29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਰੱਖੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿਚ ਰੌਣਕਾਂ

ਪਟਿਆਲਾ, 28 ਅਗਸਤ (ਅ. ਸ.

Ad Position 21
No active advertisement
ਅਜੀਤ ਡੈਸਕ 29-08-2026
ਪਟਿਆਲਾ, 28 ਅਗਸਤ (ਅ.ਸ. ਆਹਲੂਵਾਲੀਆ)-ਭੈਣ ਤੇ ਭਰਾ ਦੇ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮਨਾਉਣ ਲਈ ਅੱਜ ਵੀ ਭੈਣਾਂ ਵਲੋਂ ਦੁਕਾਨਾਂ ’ਤੇ ਜਾ ਕੇ ਆਪਣੇ ਭਰਾਵਾਂ ਲਈ ਰੱਖੜੀ ਖ਼ਰੀਦੀ ਗਈ। ਅੱਜ ਸਵੇਰ ਤੋਂ ਹੀ ਬਾਜ਼ਾਰਾਂ ਵਿਚ ਰੌਣਕਾਂ ਦੇਖਣ ਨੂੰ ਮਿਲੀਆਂ। ਦੁਕਾਨਾਂ ਤੋਂ ਰੱਖੜੀ ਖ਼ਰੀਦਣ ਦੇ ਨਾਲ-ਨਾਲ ਅੱਜ ਹਲਵਾਈਆਂ ਵਲੋਂ ਵੀ ਰੱਖੜੀ ਦੇ ਤਿਉਹਾਰ ਲਈ ਮਿਠਾਈਆਂ ਆਦਿ ਬਣਾਈਆਂ ਜਾ ਰਹੀਆਂ ਸੀ, ਜਿਨ੍ਹਾਂ ਨੂੰ ਖ਼ਰੀਦਣ ਲਈ ਵੀ ਲੋਕਾਂ ਦੀ ਕਾਫ਼ੀ ਭੀੜ ਦਿਖੀ। ਭੈਣਾਂ ਵਲੋਂ ਆਪਣੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬੰਨ ਕੇ ਲੰਮੀ ਉਮਰ ਦੀ ਅਰਦਾਸ ਕੀਤੀ ਉੱਥੇ ਹੀ ਭਰਾਵਾਂ ਨੇ ਵੀ ਹਰ ਮੁਸੀਬਤ ਤੋਂ ਭੈਣਾਂ ਦੀ ਰੱਖਿਆ ਕਰਨ ਦਾ ਵਚਨ ਦਿੱਤਾ। ਤਿਉਹਾਰ ਨੂੰ ਦੇਖਦਿਆਂ ਸਿਹਤ ਵਿਭਾਗ ਵਲੋਂ ਵੀ ਕਈ ਥਾਈਂ ਛਾਪੇਮਾਰੀ ਕੀਤੀ ਜਾ ਰਹੀ ਸੀ ਤੇ ਕਈ ਥਾਈਂ ਖਾਣ ਦੇ ਮਿਆਰ ਤੋਂ ਨੀਵਾਂ ਬਣ ਰਿਹਾ ਸਾਮਾਨ ਵੀ ਫੜਿਆ ਗਿਆ, ਜਿਸ ਦਾ ਕਾਰਨ ਲੋਕਾਂ ਨੂੰ ਮਿਆਰੀ ਖਾਣ-ਪੀਣ ਦੀਆਂ ਵਸਤੂਆਂ ਮੁਹੱਈਆ ਹੋਣਾ ਦੱਸਿਆ ਗਿਆ। ਪਟਿਆਲਾ ਦੇ ਅੰਦਰੂਨੀ ਬਾਜ਼ਾਰਾਂ ਵਿਚ ਕੁੱਝ ਰੱਖੜੀ ਬਣਾਉਣ ਵਾਲੇ ਕਾਰਖ਼ਾਨੇ ਵੀ ਹਨ ਜਿਨਾਂ ਵਲੋਂ ਤਿਆਰ ਕੀਤੀ ਜਾਂਦੀ ਰੱਖੜੀ ਪੂਰੇ ਪੰਜਾਬ ਹਿਮਾਚਲ ਅਤੇ ਹਰਿਆਣਾ ਤੱਕ ਵੀ ਜਾਂਦੀ ਹੈ। ਬਾਜ਼ਾਰਾਂ ’ਚ ਖ਼ਾਸ ਕਰ ਹਲਵਾਈਆਂ ਵਲੋਂ ਕਨਾਤਾਂ ਲਗਾ ਕੇ ਗਾਹਕਾਂ ਨੂੰ ਆਕਰਸ਼ਿਤ ਕੀਤਾ ਜਾ ਰਿਹਾ ਸੀ, ਜਿਸ ਕਾਰਨ ਜਗਾ-ਜਗਾ ਆਵਾਜਾਈ ਦੀ ਸਮੱਸਿਆ ਦਿਖੀ। ਲੋਕਾਂ ਦੇ ਕਹਿਣ ਮੁਤਾਬਿਕ ਸੰਬੰਧਿਤ ਵਿਭਾਗਾਂ ਨੂੰ ਦਿਨ ਤਿਉਹਾਰ ਵਾਲੇ ਦਿਨ ਵੀ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਛੋਟ ਨਹੀਂ ਦੇਣੀ ਚਾਹੀਦੀ ਕਿਉਂਕਿ ਇਨਾਂ ਦਿਨਾਂ ’ਚ ਹੀ ਆਵਾਜਾਈ ਦਰੁਸਤ ਚਾਹੀਦੀ ਹੈ ਜੋ ਦੁਕਾਨਦਾਰ ਆਪਣੀਆਂ ਦੁਕਾਨਾਂ ਅੱਗੇ ਕਬਜ਼ੇ ਕਰ ਕੇ ਆਵਾਜਾਈ ’ਚ ਅੜਿੱਕਾ ਬਣੇ ਰਹਿੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਕੂਲ ਟੂਰਨਾਮੈਂਟ ’ਚ ਲੜਕਿਆਂ ਦੇ ਹਾਕੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਨੇ ਮੰਗਾਂ ਸੰਬੰਧੀ ਰੱਖੜੀ ਦੇ ਤਿਉਹਾਰ ਮੌਕੇ ਵੀ ਲਗਾਇਆ ਧਰਨਾ
Ad Position 24