28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਦੀਆਂ ਨਾਮਜ਼ਦਗੀਆਂ 1 ਸਤੰਬਰ ਤੋਂ 3 ਨੂੰ ਲਏ ਜਾਣਗੇ ਕਾਗ਼ਜ਼ ਵਾਪਸ

ਪਟਿਆਲਾ, 27 ਅਗਸਤ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਦਾ ਦਿਨ 11 ਸਤੰਬਰ ਨੂੰ ਤਹਿ ਕੀਤਾ ਗਿਆ ਹੈ ਜਿਸ ਤਹਿਤ ਚੋਣ ਲੜਨ ਦੇ ਚਾਹਵਾਨ ਵਕੀਲਾਂ ਵਲੋਂ 1 ਸਤੰਬਰ ਨੂੰ ਨਾਮਜ਼ਦਗੀਆਂ ਭਰੀਆਂ ਜਾਣਗੀਆਂ। ਕਾਗ਼ਜ਼ਾਂ ਦੀ ਪੜਤਾਲ ਹੋਣ ਤੋਂ ਬਾਅਦ 2 ਸਤੰਬਰ ਨੂੰ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 28-08-2026
ਪਟਿਆਲਾ, 27 ਅਗਸਤ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਦਾ ਦਿਨ 11 ਸਤੰਬਰ ਨੂੰ ਤਹਿ ਕੀਤਾ ਗਿਆ ਹੈ ਜਿਸ ਤਹਿਤ ਚੋਣ ਲੜਨ ਦੇ ਚਾਹਵਾਨ ਵਕੀਲਾਂ ਵਲੋਂ 1 ਸਤੰਬਰ ਨੂੰ ਨਾਮਜ਼ਦਗੀਆਂ ਭਰੀਆਂ ਜਾਣਗੀਆਂ। ਕਾਗ਼ਜ਼ਾਂ ਦੀ ਪੜਤਾਲ ਹੋਣ ਤੋਂ ਬਾਅਦ 2 ਸਤੰਬਰ ਨੂੰ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਜਾਵੇਗੀ। 3 ਸਤੰਬਰ ਨੂੰ ਕੋਈ ਵੀ ਉਮੀਦਵਾਰ ਆਪਣੇ ਭਰੇ ਕਾਗ਼ਜ਼ ਵਾਪਸ ਲੈ ਸਕਦਾ ਹੈ। ਇਸ ਸੰਬੰਧੀ ਰਿਟਰਨਿੰਗ ਆਫ਼ੀਸਰ ਐਡ. ਇੰਦਰਜੀਤ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 11 ਸਤੰਬਰ ਨੂੰ ਚੋਣਾਂ ਕਰਵਾਉਣ ਲਈ ਸਾਰੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ 2100 ਤੋਂ ਵਧ ਵਕੀਲ ਆਪਣੀ ਵੋਟ ਦਾ ਇਸਤੇਮਾਲ ਕਰ ਕੇ ਆਪਣਾ ਪ੍ਰਧਾਨ ਚੁਣਨਗੇ। ਦੂਜੇ ਪਾਸੇ ਚੋਣਾਂ ਨੂੰ ਲੈ ਕੇ ਬਾਰ ਐਸੋਸੀਏਸ਼ਨ ’ਚ ਸਰਗਰਮੀ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ। ਇਸ ਵਾਰ ਪ੍ਰਮੁੱਖ ਤੌਰ ’ਤੇ ਦੋ ਧੜੇ ਆਹਮੋ ਸਾਹਮਣੇ ਹਨ। ਇਕ ਧੜਾ ਐਡ. ਬਿਕਰਮਜੀਤ ਸਿੰਘ ਭੁੱਲਰ ਤੇ ਦੂਸਰਾ ਧੜਾ ਐਡ. ਅਵਨੀਤ ਸਿੰਘ ਬਿਲਿੰਗ ਦਾ ਹੈ। ਦੋਨੋਂ ਹੀ ਧੜੇ ਪੂਰੀ ਗਰਮਜੋਸ਼ੀ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ ਪਰ ਹਾਲੇ ਤਕ ਉਨ੍ਹਾਂ ਵਲੋਂ ਆਪਣੇ ਚੋਣ ਮਨੋਰਥ ਪੱਤਰ ਜਾਰੀ ਨਹੀਂ ਕੀਤੇ ਗਏ ਕਿ ਉਹ ਕਿਹੜੇ ਵਾਅਦਿਆਂ ਨੂੰ ਲੈ ਕੇ ਵਕੀਲਾਂ ਤੋਂ ਵੋਟਾਂ ਮੰਗ ਰਹੇ ਹਨ। ਫ਼ਿਲਹਾਲ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਕਚਹਿਰੀਆਂ ’ਚ ਮਾਹੌਲ ਸਰਗਰਮ ਹੈ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਸੰਘਰਸ਼ ’ਚ ਬੀ.ਡੀ.ਪੀ.ਓ., ਫੂਡ ਸਪਲਾਈ ਤੇ ਬਲਾਕ ਪ੍ਰਾਇਮਰੀ ਦਫ਼ਤਰਾਂ ਦੇ ਮੁਲਾਜ਼ਮ ਵੀ ਸ਼ਾਿਮਲ, ਕੰਮਕਾਜ ਠੱਪ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਮਿਲਾਵਟਖੋਰੀ ਨੂੰ ਰੋਕਣ ਲਈ ਵਿਭਾਗ ਹੋਇਆ ਸਰਗਰਮ
Ad Position 24