ਸਕਾਲਰਜ਼ ਸਕੂਲ ਵਿਖੇ ਵਿਦਿਆਰਥੀ ਕੌਂਸਲ ਦਾ ਸਹੁੰ ਚੁੱਕ ਸਮਾਗਮ ਕਰਵਾਇਆ
ਰਾਜਪੁਰਾ, 22 ਅਗਸਤ (ਜੀ. ਪੀ.
ਰਾਜਪੁਰਾ, 22 ਅਗਸਤ (ਜੀ. ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ ਦੀ ਨਵੀਂ ਚੁਣੀ ਗਈ ਵਿਦਿਆਰਥੀ ਕੌਂਸਲ ਦਾ ਸਾਲ 2026-27 ਦਾ ਸਹੁੰ ਚੁੱਕ ਸਮਾਗਮ ਸਕੂਲ ਦੇ ਹਾਲ ਵਿਚ ਕਰਵਾਇਆ ਗਿਆ। ਜਿਸ ਦੌਰਾਨ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਨੇ ਕੌਂਸਲ ਦੇ ਸਾਰੇ ਮੈਂਬਰਾਂ ਨੂੰ ਸੇਸ਼ੈ ਪਹਿਣਾ ਕੇ ਸਨਮਾਨਿਤ ਕੀਤਾ। ਨਵੇਂ ਚੁਣੇ ਵਿਦਿਆਰਥੀ ਕੌਂਸਲ ਦੇ ਮੈਂਬਰਾਂ ’ਚ 12ਵੀਂ ਦੇ ਰਿਸ਼ਭ ਨੂੰ ਹੈੱਡ ਬੁਆਏ ਅਤੇ ਅਗ੍ਰੀਆ ਨੂੰ ਹੈੱਡ ਗਰਲ ਦੇ ਨਾਲ 11ਵੀਂ ਦੇ ਗੌਰਵ ਪਾਂਧੀ ਨੂੰ ਡਿਪਟੀ ਹੈੱਡ ਬੁਆਏ ਅਤੇ ਰੁਹਾਨੀ ਨੂੰ ਡਿਪਟੀ ਹੈੱਡ ਗਰਲ ਚੁਣਿਆ ਗਿਆ। ਅਨੁਸ਼ਾਸਨ ਕਮੇਟੀ ਦੇ ਹੈੱਡ ਵਜੋਂ ਲੜਕਿਆਂ ਵਿਚੋਂ ਆਰਟਸ ਦੇ ਦਿਵਾਂਸ਼ੂ ਅਤੇ ਲੜਕੀਆਂ ਵਿਚੋਂ ਸਮਰਿਤ ਕੌਰ, ਕਾਮਰਸ ਤੋਂ ਰਿਸ਼ਿਤ ਅਤੇ ਗੁਰਨੂਰ ਕੌਰ ਅਤੇ ਵਿਗਿਆਨ ’ਚ ਅਰਸ਼ਦੀਪ ਸਿੰਘ ਅਤੇ ਨਵਰੂਪ ਕੌਰ ਨੂੰ ਚੁਣਿਆ ਗਿਆ। ਇਸੇ ਤਰ੍ਹਾਂ ਪਵੀ ਸ਼ਰਮਾ ਨੂੰ ਸਪੋਰਟਸ ਦਾ ਹੈੱਡ ਬੁਆਏ ਤੇ ਮਹਿਕ ਨੂੰ ਸਪੋਰਟਸ ਦੀ ਹੈੱਡ ਗਰਲ ਵਜੋਂ ਚੁਣਿਆ ਗਿਆ। ਇਸੇ ਤਰ੍ਹਾਂ ਯੈਲੋ ਹਾਊਸ ਦੀ ਕਮਾਂਡ ਲੜਕਿਆਂ ’ਚ ਬਤੌਰ ਕੈਪਟਨ ਇੰਦਰਜੀਤ ਸਿੰਘ, ਵਾਈਸ ਕੈਪਟਨ ਰਤਿੰਦਰ ਸਿੰਘ ਤੇ ਲੜਕੀਆਂ ਦੀ ਕਮਾਨ ਬਤੌਰ ਕੈਪਟਨ ਏਂਜਲ ਸ਼ਰਮਾ ਅਤੇ ਵਾਈਸ ਕੈਪਟਨ ਹੇਜ਼ਲ ਨੇ ਅਤੇ ਸਪੋਰਟਸ ਹੈੱਡ ਦੀ ਕਮਾਨ ਕੈਰਵ ਸ਼ਰਮਾ ਨੇ ਸੰਭਾਲੀ। ਗ੍ਰੀਨ ਹਾਊਸ ਦੀ ਕਮਾਨ ਲੜਕਿਆਂ ’ਚ ਕੈਪਟਨ ਸਨਮੀਤ ਸਿੰਘ, ਵਾਈਸ ਕੈਪਟਨ ਪਾਰਸ ਅਤੇ ਲੜਕੀਆਂ ’ਚ ਕੈਪਟਨ ਸਾਨਵੀ ਵਰਮਾ, ਵਾਈਸ ਕੈਪਟਨ ਪਵਨਜੋਤ ਕੌਰ ਅਤੇ ਸਹਿਜਦੀਪ ਸਿੰਘ ਨੇ ਸਪੋਰਟਸ ਹੈੱਡ ਦੀ ਕਮਾਨ ਸੰਭਾਲੀ। ਇਸੇ ਤਰ੍ਹਾਂ ਬਲੂ ਹਾਊਸ ਦੀ ਕਮਾਨ ਬਤੌਰ ਕੈਪਟਨ ਕਰਮਪ੍ਰੀਤ ਸਿੰਘ, ਵਾਈਸ ਕੈਪਟਨ ਗੁਰਸ਼ਾਨ ਸਿੰਘ ਅਤੇ ਲੜਕੀਆਂ ’ਚ ਕੈਪਟਨ ਅਵਨੀ ਸ਼ਰਮਾ, ਵਾਈਸ ਕੈਪਟਨ ਅਸ਼ਮ ਕੌਰ ਅਤੇ ਸਪੋਰਟਸ ਹੈੱਡ ਦੇ ਰੂਪ ’ਚ ਏਕਮਜੋਤ ਕੌਰ ਦੇ ਹੱਥ ਆਈ। ਇਸੇ ਤਰ੍ਹਾਂ ਰੈੱਡ ਹਾਊਸ ਦੀ ਕਮਾਨ ਲੜਕਿਆਂ ’ਚ ਬਤੌਰ ਕੈਪਟਨ ਰੁਦਰ ਜਸੂਜਾ, ਵਾਈਸ ਕੈਪਟਨ ਪ੍ਰਭਜੋਤ ਸਿੰਘ ਅਤੇ ਲੜਕੀਆਂ ’ਚ ਕੈਪਟਨ ਹਮੀਰਜੋਤ ਕੌਰ, ਵਾਈਸ ਕੈਪਟਨ ਸਰਜੀਵਨ ਕੌਰ ਅਤੇ ਸਪੋਰਟਸ ਹੈੱਡ ਗੁਰਕੀਰਤ ਸਿੰਘ ਨੇ ਸੰਭਾਲੀ। ਇਸ ਦੌਰਾਨ ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਸਾਰਿਆਂ ਨੂੰ ਆਪਣਾ ਫ਼ਰਜ਼ ਇਮਾਨਦਾਰੀ ਤੇ ਨਿਸ਼ਟਾਪੂਰਵਕ ਪਾਲਨ ਕਰਨ ਲਈ ਪ੍ਰੇਰਿਆ।