22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪਟੇਲ ਕਾਲੋਨੀ ’ਚ ਸੀਵਰੇਜ ਸਿਸਟਮ ਹੋਇਆ ਠੱਪ, ਗਲੀਆਂ ’ਚ ਖੜ੍ਹਾ ਗੰਦਾ ਪਾਣੀ ਵੰਡ ਰਿਹੈ ਬਿਮਾਰੀਆਂ

ਰਾਜਪੁਰਾ, 22 ਅਗਸਤ (ਰਣਜੀਤ ਸਿੰਘ)-ਇਥੋਂ ਦੀ ਪਟੇਲ ਕਲੋਨੀ ਵਿਚ ਸੀਵਰੇਜ਼ ਸਿਸਟਮ ਠੱਪ ਹੋ ਕੇ ਰਹਿ ਗਿਆ ਹੈ। ਗਲੀਆਂ ਵਿਚ ਸ਼ਰੇਆਮ ਸੀਵਰੇਜ਼ ਦਾ ਗੰਦਾ ਪਾਣੀ ਘੁੰਮ ਰਿਹਾ ਹੈ ਅਤੇ ਇਸ ਕਾਰਨ ਕੋਈ ਵੀ ਬੀਮਾਰੀ ਸਿਰ ਚੁੱਕ ਸਕਦੀ ਹੈ।

Ad Position 21
No active advertisement
ਕੁੰਭਕਰਨੀ ਨੀਂਦ....ਪਟੇਲ ਕਾਲੋਨੀ ਰਾਜਪੁਰਾ ਵਿਖੇ ਲੋਕਾਂ ਦੇ ਘਰਾਂ ਮੂਹਰੇ ਖੜ੍ਹਾ ਸੀਵਰੇਜ ਦਾ ਗੰਦਾ ਪਾਣੀ। ਤਸਵੀਰ : ਰਣਜੀਤ ਸਿੰਘ 23-08-2026
ਰਾਜਪੁਰਾ, 22 ਅਗਸਤ (ਰਣਜੀਤ ਸਿੰਘ)-ਇਥੋਂ ਦੀ ਪਟੇਲ ਕਲੋਨੀ ਵਿਚ ਸੀਵਰੇਜ਼ ਸਿਸਟਮ ਠੱਪ ਹੋ ਕੇ ਰਹਿ ਗਿਆ ਹੈ। ਗਲੀਆਂ ਵਿਚ ਸ਼ਰੇਆਮ ਸੀਵਰੇਜ਼ ਦਾ ਗੰਦਾ ਪਾਣੀ ਘੁੰਮ ਰਿਹਾ ਹੈ ਅਤੇ ਇਸ ਕਾਰਨ ਕੋਈ ਵੀ ਬੀਮਾਰੀ ਸਿਰ ਚੁੱਕ ਸਕਦੀ ਹੈ।ਪ੍ਰਸ਼ਾਸ਼ਨ ਸ਼ਾਇਦ ਅੱਖਾਂ ’ਤੇ ਪੱਟੀ ਬੰਨ੍ਹ ਕੇ ਗੂੜੀ ਨੀਦ ਸੁੱਤਾ ਗਿਆ ਹੈ ਅਤੇ ਕਿਸੇ ਵੱਡੀ ਅਣਹੋਣੀ ਦੀ ਉਡੀਕ ਕਰ ਰਿਹਾ ਹੈ। ਭਾਵੇਂ ਕਿ ਸਰਕਾਰ ਸੂਬੇ ਵਿਚ ਵਿਕਾਸ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਨਗਰ ਕੌਂਸਲ ਦੀ ਵਾਇਸ ਪ੍ਰਧਾਨ ਦੇ ਆਪਣੇ ਹੀ ਵਾਰਡ ਵਿਚ ਵਾਰਡ ਵਾਸੀ ਗੰਦੇ ਪਾਣੀ ਕਾਰਨ ਪੈਦਾ ਹੋਈਆਂ ਮੱਖੀਆਂ ਮੱਛਰਾਂ ਵਲੋਂ ਫੈਲਾਈ ਜਾ ਰਹੀ ਬੀਮਾਰੀ ਤੋਂ ਤੰਗ ਹਨ। ਜਾਣਕਾਰੀ ਮੁਤਾਬਕ ਇਥੋਂ ਦੀ ਪਟੇਲ ਕਾਲੋਨੀ ਵਿਚ ਬੀਤੇ ਕਈ ਦਿਨਾਂ ਤੋਂ ਸੀਵਰੇਜ਼ ਦਾ ਗੰਦਾ ਪਾਣੀ ਸੜਕ ’ਤੇ ਫਿਰ ਰਿਹਾ ਹੈ। ਇਸ ਕਾਰਨ ਕਾਲੋਨੀ ਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਇਸ ਬਦਬੂ ਮਾਰਦੇ ਪਾਣੀ ਕਾਰਨ ਕਿਸੇ ਵੀ ਵਕਤ ਕੋਈ ਬੀਮਾਰੀ ਸਿਰ ਚੁੱਕ ਸਕਦੀ ਹੈ ਅਤੇ ਕਲੋਨੀ ਵਾਸੀ ਕਿਸੇ ਵਕਤ ਵੀ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।ਇਸ ਸਬੰਧੀ ਸਭ ਤੋ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਨਗਰ ਕੋਸਲ ਦੀ ਵਾਇਸ ਪ੍ਰਧਾਨ ਬੀਬੀ ਕਲਪਨਾ ਕੁਕਰੇਜਾ ਦਾ ਵਾਰਡ ਹੈ।ਇਸ ਦੇ ਬਾਵਜੂਦ ਵੀ ਇਸ ਸਮਂਸਿਆ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਹੈ। ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਬੀਤੇ ਕਈ ਦਿਨਾਂ ਤੋਂ ਸੀਵਰੇਜ਼ ਦਾ ਗੰਦਾ ਪਾਣੀ ਸੜਕ ਤੇ ਫਿਰ ਰਿਹਾ ਹੈ ।ਮੁਸ਼ਕ ਮਾਰਦੇ ਪਾਣੀ ਕਾਰਨ ਕਲੋਨੀ ਵਾਸੀ ਡਾਢੇ ਪ੍ਰਸ਼ਾਨ ਵਿਖਾਈ ਦੇ ਰਹੇ ਹਨ।ਕਈ ਕਲੋਨੀ ਵਾਸੀ ਜਿਹਨਾਂ ਦੇ ਘਰ ਇਸ ਬੰਦ ਹੋਏ ਸੀਵਰੇਜ਼ ਦੇ ਨੇੜੇ ਤੇੜੇ ਹਨ ਉਨ੍ਹਾਂ ਲਈ ਤਾਂ ਇਹ ਸਮੱਸਿਆ ਜਿਆਦਾ ਪ੍ਰਸ਼ਾਨ ਕਰਨ ਵਾਲੀ ਹੈ।ਕਲੋਨੀ ਵਾਸੀਆਂ ਨੇ ਆਪਣਾ ਨਾਮ ਨਾ ਲਿਖਣ ਦੀ ਸ਼ਰਤ ਤੇ ਕਿਹਾ ਕਿ ਜਦੋਂ ਪ੍ਰਸ਼ਾਸ਼ਨ ਦੇ ਆਪਣੇ ਵਾਰਡ ਵਿਚ ਹੀ ਸੀਵਰੇਜ਼ ਸਿਸਟਮ ਫੇਲ ਹੈ ਤਾਂ ਫਿਰ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ। ਲੋਕਾਂ ਦਾ ਕਹਿਣਾ ਹੈ ਕਿ ਬਦਲਾਅ ਦੀ ਫੂਕ ਨਿਕਲੀ ਹੋਈ ਵਿਖਾਈ ਦੇ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਉਹ ਨਗਰ ਕੋਸਲ ਵਿਚ ਵੀ ਅਰਜੋਈ ਕਰ ਚੁੱਕੇ ਹਨ ਪਰ ਕੋਈ ਵੀ ਸੁਣਵਾਈ ਨਹੀ ਹੈ ਕੋਈ ਵੀ ਹੱਲ ਨਹੀਂ ਹੈ। ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜੀਅ ਕਰਦਾ ਹੈ ਕਿ ਮਕਾਨ ਵੇਚ ਕੇ ਕਿਸੇ ਹੋਰ ਪਾਸੇ ਹ ਚਲੇ ਜਾਈਏ। ਇਸ ਸੰਬੰਧੀ ਵਾਇਸ ਪ੍ਰਧਾਨ ਦੇ ਪਤੀ ਰਾਕੇਸ਼ ਕੁਕਰੇਜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕਲੋਨੀ ਵਾਸੀ ਦਫਤਰ ਆ ਕੇ ਲਿਖਤੀ ਦੇ ਕੇ ਜਾਣ ਉਸ ਤੋ ਬਾਅਦ ਨਾਲ ਦੀ ਨਾਲ ਸਮੱਸਿਆ ਦਾ ਹੱਲ ਕਰ ਦਿਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਨਹਿਰੀ ਪਾਣੀ ਨੂੰ ਸਾਫ਼ ਕਰਕੇ ਪੀਣ ਯੋਗ ਬਣਾਉਣ ਵਾਲੇ ਪ੍ਰੋਜੈਕਟ ਦਾ ਚੇਅਰਮੈਨ ਆਹਲੂਵਾਲੀਆ ਨੇ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਸ਼ਤਾਬਦੀ ਸਮਾਗਮ ਨੂੰ ਲੈ ਕੇ ਹਲਕਾ ਸਨੌਰ ’ਚ ਤਿਆਰੀਆਂ ਜ਼ੋਰਾਂ ’ਤੇ-ਚੰਦੂਮਾਜਰਾ
Ad Position 24