇਸ ਮੌਕੇ ਮਹਾਂਪੁਰਖਾਂ ਦੀ ਯਾਦ ਵਿਚ ਮੁਫ਼ਤ ਮੈਡੀਕਲ ਨਿਰੀਖਣ ਕੈਂਪ, ਅੱਖਾਂ ਦੇ ਆਪਰੇਸ਼ਨ ਕੈਂਪ ਲਗਾਏ ਗਏ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ । ਇਸ ਸਮਾਗਮ ਸੁਰਜੀਤ ਸਿੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ, ਚਰਨ ਸਿੰਘ ਐਮ.ਡੀ. ਮਲਕੀਤ ਐਗਰੋਟੈੱਕ ਪ੍ਰਾਈਵੇਟ ਲਿਮਟਡ, ਪਾਖਰ ਸਿੰਘ ਸਹੌਲੀ, ਹਰਮਿੰਦਰ ਸਿੰਘ ਨਾਭਾ ਇੰਚਾਰਜ ਧਰਮ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਬ ਆਫਿਸ ਸ੍ਰੀ ਅਨੰਦਪੁਰ ਸਾਹਿਬ, ਗੁਰਮੁੱਖ ਸਿੰਘ ਭੋਜੋਮਾਜਰੀ, ਬਾਬਾ ਸੁਖਵਿੰਦਰ ਸਿੰਘ ਭੋਲਾ ਅਲਹੌਰਾਂ ਸਾਹਿਬ, ਬਾਬਾ ਨਾਜਰ ਸਿੰਘ ਖੇੜੀ ਮੁਸਲਮਾਨੀ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹਾ ਖੱਟਿਆ ।
Ad Position 22
No active advertisement
ਪਿਛਲੀ ਖ਼ਬਰ ਨਿਡਰ ਮਿਹਨਤੀ ਅਤੇ ਦਲੇਰ ਅਫਸਰ ਬਰਾੜ ਨੇ ਸੰਭਾਲੀ ਸ਼ਹਿਰ ਦੀ ਕਮਾਨ ਅਗਲੀ ਖ਼ਬਰ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਹੇਠ ਪਿੰਡ ਭਸਮੜਾ ਦੇ ਵੱਖ- ਵੱਖ ਪਰਿਵਾਰ ‘ਆਪ’ ’ਚ ਸ਼ਾਮਿਲ ਰਵਾਇਤੀ ਸਿਆਸਤ ਨੂੰ ਨਕਾਰਦੇ...
Ad Position 24