22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਮਾਗਮ ’ਚ ਪਹੁੰਚ ਕੇ ਲੜਕੀ ਦਾ ਤੁੜਵਾਇਆ ਵਿਆਹ

ਪਟਿਆਲਾ, 22 ਅਗਸਤ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਰਹਿਣ ਵਾਲੀ ਲੜਕੀ ਦੇ ਪੁਰਾਣੇ ਦੋਸਤ ਨੇ ਉਸ ਦੇ ਸਮਾਗਮ ’ਚ ਆ ਕੇ ਵਿਆਹ ਤੁੜਵਾਉਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਲੜਕੀ ਦੀ ਮਾਤਾ ਨੇ ਦੱਸਿਆ ਕਿ ਗਗਨਦੀਪ ਸਿੰਘ ਨਾਂਅ ਦੇ ਵਿਅਕਤੀ ਨੂੰ ਉਸ ਦੀ ਲੜਕੀ ਜਾਣਦੀ ਸੀ ਤੇ ਬਾਅਦ ਵਿਚ ਉਨ੍ਹਾਂ ਦੀ ਦੋਸਤੀ ਹੋ ਗਈ।

Ad Position 21
No active advertisement
ਅਜੀਤ ਡੈਸਕ 23-08-2026
ਪਟਿਆਲਾ, 22 ਅਗਸਤ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਰਹਿਣ ਵਾਲੀ ਲੜਕੀ ਦੇ ਪੁਰਾਣੇ ਦੋਸਤ ਨੇ ਉਸ ਦੇ ਸਮਾਗਮ ’ਚ ਆ ਕੇ ਵਿਆਹ ਤੁੜਵਾਉਣ ਦੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਲੜਕੀ ਦੀ ਮਾਤਾ ਨੇ ਦੱਸਿਆ ਕਿ ਗਗਨਦੀਪ ਸਿੰਘ ਨਾਂਅ ਦੇ ਵਿਅਕਤੀ ਨੂੰ ਉਸ ਦੀ ਲੜਕੀ ਜਾਣਦੀ ਸੀ ਤੇ ਬਾਅਦ ਵਿਚ ਉਨ੍ਹਾਂ ਦੀ ਦੋਸਤੀ ਹੋ ਗਈ। ਜਿਸ ਤਹਿਤ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਸੀ, ਬਾਅਦ ਵਿਚ ਮੁਲਜਮ ਉਨ੍ਹਾਂ ਦੀ ਲੜਕੀ ਨਾਲ ਸਿੰਧੂਰ ਤੇ ਚੂੜੇ ਵਾਲੀਆਂ ਫੋਟੋਆਂ ਕਰਵਾ ਕੇ ਵਿਸ਼ਵਾਸ ਦਿਵਾਉਂਦਾ ਰਿਹਾ ਪਰ ਬਾਅਦ ਵਿਚ ਉਸ ਨੇ ਲੜਕੀ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਲੜਕੀ ਦਾ ਮਾਤਾ ਦਾ ਕਹਿਣਾ ਸੀ ਕਿ ਮੁਲਜ਼ਮ ਵਲੋਂ ਉਨ੍ਹਾਂ ਦੀ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਜਬਰਦਸਤੀ ਸੰਬੰਧ ਵੀ ਬਣਾਏ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਲੜਕੀ ਦਾ ਵਿਆਹ ਕਿਧਰੇ ਹੋਰ ਤੈਅ ਕਰ ਦਿੱਤਾ ਤਾਂ ਮੁਲਜ਼ਮ ਨੇ ਸਮਾਗਮ ਵਿਚ ਪਹੁੰਚ ਕੇ ਹੰਗਾਮਾ ਕਰਦਿਆਂ ਉਸ ਦੀ ਲੜਕੀ ਦਾ ਵਿਆਹ ਤੁੜਵਾ ਦਿੱਤਾ। ਇਸ ਕੇਸ ਦੀ ਮੁਢਲੀ ਪੜਤਾਲ ਕਰਨ ਤੋਂ ਬਾਅਦ ਥਾਣਾ ਔਰਤਾਂ ਦੀ ਪੁਲਿਸ ਨੇ ਉਕਤ ਮੁਲਜਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਘਰ ’ਚ ਕੱਛੂ ਰੱਖਣ ਵਾਲੇ ਖ਼ਿਲਾਫ਼ ਪਰਚਾ ਦਰਜ ਅਗਲੀ ਖ਼ਬਰ ਇਟਲੀ ਭੇਜਣ ਦਾ ਝਾਂਸਾ ਦੇ ਕੇ ਠੱਗੇ 3 ਲੱਖ
Ad Position 24