01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਆਲ ਇੰਡੀਆ ਪਿੰਗਲਾ ਆਸ਼ਰਮ ’ਚ ਕੂੜੇ ਦੇ ਅੰਬਾਰ ਤੇ ਸੀਵਰੇਜ ਜਾਮ, 250 ਬੇਸਹਾਰਾ ਮਰੀਜ਼ਾਂ ਦੀ ਜ਼ਿੰਦਗੀ ਦਾਅ ’ਤੇ

ਸਨੌਰ, 1 ਸਤੰਬਰ (ਮੋਹਣ ਸਿੰਘ ਭੱਟੀ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ਼-ਸੁਥਰਾ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ’ ਦੇ ਵੱਡੇ-ਵੱਡੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਸਨੌਰ ਰੋਡ ਸਬਜ਼ੀ ਮੰਡੀ ਨੇੜੇ ਸਥਿਤ ਆਲ ਇੰਡੀਆ ਪਿੰਗਲਾ ਆਸ਼ਰਮ ਵਿਚ ਆ ਕੇ ਪੂਰੀ ਤਰ੍ਹਾਂ ਦਮ ਤੋੜਦੀ ਨਜ਼ਰ ਆ ਰਹੀ ਹੈ। ਨਗਰ ਨਿਗਮ ਪਟਿਆਲਾ ਪ੍ਰਸ਼ਾਸਨ ਦੀ ਘੋਰ ਅਣਦੇਖੀ ਤੇ ਨਾਲਾਇਕੀ ਕਾਰਨ ਆਸ਼ਰਮ ਪਰਿਸਰ ਦੇ ਅੰਦਰ ਕੂੜੇ-ਕਰਕਟ ਦੇ ਵੱਡੇ-ਵੱਡੇ ਪਹਾੜ ਖੜ੍ਹੇ ਹੋ ਚੁੱਕੇ ਹਨ ਤੇ ਨਾਲਿਆਂ ਤੇ ਸੀਵਰੇਜ ਦਾ ਬਦਬੂਦਾਰ ਕਾਲਾ ਪਾਣੀ ਓਵਰਫ਼ਲੋ ਹੋ ਕੇ ਖੁੱਲ੍ਹੇ ਵਿਹੜੇ ਵਿਚ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਸਨੌਰ, 1 ਸਤੰਬਰ (ਮੋਹਣ ਸਿੰਘ ਭੱਟੀ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਸਾਫ਼-ਸੁਥਰਾ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ’ ਦੇ ਵੱਡੇ-ਵੱਡੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਸਨੌਰ ਰੋਡ ਸਬਜ਼ੀ ਮੰਡੀ ਨੇੜੇ ਸਥਿਤ ਆਲ ਇੰਡੀਆ ਪਿੰਗਲਾ ਆਸ਼ਰਮ ਵਿਚ ਆ ਕੇ ਪੂਰੀ ਤਰ੍ਹਾਂ ਦਮ ਤੋੜਦੀ ਨਜ਼ਰ ਆ ਰਹੀ ਹੈ। ਨਗਰ ਨਿਗਮ ਪਟਿਆਲਾ ਪ੍ਰਸ਼ਾਸਨ ਦੀ ਘੋਰ ਅਣਦੇਖੀ ਤੇ ਨਾਲਾਇਕੀ ਕਾਰਨ ਆਸ਼ਰਮ ਪਰਿਸਰ ਦੇ ਅੰਦਰ ਕੂੜੇ-ਕਰਕਟ ਦੇ ਵੱਡੇ-ਵੱਡੇ ਪਹਾੜ ਖੜ੍ਹੇ ਹੋ ਚੁੱਕੇ ਹਨ ਤੇ ਨਾਲਿਆਂ ਤੇ ਸੀਵਰੇਜ ਦਾ ਬਦਬੂਦਾਰ ਕਾਲਾ ਪਾਣੀ ਓਵਰਫ਼ਲੋ ਹੋ ਕੇ ਖੁੱਲ੍ਹੇ ਵਿਹੜੇ ਵਿਚ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਗੰਦੇ ਪਾਣੀ ਉੱਪਰ ਹਰੀ ਕਾਈ ਜੰਮ ਚੁੱਕੀ ਹੈ ਅਤੇ ਬਹੁਤ ਵੱਡੀ ਤਾਦਾਦ ਵਿਚ ਮੱਖੀਆਂ, ਮੱਛਰ ਤੇ ਖ਼ਤਰਨਾਕ ਕੀੜੇ-ਮਕੌੜੇ ਪਨਪ ਰਹੇ ਹਨ, ਜਿਸ ਕਾਰਨ ਆਸ਼ਰਮ ਅੰਦਰ ਪਨਾਹ ਲੈ ਰਹੇ 250 ਦੇ ਕਰੀਬ ਬੇਸਹਾਰਾ, ਲਾਵਾਰਸ, ਮੰਦਬੁੱਧੀ ਅਤੇ ਸਰੀਰਕ ਤੌਰ ’ਤੇ ਅਪਾਹਜ ਮਰੀਜ਼ਾਂ ਦੀਆਂ ਜ਼ਿੰਦਗੀਆਂ ’ਤੇ ਡੇਂਗੂ, ਮਲੇਰੀਆ, ਹੈਜ਼ਾ ਤੇ ਵਾਇਰਲ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਵੱਡਾ ਖ਼ਤਰਾ ਮੰਡਰਾ ਰਿਹਾ ਹੈ। ਆਲ ਇੰਡੀਆ ਪਿੰਗਲਾ ਆਸ਼ਰਮ ਦੇ ਮੁੱਖ ਸੰਚਾਲਕ ਬਾਬਾ ਬਲਬੀਰ ਸਿੰਘ ਅਤੇ ਆਸ਼ਰਮ ਵਿਖੇ ਸੇਵਾ ਨਿਭਾ ਰਹੇ ਇੰਜੀਨੀਅਰ ਓ.ਪੀ. ਗਰਗ ਨੇ ਮੌਕੇ ਦੀ ਬਦਤਰ ਸਥਿਤੀ ਦਿਖਾਉਂਦਿਆਂ ਨਗਰ ਨਿਗਮ ਅਤੇ ਸੂਬਾ ਸਰਕਾਰ ਦੀ ਕਾਰਜਸ਼ੈਲੀ ’ਤੇ ਤਿੱਖੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦੱਸਿਆ ਕਿ ਪਿਛਲੇ 3 ਦਹਾਕਿਆਂ (30 ਸਾਲਾਂ) ਤੋਂ ਨਗਰ ਨਿਗਮ ਪਟਿਆਲਾ ਵਲੋਂ ਨਿਯਮਿਤ ਤੌਰ ’ਤੇ ਆਸ਼ਰਮ ਦੇ ਅੰਦਰੋਂ ਰੋਜ਼ਾਨਾ ਕੂੜਾ ਚੁੱਕਿਆ ਜਾਂਦਾ ਸੀ, ਪਰ ਜਦੋਂ ਤੋਂ ਨਗਰ ਨਿਗਮ ਨੇ ਕੂੜਾ ਲਿਫ਼ਟਿੰਗ ਦਾ ਕੰਮ ਇਕ ਨਿੱਜੀ ਪ੍ਰਾਈਵੇਟ ਠੇਕੇਦਾਰ ਦੇ ਹਵਾਲੇ ਕੀਤਾ ਹੈ , ਉਦੋਂ ਤੋਂ ਆਸ਼ਰਮ ਅੰਦਰੋਂ ਕੂੜੇ ਦੀ ਲਿਫ਼ਟਿੰਗ ਮੁਕੰਮਲ ਤੌਰ ’ਤੇ ਠੱਪ ਕਰ ਦਿੱਤੀ ਗਈ ਹੈ, ਜਿਸ ਕਾਰਨ ਆਸ਼ਰਮ ਦੇ ਅੰਦਰ ਹੀ ਗੰਦਗੀ ਦਾ ਵਿਸ਼ਾਲ ਡੰਪ ਬਣਦਾ ਜਾ ਰਿਹਾ ਹੈ। ਆਲ ਇੰਡੀਆ ਪਿੰਗਲਾ ਆਸ਼ਰਮ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਨੇ ਬੜੇ ਹੀ ਭਰੇ ਮਨ ਨਾਲ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਦਰਦਨਾਕ ਸਥਿਤੀ ਨੂੰ ਲੈ ਕੇ ਉਨ੍ਹਾਂ ਵਲੋਂ ਨਗਰ ਨਿਗਮ ਦੇ ਪ੍ਰਧਾਨ ਕੁੰਦਨ ਗੋਗੀਆ, ਨਗਰ ਨਿਗਮ ਕਮਿਸ਼ਨਰ ਅਤੇ ਸੰਬੰਧਿਤ ਜ਼ਿੰਮੇਵਾਰ ਅਧਿਕਾਰੀਆਂ ਦੇ ਕਈ ਵਾਰ ਦਰਵਾਜ਼ੇ ਵਾਰ-ਵਾਰ ਖੜਕਾਏ ਗਏ ਅਤੇ ਲਿਖਤੀ ਮੰਗ ਪੱਤਰ ਵੀ ਦਿੱਤੇ ਗਏ, ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਸਰਕਾਰ ਕਰੋੜਾਂ ਰੁਪਏ ਇਸ਼ਤਿਹਾਰਾਂ ’ਤੇ ਖ਼ਰਚ ਕੇ ‘ਮਿਸ਼ਨ ਕਲੀਨ ਪੰਜਾਬ’ ਦੇ ਦਾਅਵੇ ਕਰ ਰਹੀ ਹੈ, ਪਰ ਜਿੱਥੇ ਸਮਾਜ ਦੇ ਸਭ ਤੋਂ ਬੇਸਹਾਰਾ ਤੇ ਲਾਚਾਰ ਲੋਕ ਰਹਿ ਰਹੇ ਹਨ, ਉੱਥੇ ਸਰਕਾਰ ਤੇ ਪ੍ਰਸ਼ਾਸਨ ਦੀਆਂ ਅੱਖਾਂ ਬੰਦ ਹਨ। ਉਨ੍ਹਾਂ ਦੱਸਿਆ ਕਿ ਆਸ਼ਰਮ ਵਿਚ ਜੇਰੇ ਇਲਾਜ ਬਹੁਤੇ ਮਰੀਜ਼ ਖ਼ੁਦ ਚੱਲਣ-ਫਿਰਨ ਜਾਂ ਖਾਣ-ਪੀਣ ਤੋਂ ਵੀ ਅਸਮਰਥ ਹਨ। ਗੰਦੇ ਪਾਣੀ ਅਤੇ ਕੂੜੇ ਦੇ ਸੜਨ ਨਾਲ ਪੈਦਾ ਹੋ ਰਹੀ ਭਿਆਨਕ ਸੜ੍ਹਾਂਦ ਕਾਰਨ ਮਰੀਜ਼ਾਂ ਦਾ ਸਾਹ ਲੈਣਾ ਵੀ ਦੁੱਭਰ ਹੋ ਚੁੱਕਾ ਹੈ। ਬਾਬਾ ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਮੁੱਖ ਮੰਤਰੀ ਪੰਜਾਬ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮਾਨਵਤਾ ਦੇ ਭਲੇ ਨੂੰ ਮੁੱਖ ਰੱਖਦਿਆਂ ਇਸ ਮਾਮਲੇ ਵਿਚ ਤੁਰੰਤ ਦਖ਼ਲ ਦਿੱਤਾ ਜਾਵੇ, ਆਸ਼ਰਮ ਅੰਦਰੋਂ ਕੂੜੇ ਦੀ ਰੋਜ਼ਾਨਾ ਲਿਫ਼ਟਿੰਗ ਬਹਾਲ ਕਰਵਾਈ ਜਾਵੇ, ਜਾਮ ਸੀਵਰੇਜ ਨੂੰ ਠੀਕ ਕਰਵਾ ਕੇ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਅਤੇ ਪਰਿਸਰ ਅੰਦਰ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਵਾਇਆ ਜਾਵੇ ਤਾਂ ਜੋ ਇਨ੍ਹਾਂ 250 ਬੇਸਹਾਰਾ ਰੂਹਾਂ ਦੀ ਜਾਨ ਬਚਾਈ ਜਾ ਸਕੇ ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਚਰਨਜੀਤ ਸਿੰਘ ਮਵੀ ਨੂੰ ਹਲਕਾ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਅਗਲੀ ਖ਼ਬਰ ‘ ਤੀਆਂ ਦਾ ਵਿਸ਼ੇਸ਼ ਪ੍ਰੋਗਰਾਮ’ ਅੱਜ-ਰਣਜੋਧ ਹਡਾਣਾ
Ad Position 24