23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਚੰਡੀਗੜ ਮਾਰਕਾ ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ

ਰਾਜਪੁਰਾ, 22 ਅਗਸਤ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਚੰਡੀਗੜ ਮਾਰਕਾ ਸ਼ਰਾਬ ਦੀਆਂ 37 ਬੋਤਲਾਂ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਥਾਣੇਦਾਰ ਸੂਬਾ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ਲਿਬਰਟੀ ਚੌਕ ਨੇੜੇ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 23-08-2026
ਰਾਜਪੁਰਾ, 22 ਅਗਸਤ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਚੰਡੀਗੜ ਮਾਰਕਾ ਸ਼ਰਾਬ ਦੀਆਂ 37 ਬੋਤਲਾਂ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਥਾਣੇਦਾਰ ਸੂਬਾ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ਲਿਬਰਟੀ ਚੌਕ ਨੇੜੇ ਹਾਜ਼ਰ ਸਨ। ਪੁਲਿਸ ਨੂੰ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਇਕ ਵਿਆਕਤੀ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਬਿਨਾਂ ਪਰਮਿੰਟ ਤੋਂ ਵੇਚਦਾ ਹੈ ਤੇ ਹੁਣ ਵੀ ਆਪਣੀ ਬਾਇਕ ਤੇ ਖੜ੍ਹਾ ਦਮਨਹੇੜੀ ਫਾਟਕਾਂ ਕੋਲ ਸ਼ਰਾਬ ਵੇਚ ਰਿਹਾ ਹੈ। ਪੁਲਿਸ ਪਾਰਟੀ ਨੇ ਮੌਕੇ ’ਤੇ ਜਾ ਕੇ 37 ਬੋਤਲਾਂ ਸ਼ਰਾਬ ਰੋਇਲ ਚੈਲਿਜ ਫਾਰ ਸੇਲ ਇਨ ਚੰਡੀਗੜ ਸਮੇਤ ਕਾਬੂ ਕੀਤਾ। ਇਸ ਸੰਬੰਧੀ ਪੁਲਿਸ ਨੇ ਹੇਮੰਤ ਕੁਮਾਰ ਵਾਸੀ ਸ਼ਾਸ਼ਤਰੀ ਕਲੋਨੀ ਰਾਜਪੁਰਾ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪਿੰਡ ਰਾਜਗੜ੍ਹ, ਵਜੀਦਪੁਰ ਤੇ ਸਾਲੂਵਾਲ ਤੋਂ 3 ਬੱਸਾਂ... ਅਗਲੀ ਖ਼ਬਰ ਵਿਧਾਇਕ ਅਜੀਤਪਾਲ ਕੋਹਲੀ ਤੇ ਮੇਅਰ ਗੋਗੀਆ ਵਲੋਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਨਵਲਦੀਪ ਸਿੰਘ ਦਾ ਸਨਮਾਨ
Ad Position 24