ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਚੌਕੀ ਅੱਗੇ ਲਾਇਆ ਧਰਨਾ
ਪਾਤੜਾਂ, 22 ਅਗਸਤ (ਜਗਦੀਸ਼ ਸਿੰਘ ਕੰਬੋਜ)-ਜੁਲਾਈ ਮਹੀਨੇ ’ਚ ਗਲੀ ਵਿਚ ਕਾਰ ਖੜ੍ਹਾਉਣ ਨੂੰ ਲੈ ਕੇ ਹੋਏ ਤਕਰਾਰ ਮਗਰੋਂ ਇਕ ਧਿਰ ਵਲੋਂ ਦੂਜੀ ਧਿਰ ਦੇ ਘਰ ਦੇ ਗੇਟ ਦੇ ਉੱਪਰ ਦੀ ਲੰਘ ਕੇ ਕੀਤੀ ਗਈ ਕੁੱਟਮਾਰ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ’ਚ ਕੌਂਸਲਰ ਦੇ ਪਤੀ ਸਮੇਤ ਕਈ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ ਪਰ ਇਸ ਮਾਮਲੇ ’ਚ ਨਾਮਜ਼ਦ ਵਿਅਕਤੀਆਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਾ ਹੋਣ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਚੌਕੀ ਅੱਗੇ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ।
ਪਾਤੜਾਂ, 22 ਅਗਸਤ (ਜਗਦੀਸ਼ ਸਿੰਘ ਕੰਬੋਜ)-ਜੁਲਾਈ ਮਹੀਨੇ ’ਚ ਗਲੀ ਵਿਚ ਕਾਰ ਖੜ੍ਹਾਉਣ ਨੂੰ ਲੈ ਕੇ ਹੋਏ ਤਕਰਾਰ ਮਗਰੋਂ ਇਕ ਧਿਰ ਵਲੋਂ ਦੂਜੀ ਧਿਰ ਦੇ ਘਰ ਦੇ ਗੇਟ ਦੇ ਉੱਪਰ ਦੀ ਲੰਘ ਕੇ ਕੀਤੀ ਗਈ ਕੁੱਟਮਾਰ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ’ਚ ਕੌਂਸਲਰ ਦੇ ਪਤੀ ਸਮੇਤ ਕਈ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ ਪਰ ਇਸ ਮਾਮਲੇ ’ਚ ਨਾਮਜ਼ਦ ਵਿਅਕਤੀਆਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਾ ਹੋਣ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਚੌਕੀ ਅੱਗੇ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। ਧਰਨੇ ’ਚ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ 13 ਜੁਲਾਈ ਨੂੰ ਘਰ ਦੇ ਦਰਵਾਜੇ ਅੱਗੇ ਕਈ ਦਿਨਾਂ ਤੋਂ ਖੜ੍ਹੀ ਕੀਤੀ ਗਈ ਕਾਰ ਨੂੰ ਪਾਸੇ ਹਟਾਉਣ ਲਈ ਗੁਆਂਢ ’ਚ ਰਹਿੰਦੇ ਪਰਿਵਾਰ ਨੂੰ ਜਦੋਂ ਕਿਹਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਦੋਹਾਂ ਧਿਰਾਂ ਵਿਚ ਮਾਮੂਲੀ ਤਕਰਾਰ ਹੋ ਗਿਆ ਸੀ ਇਸ ਮਗਰੋਂ ਇਸ ਪਰਿਵਾਰ ਦੇ 7 ਨੰਬਰ ਵਾਰਡ ਦੇ ਕੌਂਸਲਰ ਦੇ ਪਤੀ ਰਾਜ ਕੁਮਾਰ ਦੇ ਨਾਲ ਆਏ ਬਹੁਤ ਸਾਰੇ ਨੌਜਵਾਨਾਂ ਨੇ ਘਰ ਦੇ ਬੰਦ ਪਏ ਦਰਵਾਜੇ ਤੋਂ ਉੱਪਰ ਦੀ ਲੰਘ ਕੇ ਮੇਘ ਚੰਦ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕੀਤੀ, ਜਿਸ ਨਾਲ ਜ਼ਖ਼ਮੀ ਹੋਏ ਉਸ ਦੇ ਪੁੱਤਰ ਹਰੀਸ਼ ਕੁਮਾਰ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਸੰਬੰਧ ਵਿਚ ਦਰਜ ਕੀਤੇ ਕੇਸ ’ਚ ਨਾਮਜ਼ਦ ਕੀਤੇ ਗਏ ਦੋਸ਼ੀ ਰਾਜ ਕੁਮਾਰ ਤੇ ਹੋਰ ਦੋਸ਼ੀਆਂ ਨੂੰ ਇਕ ਮਹੀਨਾ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਗ੍ਰਿਫ਼ਤਾਰ ਨਹੀਂ ਕੀਤਾ। ਇਸ ਲਈ ਮਜਬੂਰ ਹੋ ਕੇ ਉਨ੍ਹਾਂ ਨੇ ਰਾਜਨੀਤਕ ਪਾਰਟੀਆਂ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਪੁਲਿਸ ਚੌਕੀ ਪਾਤੜਾਂ ਅੱਗੇ ਦਿਨ ਰਾਤ ਦਾ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ ਤੇ ਇਹ ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ।