31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਗੁਰੂ ਰਵਿਦਾਸ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗੁਰੂ ਰਵਿਦਾਸ ਜੀ ਨੂੰ ਸੱਚਾ ਸਤਿਕਾਰ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਹੀ ਦਿੱਤਾ ਜਾ ਸਕਦੈ-ਪ੍ਰੇਮ ਸਿੰਘ ਚੰਦੂਮਾਜਰਾ

ਭੁੱਨਰਹੇੜੀ, 30 ਅਗਸਤ (ਧਨਵੰਤ ਸਿੰਘ)-ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਭੁੱਨਰਹੇੜੀ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਜਰਾ ਕਰਵਾਇਆ। ਇਸ ਮੌਕੇ ਰਾਗੀ, ਢਾਡੀ ਤੇ ਪ੍ਰਚਾਰਕਾਂ ਵਲੋਂ ਸੰਗਤ ਨਾਲ ਸਾਂਝ ਪਾਈ।

Ad Position 21
No active advertisement
ਗੁਰੂ ਰਵਿਦਾਸ ਜੀ ਦੀ ਜਨਮ ਸ਼ਤਾਬਦੀ ਮੌਕੇ ਕਰਵਾਏ ਸਮਾਗਮ ਦਾ ਦ੍ਰਿਸ਼। ਅਜੀਤ ਤਸਵੀਰ 31-08-2026
ਭੁੱਨਰਹੇੜੀ, 30 ਅਗਸਤ (ਧਨਵੰਤ ਸਿੰਘ)-ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਭੁੱਨਰਹੇੜੀ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਜਰਾ ਕਰਵਾਇਆ। ਇਸ ਮੌਕੇ ਰਾਗੀ, ਢਾਡੀ ਤੇ ਪ੍ਰਚਾਰਕਾਂ ਵਲੋਂ ਸੰਗਤ ਨਾਲ ਸਾਂਝ ਪਾਈ। ਇਸ ਮੌਕੇ ਸਾਬਕਾ ਸੰਸਦ ਮੈਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੂੰ ਸਾਡਾ ਸੱਚਾ ਸਤਿਕਾਰ ਇਹੀ ਹੈ ਕਿ ਅਸੀਂ ਉਨ੍ਹਾਂ ਵਲੋਂ ਦਰਸਾਏ ਮਾਰਗ ’ਤੇ ਚੱਲੀਏ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਨੇ ਮਨੁੱਖ ਨੂੰ ਭੇਦ-ਭਾਵ ਰਹਿਤ ਸਮਾਜ, ਬਰਾਬਰਤਾ ਤੇ ਹਰ ਤਰ੍ਹਾਂ ਦੇ ਡਰ ਤੋਂ ਮੁਕਤ ਜੀਵਨ ਦੇ ਮਾਰਗ ਦਾ ਰਾਹ ਦਿਖਾਇਆ ਤਾਂ ਕਿ ਸਮਾਜ ਵਿਚ ਪੈਦਾ ਹੋ ਰਹੀਆਂ ਬਹੁਤ ਸਾਰੀਆਂ ਕੁੜੱਤਣਾਂ ਤੇ ਵਿਵਾਦ ਤੋਂ ਮੁਕਤੀ ਮਿਲ ਸਕੇ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਹਉਮੈ ਅਤੇ ਹੰਕਾਰ ਛੱਡ ਕੇ ਨਿਮਰਤਾ ਵਾਲਾ ਜੀਵਨ ਜਿਊਣ ਦਾ ਸੰਦੇਸ਼ ਦਿੱਤਾ ਹੈ ਪਰ ਅਸੀਂ ਅਕਸਰ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਉਲਟ ਚੱਲਦਿਆਂ ਹਉਮੈ ਤੇ ਹੰਕਾਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦੇ ਹਾਂ। ਇਸ ਕਾਰਨ ਜਿਥੇ ਸਾਡੇ ਨਿੱਜੀ ਰਿਸ਼ਤੇ ਖ਼ਰਾਬ ਹੁੰਦੇ ਹਨ, ਉਥੇ ਸਮਾਜਿਕ ਰਿਸ਼ਤਿਆਂ ਵਿਚ ਵੀ ਕੁੜੱਤਣ ਪੈਦਾ ਹੁੰਦੀ ਹੈ। ਪ੍ਰੋ. ਮੋਹਨ ਸਿੰਘ ਤਿਆਗੀ ਨੇ ਵੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਗਿਆਨੀ ਅਵਤਾਰ ਸਿੰਘ ਨੇ ਕਥਾ ਰਾਹੀਂ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੀ ਬਾਣੀ ਨਾਲ ਜੋੜਿਆ। ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਦਾ ਸਮਾਗਮ ਲਈ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਗੁਰਜੀਤ ਸਿੰਘ ਉੱਪਲੀ, ਜਸਬੀਰ ਸਿੰਘ ਲਲੀਨਾਂ, ਤਰਸੇਮ ਸਿੰਘ ਕੋਟਲਾ, ਰਾਜ ਕੁਮਾਰ, ਗੁਰਦੀਪ ਸਿੰਘ ਦੇਵੀਨਗਰ, ਨਿਰੰਜਣ ਸਿੰਘ ਫੌਜੀ, ਕੁਲਦੀਪ ਸਿੰਘ ਹਰਪਾਲਪੁਰ, ਕੁਲਵੰਤ ਸਿੰਘ ਫਰੀਦਪੁਰ, ਡਾ. ਇੰਦਰਜੀਤ ਸਿੰਘ ਬਹਿਰੂ, ਅਮਰਨਾਥ ਕੋਹਲੇ ਮਾਜਰਾ, ਜਸਬੀਰ ਸਿੰਘ ਇਸਰਹੇੜੀ, ਦੀਦਾਰ ਸਿੰਘ ਕੱਛਵੀ, ਜਸਵਿੰਦਰ ਸਿੰਘ ਕੱਛਵੀ, ਕਸ਼ਮੀਰ ਸਿੰਘ ਫਤਿਹਪੁਰ ਰਾਜਪੂਤਾਂ, ਬਲਵਿੰਦਰ ਸਿੰਘ ਸਰੁਸਤੀਗੜ੍ਹ, ਕਾਰਜ ਸਿੰਘ ਸਮਸਪੁਰ, ਸੇਜਰ ਨਾਥ, ਸੁਰੇਸ਼ ਕੁਮਾਰ ਈਸਰਹੇੜੀ, ਸੰਦੀਪ ਸਿੰਘ ਜਲਵੇੜਾ, ਮਨਿੰਦਰ ਸਿੰਘ ਜਲਵੇੜਾ, ਹਰਮੇਸ਼ ਸਿੰਘ ਮਰਦਾਂਹੇੜੀ, ਗੁਲਜ਼ਾਰ ਸਿੰਘ ਭੁੱਨਰਹੇੜੀ, ਜਤਿੰਦਰ ਸਿੰਘ ਪਹਾੜੀਪੁਰ, ਹਰਵਿੰਦਰ ਸਿੰਘ ਡੰਡੋਆ ਬਲਾਕ ਸੰਮਤੀ ਮੈਂਬਰ, ਹਰਫੂਲ ਸਿੰਘ ਬੋਸਰ, ਬਿੱਕਰ ਸਿੰਘ ਚੀਮਾ, ਜਗਤਾਰ ਸਿੰਘ ਕੌਲੀ, ਬਲਬੀਰ ਸਿੰਘ ਪਨੌਦੀਆਂ, ਰਣਜੀਤ ਸਿੰਘ ਪਨੌਦੀਆਂ, ਕ੍ਰਿਸ਼ਨ ਸਿੰਘ ਥਿੰਦ, ਪ੍ਰਗਟ ਸਿੰਘ ਬਲਾਕ ਸੰਮਤੀ ਮੈਂਬਰ ਬੋਲੜ, ਜਥੇਦਾਰ ਪ੍ਰੀਤਮ ਸਿੰਘ ਸਨੌਰ, ਜਗਜੀਤ ਸਿੰਘ ਕੌਲੀ, ਗੁਰਦਸ਼ਨ ਸਿੰਘ ਗਾਂਧੀ ਨਨਾਨਸੂ, ਅਜਾਇਬ ਸਿੰਘ ਨਨਾਨਸੂ, ਵਿਕਰਮ ਸਿੰਘ ਫਰੀਦਪੁਰ, ਨਿਰਮਲ ਸਿੰਘ ਭੱਟੀਆਂ, ਸਤਿਨਾਮ ਸਿੰਘ ਸੱਤਾ, ਬਲਜਿੰਦਰ ਸਿੰਘ ਬਿਲਾਸਪੁਰ, ਹਰਮੇਸ਼ ਸਿੰਘ ਵਾਲੀਆਂ, ਪਰਮਜੀਤ ਸਿੰਘ ਦੌਣ ਕਲਾਂ, ਮੋਹਣ ਸਿੰਘ ਮਹਿਮਦਪੁਰ, ਜਸਪ੍ਰੀਤ ਸਿੰਘ ਬੋਸਰ ਕਲਾਂ, ਮਨਮਿੰਦਰ ਸਿੰਘ ਦੂਧਨ ਸਾਧਾਂ, ਜਸਨਜੋਤ ਸਿੰਘ, ਅਨਮੋਲ ਸਿੰਘ ਮਿਹੋਣ, ਪਰਵਿੰਦਰ ਸਿੰਘ, ਪਰਵਿੰਦਰ ਸਿੰਘ ਕਪੂਰੀ, ਪੀ.ਏ. ਗੁਰਮੁੱਖ ਸਿੰਘ ਸੁਹਾਗਹੇੜੀ, ਗੁਰਮੀਤ ਸਿੰਘ ਚੂੰਹਟ, ਲਖਬੀਰ ਸਿੰਘ ਚੂੰਹਟ, ਮਾਨ ਸਿੰਘ ਆਲਮਪੁਰ, ਬਲਵਿੰਦਰ ਸਿੰਘ ਕਰਹੇੜੀ, ਗੁਰਧਿਆਨ ਸਿੰਘ ਬੋਸਰ ਕਲਾਂ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਅਦਿੱਤਿਆ ਬੈਡਮਿੰਟਨ ਅਕੈਡਮੀ ਵਿਖੇ 70ਵੇਂ ਜ਼ਿਲ੍ਹਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਦਾ... ਅਗਲੀ ਖ਼ਬਰ ਪੁੱਡਾ ਗਰਾਊਂਡ ’ਚ ਛੱਡੀ ਹੋਈ ਇਮਾਰਤ ਪੁਲਿਸ ਨੇ ਢਾਹੀ
Ad Position 24