29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਵਿਸ਼ੇਸ਼ ਸਦਭਾਵਨਾ ਯਾਤਰਾ ਦਾ ਆਯੋਜਨ ਅੱਜ ਤੋਂ, 3 ਸਤੰਬਰ ਨੂੰ ਪੁੱਜੇਗੀ ਯਾਤਰਾ ਹਜ਼ੂਰ ਸਾਹਿਬ

ਪਟਿਆਲ਼ਾ, 29 ਅਗਸਤ (ਗੁਰਵਿੰਦਰ ਸਿੰਘ ਔਲਖ)-ਗੁਰੂ ਗੋਬਿੰਦ ਸਿੰਘ ਜੀ ਤੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ 3 ਸਤੰਬਰ 1708 ਨੂੰ ਹੋਏ ਇਤਿਹਾਸਿਕ ਮਿਲਾਪ ਦੇ 318 ਵੇਂ ਦਿਹਾੜੇ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ ਇਕ ਵਿਸ਼ੇਸ਼ ਸਦਭਾਵਨਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਜੋ ਕਿ 30 ਅਗਸਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਵਾ (ਜ਼ਿਲ੍ਹਾ ਲੁਧਿਆਣਾ) ਤੋਂ ਸੰਤਾਂ ਮਹਾਂਪੁਰਸ਼ਾਂ ਵਲੋਂ ਰਵਾਨਾ ਕੀਤੀ ਜਾਏਗੀ ਅਤੇ ਇਸ ਮਗਰੋਂ ਪਟਿਆਲੇ ਜ਼ਿਲ੍ਹੇ ਵਿਚ ਦੀ ਹੁੰਦੇ ਹੋਏ ਇਹ ਯਾਤਰਾ 3 ਸਤੰਬਰ ਨੂੰ ਸ੍ਰੀ ਹਜੂਰ ਸਾਹਿਬ ਵਿਖੇ ਪੁੱਜੇਗੀ ਜਿਥੇ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਬੰਦਾ ਘਾਟ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ। ਇਸ ਸੰਬੰਧੀ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ, ਇਤਿਹਾਸਕਾਰ, ਵਿਸ਼ਵ ਚਿੰਤਕ ਐਵਾਰਡੀ ਤੇ ਰੰਗਮੰਚੀ ਕਲਾਕਾਰਾਂ ਤੇ ਸਾਹਿਤਕਾਰਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾ.

Ad Position 21
No active advertisement
ਅਜੀਤ ਡੈਸਕ 30-08-2026
ਪਟਿਆਲ਼ਾ, 29 ਅਗਸਤ (ਗੁਰਵਿੰਦਰ ਸਿੰਘ ਔਲਖ)-ਗੁਰੂ ਗੋਬਿੰਦ ਸਿੰਘ ਜੀ ਤੇ ਮਾਧੋ ਦਾਸ ਬੈਰਾਗੀ (ਬਾਬਾ ਬੰਦਾ ਸਿੰਘ ਬਹਾਦਰ) ਵਿਚਕਾਰ 3 ਸਤੰਬਰ 1708 ਨੂੰ ਹੋਏ ਇਤਿਹਾਸਿਕ ਮਿਲਾਪ ਦੇ 318 ਵੇਂ ਦਿਹਾੜੇ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ ਇਕ ਵਿਸ਼ੇਸ਼ ਸਦਭਾਵਨਾ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ ਜੋ ਕਿ 30 ਅਗਸਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਵਾ (ਜ਼ਿਲ੍ਹਾ ਲੁਧਿਆਣਾ) ਤੋਂ ਸੰਤਾਂ ਮਹਾਂਪੁਰਸ਼ਾਂ ਵਲੋਂ ਰਵਾਨਾ ਕੀਤੀ ਜਾਏਗੀ ਅਤੇ ਇਸ ਮਗਰੋਂ ਪਟਿਆਲੇ ਜ਼ਿਲ੍ਹੇ ਵਿਚ ਦੀ ਹੁੰਦੇ ਹੋਏ ਇਹ ਯਾਤਰਾ 3 ਸਤੰਬਰ ਨੂੰ ਸ੍ਰੀ ਹਜੂਰ ਸਾਹਿਬ ਵਿਖੇ ਪੁੱਜੇਗੀ ਜਿਥੇ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਬੰਦਾ ਘਾਟ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ। ਇਸ ਸੰਬੰਧੀ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ, ਇਤਿਹਾਸਕਾਰ, ਵਿਸ਼ਵ ਚਿੰਤਕ ਐਵਾਰਡੀ ਤੇ ਰੰਗਮੰਚੀ ਕਲਾਕਾਰਾਂ ਤੇ ਸਾਹਿਤਕਾਰਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾ. ਸਵਰਾਜ ਸਿੰਘ ਨੇ ਇਸ ਯਾਤਰਾ ਸੰਬੰਧੀ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਖੁਦ ਵੀ ਇਸ ਯਾਤਰਾ ਦੀ ਅਗਵਾਈ ਕਰਨਗੇ ਅਤੇ ਇਹ ਯਾਤਰਾ ਹਜੂਰ ਸਾਹਿਬ ਨੂੰ ਜਾਂਦੇ ਹੋਏ ਰਸਤੇ ਵਿਚ ਪੈਂਦੇ ਇਤਿਹਾਸਿਕ ਸਥਾਨਾਂ ’ਤੇ ਵੱਖ ਵੱਖ ਪੜਾਵਾਂ ਵਿਚ ਰੁਕੇਗੀ ਅਤੇ ਇਸ ਮਗਰੋਂ ਇਹ ਯਾਤਰਾ 7 ਸਤੰਬਰ ਨੂੰ ਲੁਧਿਆਣੇ ਵਿਖੇ ਵਾਪਸ ਪੁੱਜੇਗੀ। ਉਨ੍ਹਾਂ ਕਿਹਾ ਕਿ ਸੰਸਾਰ ਦੇ ਇਤਿਹਾਸ ਵਿਚ ਇਹ ਇਕ ਬਹੁਤ ਹੀ ਮਹੱਤਵਪੂਰਨ ਘਟਨਾ ਹੈ ਜਿੱਥੇ ਗੋਦਾਵਰੀ ਨਦੀ ਦੇ ਕੰਡੇ ਨਾਂਦੇੜ (ਹਜੂਰ ਸਾਹਿਬ) ਵਿਚ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਿਲਾਪ ਸੰਸਾਰ ਦਾ ਪਹਿਲਾ ਸਫਲ ਕਿਸਾਨੀ ਇਨਕਲਾਬ ਦਾ ਆਧਾਰ ਬਣਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਜ ਦੇ ਸੰਕਲਪ ਦੇ ਅਧਾਰਿਤ ਪਹਿਲਾ ਖਾਲਸਾ ਰਾਜ ਸਥਾਪਿਤ ਹੋਇਆ। ਇਹ ਰਾਜ ਗੁਰੂ ਨਾਨਕ ਦੇਵ ਜੀ ਦੇ ਫਲਸਫੇ ’ਤੇ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਮਲੀ ਜਾਮਾ ਪਹਿਨਾਇਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਦੇ ਸਮਾਜਿਕ ਤੇ ਰਾਜਨੀਤਿਕ ਵਿਵਸਥਾ ਨੂੰ ਲਾਗੂ ਕਰਦੇ ਹੋਏ ਸਥਾਪਿਤ ਕੀਤਾ। ਇਸ ਰਾਜ ਦੇ ਸਿਧਾਂਤ ਸਾਰਿਆਂ ਦੀ ਚਿੰਤਾ (ਯੂਨੀਵਰਸਲ ਕਨਸਰਨ) ਅਤੇ ਸਰਬਤ ਦਾ ਭਲਾ (ਯੂਨੀਵਰਸਲ ਵੈਲਫੇਅਰ) ਸਨ।
Ad Position 22
No active advertisement
ਪਿਛਲੀ ਖ਼ਬਰ ਰੈਸਲਿੰਗ ’ਚ ਸਨੌਰ ਦੇ ਤਿੰਨ ਹੋਣਹਾਰ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ-ਜੀ. ਟੀ. ਯੂ. ਪੰਜਾਬ­
Ad Position 24