28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਤਿਉਹਾਰਾਂ ਦੇ ਮੱਦੇਨਜ਼ਰ ਮਿਲਾਵਟਖੋਰੀ ਨੂੰ ਰੋਕਣ ਲਈ ਵਿਭਾਗ ਹੋਇਆ ਸਰਗਰਮ

ਪਟਿਆਲਾ, 27 ਅਗਸਤ (ਮਨਦੀਪ ਸਿੰਘ ਖਰੌੜ)-ਲੰਘੇ ਦੋ ਦਹਾਕਿਆਂ ਤੋਂ ਖਾਣ ਤੇ ਪੀਣ ਵਾਲੇ ਪਦਾਰਥਾਂ ’ਚ ਮਿਲਾਵਟਖੋਰੀ ’ਚ ਬਹੁਤ ਵਾਧਾ ਹੋਇਆ ਹੈ। ਇਸ ਨੂੰ ਰੋਕਣ ਲਈ ਵੀ ਸਮੇਂ-ਸਮੇਂ ’ਤੇ ਸਰਕਾਰਾਂ ਵਲੋਂ ਕਦਮ ਵੀ ਚੁੱਕੇ ਗਏ ਹਨ ਪਰ ਹਾਲੇ ਤਕ ਮਿਲਾਵਟਖੋਰਾਂ ਨੂੰ ਨੱਥ ਪਾਉਣ ’ਚ ਪੂਰੀ ਤਰਾਂ ਕਾਮਯਾਬੀ ਨਹੀਂ ਮਿਲੀ।

Ad Position 21
No active advertisement
ਅਜੀਤ ਡੈਸਕ 28-08-2026
ਪਟਿਆਲਾ, 27 ਅਗਸਤ (ਮਨਦੀਪ ਸਿੰਘ ਖਰੌੜ)-ਲੰਘੇ ਦੋ ਦਹਾਕਿਆਂ ਤੋਂ ਖਾਣ ਤੇ ਪੀਣ ਵਾਲੇ ਪਦਾਰਥਾਂ ’ਚ ਮਿਲਾਵਟਖੋਰੀ ’ਚ ਬਹੁਤ ਵਾਧਾ ਹੋਇਆ ਹੈ। ਇਸ ਨੂੰ ਰੋਕਣ ਲਈ ਵੀ ਸਮੇਂ-ਸਮੇਂ ’ਤੇ ਸਰਕਾਰਾਂ ਵਲੋਂ ਕਦਮ ਵੀ ਚੁੱਕੇ ਗਏ ਹਨ ਪਰ ਹਾਲੇ ਤਕ ਮਿਲਾਵਟਖੋਰਾਂ ਨੂੰ ਨੱਥ ਪਾਉਣ ’ਚ ਪੂਰੀ ਤਰਾਂ ਕਾਮਯਾਬੀ ਨਹੀਂ ਮਿਲੀ। ਫੂਡ ਸੇਫ਼ਟੀ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਦੇ ਅੰਕੜਿਆਂ ਮੁਤਾਬਿਕ ਪੰਜਾਬ ’ਚ 40 ਫ਼ੀਸਦੀ ਤੋਂ ਵਧ ਦੁੱਧ ਤੋਂ ਬਣੇ ਖਾਧ ਪਦਾਰਥਾਂ ਦੀ ਗੁਣਵੱਤਾ ਮਿਆਰ ’ਤੇ ਨਹੀਂ ਉੱਤਰੀ। ਇਸ ਰਿਪੋਰਟ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਧ ਮੁਨਾਫ਼ਾ ਕਮਾਉਣ ਦੇ ਚੱਕਰ ’ਚ ਮਨੁੱਖੀ ਸਿਹਤ ਲਈ ਹਾਨੀਕਾਰਕ ਕੈਮੀਕਲ ਅਤੇ ਹੋਰ ਚੀਜ਼ਾਂ ਮਿਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਸੰਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਹਰ ਸਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟਖੋਰਾਂ ਦੀ ਗੱਲ ਤਾਂ ਹੁੰਦੀ ਹੈ ਪਰ ਇਸ ਨੂੰ ਜੜੋਂ ਖ਼ਤਮ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ। ਆਧੁਨਿਕ ਯੁੱਗ ’ਚ ਫਾਸਟ ਫੂਡ ਦੀ ਖਪਤ ਵਧਣ ਕਾਰਨ ਵੰਨ-ਸੁਵੰਨੇ ਭੋਜਨ ਸੜਕ ’ਤੇ ਖੜੀ ਰੇਹੜੀ ਤੋਂ ਲੈ ਕੇ ਵਿਆਹਾਂ ਦੇ ਟੇਬਲਾਂ ਤੱਕ ਪਰੋਸੇ ਜਾਂਦੇ ਹਨ ਪਰ ਅਜਿਹੇ ਖਾਣੇ ਨੂੰ ਬਣਾਉਣ ਲਈ ਕਿਹੜਾ ਕੱਚੇ ਮਾਲ ਅਤੇ ਚੀਜ਼ਾਂ ਵਰਤੀਆਂ ਜਾ ਰਹੀਆਂ ਹਨ ਉਸ ਦੇ ਮਿਆਰ ਸੰਬੰਧੀ ਕੋਈ ਚੈਕਿੰਗ ਨਹੀਂ ਕੀਤੀ ਜਾਂਦੀ। ਅਕਸਰ ਇਹ ਵੀ ਦੇਖਿਆ ਗਿਆ ਹੈ ਕਿ ਵਿਭਾਗਾਂ ਵਲੋਂ ਵੀ ਜ਼ਾਬਤਾ ਪੂਰਾ ਕਰਨ ਲਈ ਤਿਉਹਾਰਾਂ ਦੇ ਦਿਨਾਂ ’ਚ ਛਾਪੇਮਾਰੀ ਤਾਂ ਕੀਤੀ ਜਾਂਦੀ ਹੈ ਮੁੜ ਤੋਂ ਉਹੀ ਵਰਤਾਰਾ ਸ਼ੁਰੂ ਹੋ ਜਾਂਦਾ ਹੈ ਤੇ ਮਿਲਾਵਟਖੋਰੀ ਖ਼ਤਮ ਨਹੀਂ ਹੁੰਦੀ। ਸਭ ਨੂੰ ਇਹ ਯਾਦ ਹੀ ਹੋਵੇਗਾ ਕਿ ਪਟਿਆਲਾ ਵਿਖੇ ਇਕ ਬੱਚੀ ਦੇ ਜਨਮ ਦਿਨ ’ਤੇ ਮਿਲਾਵਟੀ ਕੇਕ ਖਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਅਨੇਕਾਂ ਕੇਸ ਪੰਜਾਬ ’ਚ ਰੋਜ਼ਾਨਾ ਸਾਹਮਣੇ ਆਉਂਦੇ ਹਨ ਜਿੱਥੇ ਲੋਕੀ ਖਾਣ ਪੀਣ ਦਾ ਮਿਆਰ ਸਹੀ ਨਾ ਹੋਣ ਦੀ ਸ਼ਿਕਾਇਤ ਕਰਦੇ ਨਜ਼ਰ ਆਉਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮਿਲਾਵਟਖੋਰਾਂ ਵਲੋਂ ਅਜਿਹੀਆਂ ਚੀਜ਼ਾਂ ਖਾਧ ਪਦਾਰਥਾਂ ’ਚ ਮਿਲਾਈਆਂ ਜਾਂਦੀਆਂ ਹਨ ਜਿਵੇਂ ’ਚ ਸਟਾਰਚ, ਡੈਂਟਰਜੈਂਟ, ਯੂਰੀਆ, ਕੈਮੀਕਲ ਅਤੇ ਬਣਾਉਟੀ ਰੰਗ ਤੇ ਜ਼ਿਆਦਾ ਪੱਕੀਆਂ ਹੋਈਆਂ ਸਬਜ਼ੀਆਂ ਤੇ ਫਲ ਆਦਿ ’ਚ ਆਮ ਤੌਰ ’ਤੇ ਮਿਲਾਏ ਜਾਂਦੇ ਹਨ ਜਿਹੜੇ ਕਿ ਮਨੁੱਖੀ ਖਾਣ ਯੋਗ ਪੈਮਾਨੇ ’ਤੇ ਨਹੀਂ ਉੱਤਰਦੇ। ਦੂਜੇ ਪਾਸੇ ਪੇਟ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਕੈਮੀਕਲ ਵਾਲਾ ਖਾਣਾ ਖਾਣ ਨਾਲ ਗੁਰਦੇ, ਲੀਵਰ ਖ਼ਰਾਬ ਹੋਣ ਦੇ ਨਾਲ ਕੈਂਸਰ ਦਾ ਵੀ ਕਾਰਨ ਬਣ ਸਕਦੇ ਹਨ। ਇਨਾਂ ਨਾਲ ਪੇਟ ਦੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਇਸ ਸੰਬੰਧੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਿਲਾਵਟਖੋਰੀ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਪੰਜਾਬ ਭਰ ’ਚ ਅਚਾਨਕ ਛਾਪੇਮਾਰੀ ਕਰ ਕੇ ਸੈਂਪਲ ਇਕੱਤਰ ਕਰਦੀਆਂ ਹਨ ਜੇਕਰ ਖਾਧ ਪਦਾਰਥਾਂ ਦੇ ਸੈਂਪਲ ਮਿਆਰ ’ਤੇ ਖਰੇ ਨਹੀਂ ਉੱਤਰਦੇ ਤਾਂ ਉਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਤਿਉਹਾਰਾਂ ਦੇ ਦਿਨਾਂ ’ਚ ਸਿਹਤ ਵਿਭਾਗ ਦੀਆਂ ਟੀਮਾਂ ਨਿਰੰਤਰ ਕੰਮ ਕਰ ਰਹੀਆਂ ਹਨ ਤਾਂ ਜੋ ਕੋਈ ਵੀ ਮਿਲਾਵਟੀ ਖਾਣ ਵਾਲਾ ਪਦਾਰਥ ਬਾਜ਼ਾਰ ’ਚ ਨਾ ਵਿਕ ਸਕੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਦੀਆਂ ਨਾਮਜ਼ਦਗੀਆਂ 1 ਸਤੰਬਰ ਤੋਂ 3 ਨੂੰ ਲਏ ਜਾਣਗੇ ਕਾਗ਼ਜ਼ ਵਾਪਸ ਅਗਲੀ ਖ਼ਬਰ ਸਰਕਾਰੀ ਅਦਾਰਿਆਂ ਅੰਦਰ ਪੰਜਾਬ ਮਹਾਂਬੰਦ ਨੂੰ ਸਮਾਣਾ ’ਚ ਮਿਲਿਆ ਭਰਵਾਂ ਹੁੰਗਾਰਾ, ਤਹਿਸੀਲ ਸਮਾਣਾ ਦੇ ਸਮੂਹ ਸਕੂਲ ਅਤੇ ਦਫ...
Ad Position 24