30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਿਹਤ ਮੰਤਰੀ ਨੇ ਝਾੜੂ ਲਗਾ ਕੇ ‘ਮਿਸ਼ਨ ਕਲੀਨ ਪੰਜਾਬ’ ਦੀ ਕੀਤੀ ਸ਼ੁਰੂਆਤ

ਪਟਿਆਲਾ, 29 ਅਗਸਤ-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਤਹਿਤ ਸੂਬਾ ਪੱਧਰੀ ਕੂੜਾ ਸਫ਼ਾਈ ਮੁਹਿੰਮ ਦੀ ਪਟਿਆਲਾ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅਗਵਾਈ ਕੀਤੀ ਅਤੇ ਪਟਿਆਲਾ ਤੇ ਪੰਜਾਬ ਵਾਸੀਆਂ ਨੂੰ ਸੂਬੇ ਨੂੰ ਸਾਫ਼ ਸੁਥਰਾ ਰੱਖਣ ਲਈ ਸਹਿਯੋਗ ਦੇਣ ਦਾ ਸੱਦਾ ਦਿੱਤਾ।

Ad Position 21
No active advertisement
ਅਜੀਤ ਡੈਸਕ 30-08-2026
ਪਟਿਆਲਾ, 29 ਅਗਸਤ-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਤਹਿਤ ਸੂਬਾ ਪੱਧਰੀ ਕੂੜਾ ਸਫ਼ਾਈ ਮੁਹਿੰਮ ਦੀ ਪਟਿਆਲਾ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅਗਵਾਈ ਕੀਤੀ ਅਤੇ ਪਟਿਆਲਾ ਤੇ ਪੰਜਾਬ ਵਾਸੀਆਂ ਨੂੰ ਸੂਬੇ ਨੂੰ ਸਾਫ਼ ਸੁਥਰਾ ਰੱਖਣ ਲਈ ਸਹਿਯੋਗ ਦੇਣ ਦਾ ਸੱਦਾ ਦਿੱਤਾ। ਅੱਜ ਸਿਹਤ ਮੰਤਰੀ ਵਲੋਂ ਸਵੇਰੇ ਥਾਪਰ ਇੰਸਟੀਚਿਊਟ ਤੋਂ ਜੇਲ੍ਹ ਰੋਡ ਤੱਕ ਖੁਦ ਝਾੜੂ ਲਗਾ ਕੇ ਸਫ਼ਾਈ ਕਰਦਿਆਂ ਮਿਸ਼ਨ ਕਲੀਨ ਪੰਜਾਬ ਦੇ ਦੂਜੇ ਪੜਾਅ ਦੇ ਸ਼ੁਰੂਆਤ ਕੀਤੀ। ਇਸ ਦੇ ਐਨ ਉਲਟ ਸ਼ਹਿਰ ਦੇ ਪ੍ਰਮੁੱਖ ਥਾਪਰ ਕਾਲਜ, ਪਾਸੀ ਰੋਡ ਤੇ ਬਾਰਾਂਦਰੀ ਗਾਰਡਨ ’ਚ ਬਣੇ ਪਾਰਕ ਜਿਥੇ ਰੋਜ਼ਾਨਾ ਹਜ਼ਾਰਾਂ ਲੋਕ ਸਵੇਰੇ ਸ਼ਾਮ ਸੈਰ ਕਰਨ ਲਈ ਆਉਂਦੇ ਜਾਂਦੇ ਹਨ ਉਨ੍ਹਾਂ ਵੱਲ ਖੁਦ ਉਨ੍ਹਾਂ ਦੀ ਸਰਕਾਰ ਦੇ ਵੱਖ-ਵੱਖ ਜੰਗਲਾਤ, ਹੋਰਟੀ ਕਲਚਰ ਤੇ ਪੀ. ਡਬਲਿਊ. ਡੀ. ਵਰਗੇ ਵਿਭਾਗਾਂ ਦੀ ਅਣਦੇਖੀ ਤੇ ਅਧਿਕਾਰੀਆਂ ਦੇ ਗੈਰ ਜ਼ਿੰਮੇਵਾਰਨਾਂ ਰਵੱਈਏ ਕਾਰਨ ਸਫਾਈ ਦਾ ਬੁਰਾ ਹਾਲ ਹੋਇਆ ਪਿਆ ਹੈ। ਆਲਮ ਇਹ ਹੋ ਗਿਆ ਹੈ ਕਿ ਵੱਖ ਵੱਖ ਸੁਸਾਇਟੀਆਂ ਤੇ ਸੂਬੇ ਦੇ ਸਿਹਤ ਮੰਤਰੀ ਵਲੋਂ ਮਿਸ਼ਨ ਚਲਾ ਕੇ ਸ਼ਹਿਰ ਦੀ ਸਫਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਦਕਿ ਉਪਰੋਕਤ ਵਿਭਾਗਾਂ ਦੀ ਅਣਦੇਖੀ ਕਾਰਨ ਸ਼ਹਿਰ ਦੇ ਪ੍ਰਮੁੱਖ ਪਾਰਕਾਂ ’ਚ ਸੈਰ ਕਰਨ ਵਾਲਿਆਂ ਲਈ ਪਾਰਕਾਂ ’ਚ ਉੱਗੇ ਘਾਹ ਤੇ ਸਫਾਈ ਤੋਂ ਸੱਖਣ ਹੋਣ ਕਾਰਨ ਤੰਗ ਹੋਏ ਸੈਰਗਾਹ ਵਾਲੇ ਰਸਤੇ ਸਮੇਤ ਸ਼ਹਿਰ ਨੂੰ ਆਉਣ ਵਾਲੀਆਂ ਪ੍ਰਮੁੱਖ ਸੜਕਾਂ ਦੇ ਡਿਵਾਇਡਰਾਂ ’ਤੇ ਉਗੇ ਘਾਹ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਬਿੱਲੀ ਦੇ ਗੱਲ ਘੰਟੀ ਕੌਣ ਬੰਨਣ ਵਾਲੀ ਕਹਾਵਤ ਨੂੰ ਸੱਚ ਕਰਨ ਵਾਲੇ ਉਪਰੋਕਤ ਜੰਗਲਾਤ ਤੇ ਹਾਰਟੀਕਲਚਰ ਵਿਭਾਗਾਂ ਦਾ ਤਾਂ ਇੰਨਾ ਬੁਰਾ ਹਾਲ ਹੈ ਕਿ ਬਾਰਾਂਦਰੀ ਗਾਰਡਨ ’ਚ ਸੈਰਗਾਹ ਲਈ ਜਾਣ ਵਾਲੇ ਰਸਤੇ ਆਲੇ ਦੁਆਲੇ ਦੇ ਸਜਾਵਟੀ ਬੂਟਿਆਂ ਦੇ ਵੱਧਣ ਦੇ ਕਾਰਨ ਤੰਗ ਹੋਏ ਪਏ ਹਨ ਅਤੇ ਉਪਰੋਂ ਦਰੱਖਤ ਹੇਠਾਂ ਨੂੰ ਝੁਕੇ ਪਏ ਹਨ। ਇਸੇ ਤਰ੍ਹਾਂ ਪਾਸੀ ਰੋਡ ’ਤੇ ਪੈਂਦੇ ਵਾਤਾਵਰਨ ਪਾਰਕ ਦੇ ਆਲੇ ਦੁਆਲੇ ਦਰੱਖਤਾਂ ਦੇ ਵਧੇ ਹੋਣ ਤੇ ਝਾੜੀਆਂ ਦੇ ਫੈਲੇ ਹੋਣ ਕਾਰਨ ਉਥੇ ਵੀ ਵੱਡੀ ਗਿਣਤੀ ਲੋਕ ਵਾਤਾਵਰਨ ਪਾਰਕ ਨੂੰ ਵਾਤਾਵਰਨ ਨਾਲ ਜੁੜਿਆ ਹੋਣ ਦੀ ਥਾਂ ਝਾੜੀਆਂ ਵਾਲਾ ਪਾਰਕ ਕਹਿਣਾ ਜ਼ਿਆਦਾ ਪਸੰਦ ਕਰਦੇ ਹਨ। ਜਿਥੇ ਸੂਬਾ ਦਾ ਸਿਹਤ ਮੰਤਰੀ ਸੂਬੇ ਨੂੰ ਸਾਫ ਰੱਖਣ ਲਈ ਲੋਕਾਂ ਨੂੰ ਅਪੀਲ ਕਰਦਾ ਹੈ ਉਥੇ ਹੀ ਸਰਕਾਰ ਦੇ ਆਪਣੇ ਵਿਭਾਗਾਂ ਦੇ ਅਧਿਕਾਰੀ ਕੁੰਭ ਕਰਨੀ ਨੀਂਦ ਸੁੱਤੇ ਪਏ ਹਨ। ਲੋਕਾਂ ਵਲੋਂ ਸੂਬਾ ਸਰਕਾਰ ਇਹ ਵੀ ਸਵਾਲ ਕੀਤਾ ਜਾਂਦਾ ਹੈ ਕਿ ਜੇਕਰ ਅਸੀਂ ਟੈਕਸ ਦਿੰਦੇ ਹਾਂ ਤਾਂ ਅਸੀਂ ਸ਼ਹਿਰ ’ਚ ਸਫਾਈ ਦੀ ਉਮੀਦ ਕਰਦੇ ਹਾਂ ਪਰ ਜੇਕਰ ਪਾਰਕਾਂ ਤੇ ਸੜਕਾਂ ਦੀ ਸਫਾਈ ਵੀ ਅਸੀਂ ਕਰੀਏ ਤਾਂ ਸਰਕਾਰ ਦੇ ਆਪਣੇ ਵਿਭਾਗ ਕੀ ਕਰਨ ਨੂੰ ਬਣਾਏ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਡੀ. ਆਈ. ਜੀ. ਰੇਂਜ ਦਫ਼ਤਰ ਨੇੜੇ ਲਾਵਾਰਿਸ ਬੈਗ ਮਿਲਣ ’ਤੇ ਪੁਲਿਸ ਨੂੰ ਪਈਆਂ ਭਾਜੜਾਂ ਅਗਲੀ ਖ਼ਬਰ ਪਾਤਿਸ਼ਾਹੀ ਛੇਵੀਂ ਤੇ ਨੌਵੀਂ ਗੁਰਦੁਆਰਾ ਕਰਹਾਲੀ ਸਾਹਿਬ ਤੋਂ ਸਜਾਇਆ ਮੀਰੀ ਪੀਰੀ ਖ਼ਾਲਸਾ ਮਾਰਚ
Ad Position 24