ਆਟੋ ਚਾਲਕ ਨੂੰ ਸਿੰਗਾਪੁਰ ਭੇਜਣ ਦਾ ਝਾਂਸਾ ਦੇ ਕੇ ਠੱਗੇ 7.5 ਲੱਖ
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਦੀ ਚਕਾਚੌਂਧ ਅਤੇ ਉੱਥੇ ਮੋਟੇ ਰੁਪਏ ਕਮਾਉਣ ਦਾ ਸੁਪਨਾ ਦਿਖਾ ਕੇ ਆਰਥਿਕ ਤੌਰ ’ਤੇ ਪਹਿਲਾਂ ਹੀ ਟੁੱਟੇ ਵਿਅਕਤੀ ਨੂੰ ਵੀ ਟਰੈਵਲ ਏਜੰਟ ਬਖ਼ਸ਼ ਨਹੀਂ ਰਹੇ ਹਨ। ਅਜਿਹੀ ਹੀ ਦੁਖਦਾਈ ਹੱਡਬੀਤੀ ਪਟਿਆਲਾ ਦੇ ਆਟੋ ਚਲਾਉਣ ਵਾਲੇ ਮਹਿੰਗਾ ਸਿੰਘ ਨੇ ‘ਅਜੀਤ’ ਨੂੰ ਸੁਣਾਈ ਕਿ ਉਸ ਨੇ ਆਨਲਾਈਨ ਇਸ਼ਤਿਹਾਰ ਦੇਖ ਕੇ ਇਕ ਵਿਅਕਤੀ ਨੂੰ ਸਿੰਗਾਪੁਰ ’ਚ ਕੰਮ ਦੇ ਵੀਜ਼ੇ ’ਤੇ ਜਾਣ ਲਈ 7.
ਆ
ਆਟੋ ਚਾਲਕ ਮਹਿੰਗਾ ਸਿੰਘ ਉਸ ਨਾਲ ਹੋਈ ਠੱਗੀ ਬਾਰੇ ਦੱਸਦਾ ਹੋਇਆ। ਅਜੀਤ ਤਸਵੀਰ
20-08-2026
ਪਟਿਆਲਾ, 19 ਅਗਸਤ (ਮਨਦੀਪ ਸਿੰਘ ਖਰੌੜ)-ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਦੀ ਚਕਾਚੌਂਧ ਅਤੇ ਉੱਥੇ ਮੋਟੇ ਰੁਪਏ ਕਮਾਉਣ ਦਾ ਸੁਪਨਾ ਦਿਖਾ ਕੇ ਆਰਥਿਕ ਤੌਰ ’ਤੇ ਪਹਿਲਾਂ ਹੀ ਟੁੱਟੇ ਵਿਅਕਤੀ ਨੂੰ ਵੀ ਟਰੈਵਲ ਏਜੰਟ ਬਖ਼ਸ਼ ਨਹੀਂ ਰਹੇ ਹਨ। ਅਜਿਹੀ ਹੀ ਦੁਖਦਾਈ ਹੱਡਬੀਤੀ ਪਟਿਆਲਾ ਦੇ ਆਟੋ ਚਲਾਉਣ ਵਾਲੇ ਮਹਿੰਗਾ ਸਿੰਘ ਨੇ ‘ਅਜੀਤ’ ਨੂੰ ਸੁਣਾਈ ਕਿ ਉਸ ਨੇ ਆਨਲਾਈਨ ਇਸ਼ਤਿਹਾਰ ਦੇਖ ਕੇ ਇਕ ਵਿਅਕਤੀ ਨੂੰ ਸਿੰਗਾਪੁਰ ’ਚ ਕੰਮ ਦੇ ਵੀਜ਼ੇ ’ਤੇ ਜਾਣ ਲਈ 7.50 ਲੱਖ ਰੁਪਏ ਦਿੱਤੇ ਸੀ ਪਰ ਇਹ ਪੈਸੇ ਉਸ ਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਤੇ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰ ਕੇ ਟਰੈਵਲ ਏਜੰਟ ਨਿਰਮਲ ਸਿੰਘ ਨੂੰ ਦਿੱਤੇ ਸੀ ਪਰ ਉਸ ਵਿਅਕਤੀ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝੂਠਾ ਝਾਂਸਾ ਦੇਣ ਦੇ ਨਾਲ ਉਸ ਦੀ ਦਿੱਤੀ ਰਕਮ ਹੜੱਪ ਕੇ ਫ਼ਰਾਰ ਹੋ ਗਿਆ। ਪੁਲਿਸ ਥਾਣਿਆਂ ਦੇ ਲੰਮੇ ਸਮੇਂ ਧੱਕਾ ਖਾਣ ਤੋਂ ਬਾਅਦ ਥਾਣਾ ਅਰਬਨ ਅਸਟੇਟ ’ਚ ਮੁਲਜ਼ਮ ਖ਼ਿਲਾਫ਼ ਕੇਸ ਤਾਂ ਦਰਜ ਕਰ ਲਿਆ ਹੈ ਪਰ ਹਾਲੇ ਤਕ ਪੁਲਿਸ ਨੇ ਮੁਲਜ਼ਮ ਕਾਬੂ ਨਹੀਂ ਕੀਤਾ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕਰਵਾਏ ਗਏ। ਮਹਿੰਗਾ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਸ਼ਹਿਰ ’ਚ ਆਟੋ ਚਲਾ ਕੇ ਆਪਣੀ ਜ਼ਿੰਦਗੀ ਦੀ ਗੁਜ਼ਰ ਬਸਰ ਕਰਦਾ ਹੈ ਤੇ ਉਸ ਨੂੰ ਉਮੀਦ ਸੀ ਕਿ ਉਹ ਵਿਦੇਸ਼ ’ਚ ਜਾ ਕੇ ਆਪਣੇ ਪਰਿਵਾਰ ਦਾ ਵਧੀਆ ਤੌਰ ’ਤੇ ਪਾਲਨ ਪੋਸ਼ਣ ਕਰ ਸਕੇਗਾ ਪਰ ਉਸ ਦੀ ਜ਼ਿੰਦਗੀ ਭਰ ਦੀ ਪੂੰਜੀ ਲੈ ਕੇ ਟਰੈਵਲ ਏਜੰਟ ਫ਼ਰਾਰ ਹੋ ਗਿਆ ਹੈ। ਦੂਜੇ ਪਾਸੇ ਹਾਲੇ ਤਕ ਉਹ ਥਾਣਿਆਂ ਦੇ ਗੇੜੇ ਹੀ ਲਗਾ ਰਿਹਾ ਹੈ ਪਰ ਮੁਲਜ਼ਮ ਹਾਲੇ ਵੀ ਪੁਲਿਸ ਦੀ ਗਿ੍ਰਫ਼ਤ ਤੋਂ ਬਾਹਰ ਹੈ। ਹੁਣ ਉਸ ਕੋਲ ਰੋਜ਼ਾਨਾ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਹੋ ਰਹੀਆਂ। ਜਿਸ ਕਾਰਨ ਉਹ ਤੇ ਉਸ ਦਾ ਪਰਿਵਾਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਹੈ। ਮਹਿੰਗਾ ਸਿੰਘ ਨੇ ਦੱਸਿਆ ਕਿ ਦੂਜੇ ਪਾਸੇ ਉਸ ਨੂੰ ਟਰੈਵਲ ਏਜੰਟ ਪਾਸੋਂ ਧਮਕੀਆਂ ਵੀ ਆ ਰਹੀਆਂ ਹਨ ਕਿ ਉਹ ਉਸ ਨਾਲ ਮਾਮਲਾ ਨਿਬੇੜ ਲਵੇ ਪਰ ਉਸ ਨੇ ਕਿਹਾ ਕਿ ਉਹ ਮੇਰੇ ਪੈਸੇ ਵਾਪਸ ਕਰ ਦੇਵੇ ਮੇਰਾ ਕੀ ਝਗੜਾ ਹੈ ਤੁਹਾਡੇ ਨਾਲ।