ਵੱਖ-ਵੱਖ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ
ਪਟਿਆਲਾ, 2 ਸਤੰਬਰ (ਮਨਦੀਪ ਸਿੰਘ ਖਰੌੜ)- ਇਥੇ ਵੱਖ-ਵੱਖ ਹੋਏ ਦੋ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਸੂਚਨਾ ਪ੍ਰਾਪਤ ਹੋਈ ਹੈ। ਇਸੇ ਤਹਿਤ ਬੱਸ ਸਟੈਂਡ ਲਾਗੇ ਮੋਟਰਸਾਈਕਲ ਤੇ ਬੱਸ ਵਿਚਕਾਰ ਹੋਈ ਦੁਰਘਟਨਾ ’ਚ ਜ਼ਖਮੀ ਹੋਏ ਦੋਪਹੀਆ ਵਾਹਨ ਚਾਲਕ ਦੀ ਇਲਾਜ ਦੌਰਾਨ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ।
ਪਟਿਆਲਾ, 2 ਸਤੰਬਰ (ਮਨਦੀਪ ਸਿੰਘ ਖਰੌੜ)- ਇਥੇ ਵੱਖ-ਵੱਖ ਹੋਏ ਦੋ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਸੂਚਨਾ ਪ੍ਰਾਪਤ ਹੋਈ ਹੈ। ਇਸੇ ਤਹਿਤ ਬੱਸ ਸਟੈਂਡ ਲਾਗੇ ਮੋਟਰਸਾਈਕਲ ਤੇ ਬੱਸ ਵਿਚਕਾਰ ਹੋਈ ਦੁਰਘਟਨਾ ’ਚ ਜ਼ਖਮੀ ਹੋਏ ਦੋਪਹੀਆ ਵਾਹਨ ਚਾਲਕ ਦੀ ਇਲਾਜ ਦੌਰਾਨ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ। ਮਿ੍ਤਕ ਦੀ ਪਹਿਚਾਣ ਮਹਾਂਵੀਰ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਵਜੋਂ ਹੋਈ। ਇਸ ਸੰਬੰਧੀ ਧੰਨਵੀਰ ਸਿੰਘ ਨੇ ਥਾਣਾ ਅਰਬਨ ਅਸਟੇਟ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਰਾ ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਨਵੇਂ ਬੱਸ ਸਟੈਂਡ ਲਾਗੇ ਜਾ ਰਿਹਾ ਸੀ ਤੇ ਇਸ ਦੌਰਾਨ ਇਕ ਬੱਸ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਉਸ ਦੇ ਦੋਸਤ ਦੇ ਸੱਟਾਂ ਲੱਗੀਆਂ ਤੇ ਭਰਾ ਮਹਾਂਵੀਰ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ’ਚ ਪੁਲਿਸ ਨੇ ਪੀ.ਆਰ.ਟੀ.ਸੀ. ਬੱਸ ਚਾਲਕ ਮੱਖਣ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਅਜਿਹੇ ਇਕ ਹੋਰ ਮਾਮਲੇ ’ਚ ਵਿਕਾਸ ਨਗਰ ਲਾਗੇ ਇਕ ਕਾਰ ਚਾਲਕ ਨੇ ਇਕ ਵਿਅਕਤੀ ਨੂੰ ਫੇਟ ਮਾਰ ਦਿੱਤੀ, ਇਸ ਹਾਦਸੇ ’ਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸੰਬੰਧੀ ਨਰਿੰਦਰ ਸਿੰਘ ਵਾਸੀ ਪਟਿਆਲਾ ਨੇ ਥਾਣਾ ਤਿ੍ਪੜੀ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਚਾਚੇ ਹਰਪਾਲ ਸਿੰਘ ਨੂੰ ਸੋਮਵਾਰ ਦੀ ਮੰਡੀ ਲਾਗੇ ਅਣਪਛਾਤਾ ਕਾਰ ਚਾਲਕ ਟੱਕਰ ਮਾਰ ਕੇ ਗਏ ਸੀ ਜਿਸ ਦੌਰਾਨ ਬਾਅਦ ’ਚ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।