01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਕਾਲੀ ਦਲ ਪੁਨਰ ਸੁਰਜੀਤ ਵਲੋਂ ਚਰਨਜੀਤ ਸਿੰਘ ਮਵੀ ਨੂੰ ਹਲਕਾ ਕੋਆਰਡੀਨੇਟਰ ਦੀ ਜ਼ਿੰਮੇਵਾਰੀ

ਸਮਾਣਾ, 1 ਸਤੰਬਰ (ਪ੍ਰੀਤਮ ਸਿੰਘ ਨਾਗੀ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਜਾਰੀ ਕੀਤੀ ਗਈ 31 ਹਲਕਾ ਕੋਆਰਡੀਨੇਟਰਾਂ ਦੀ ਸੂਚੀ ਵਿਚ ਪਿੰਡ ਮਵੀ ਕਲਾਂ ਨਾਲ ਸੰਬੰਧਿਤ ਚਰਨਜੀਤ ਸਿੰਘ ਮਵੀ ਨੂੰ ਹਲਕਾ ਸਮਾਣਾ ਤੋਂ ਹਲਕਾ ਕੋਆਰਡੀਨੇਟਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਚਰਨਜੀਤ ਸਿੰਘ ਮਵੀ ਦੇ ਪਿਤਾ ਜਥੇਦਾਰ ਰਣਧੀਰ ਸਿੰਘ ਮਵੀ ਪਿਛਲੇ ਲਗਭਗ ਪੰਜ ਦਹਾਕਿਆਂ ਤੋਂ ਅਕਾਲੀ ਰਾਜਨੀਤੀ ਵਿਚ ਸਰਗਰਮ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਸਮਾਣਾ, 1 ਸਤੰਬਰ (ਪ੍ਰੀਤਮ ਸਿੰਘ ਨਾਗੀ)- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਜਾਰੀ ਕੀਤੀ ਗਈ 31 ਹਲਕਾ ਕੋਆਰਡੀਨੇਟਰਾਂ ਦੀ ਸੂਚੀ ਵਿਚ ਪਿੰਡ ਮਵੀ ਕਲਾਂ ਨਾਲ ਸੰਬੰਧਿਤ ਚਰਨਜੀਤ ਸਿੰਘ ਮਵੀ ਨੂੰ ਹਲਕਾ ਸਮਾਣਾ ਤੋਂ ਹਲਕਾ ਕੋਆਰਡੀਨੇਟਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਚਰਨਜੀਤ ਸਿੰਘ ਮਵੀ ਦੇ ਪਿਤਾ ਜਥੇਦਾਰ ਰਣਧੀਰ ਸਿੰਘ ਮਵੀ ਪਿਛਲੇ ਲਗਭਗ ਪੰਜ ਦਹਾਕਿਆਂ ਤੋਂ ਅਕਾਲੀ ਰਾਜਨੀਤੀ ਵਿਚ ਸਰਗਰਮ ਹਨ। ਉਨ੍ਹਾਂ ਨੇ ਪਾਰਟੀ ਵਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਅਹੁਦਿਆਂ ’ਤੇ ਸੇਵਾ ਨਿਭਾਈ ਹੈ ਅਤੇ ਪਾਰਟੀ ਦੀ ਮਜ਼ਬੂਤੀ ਲਈ ਲੰਮੇ ਸਮੇਂ ਤੋਂ ਯੋਗਦਾਨ ਪਾਉਂਦੇ ਆ ਰਹੇ ਹਨ। ਅੱਜ ਪਾਰਟੀ ਵਲੋਂ ਚਰਨਜੀਤ ਸਿੰਘ ਮਵੀ ਨੂੰ ਸੌਂਪੀ ਗਈ ਇਸ ਵੱਡੀ ਜ਼ਿੰਮੇਵਾਰੀ ਨੂੰ ਉਨ੍ਹਾਂ ਦੇ ਪਰਿਵਾਰ ਵਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਅਕਾਲੀ ਸੇਵਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਲਕਾ ਸਮਾਣਾ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ, ਵਰਕਰਾਂ ਨੂੰ ਇਕਜੁੱਟ ਕਰਨ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਵਿਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੇਗੀ। ਚਰਨਜੀਤ ਸਿੰਘ ਮਵੀ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਉਣਗੇ ਅਤੇ ਹਲਕਾ ਸਮਾਣਾ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਨਾਲ ਮਿਲ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਪਟਿਆਲਾ, ਰਾਜਪੁਰਾ, ਸਮਾਣਾ ਤੇ ਨਾਭਾ ਵਿਖੇ 12 ਨੂੰ ਲੱਗੇਗੀ ਕੌਮੀ ਲੋਕ ਅਦਾਲਤ ਅਗਲੀ ਖ਼ਬਰ ਆਲ ਇੰਡੀਆ ਪਿੰਗਲਾ ਆਸ਼ਰਮ ’ਚ ਕੂੜੇ ਦੇ ਅੰਬਾਰ ਤੇ ਸੀਵਰੇਜ ਜਾਮ, 250 ਬੇਸਹਾਰਾ ਮਰੀਜ਼ਾਂ ਦੀ ਜ਼ਿੰਦਗੀ ਦਾਅ ’ਤੇ
Ad Position 24