ਕਰੈਡਿਟ ਕਾਰਡ ਬੰਦ ਕਰਵਾਉਣ ਦਾ ਝਾਂਸਾ ਦੇ ਕੇ 1.71 ਲੱਖ ਠੱਗੇ
ਪਟਿਆਲਾ, 4 ਸਤੰਬਰ (ਮਨਦੀਪ ਸਿੰਘ ਖਰੌੜ)- ਪਾਤੜਾਂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਆਨਲਾਈਨ ਚੋਰਾਂ ਨੇ ਕਰੈਡਿਟ ਕਾਰਡ ਬੰਦ ਕਰਵਾਉਣ ਦਾ ਝਾਂਸਾ ਦੇ ਕੇ ਉਸ ਦੇ ਖਾਤੇ ’ਚੋਂ 1 ਲੱਖ 71 ਹਜ਼ਾਰ ਰੁਪਏ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪਿ੍ੰਸ ਕੁਮਾਰ ਨੇ ਥਾਣਾ ਸਾਈਬਰ ਕ੍ਰਾਈਮ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਅਣਪਛਾਤੇ ਵਿਅਕਤੀਆਂ ਨੇ ਸੰਪਰਕ ਕਰ ਕੇ ਬਿਨਾਂ ਫ਼ੀਸ ਲਏ ਉਸ ਦਾ ਕਰੈਡਿਟ ਕਾਰਡ ਬੰਦ ਕਰਵਾਉਣ ਦਾ ਝਾਂਸਾ ਦੇ ਕੇ ਉਸ ਦਾ ਫ਼ੋਨ ਹੈੱਕ ਕਰ ਲਿਆ ਤੇ ਬਾਅਦ ’ਚ ਉਸ ਦੇ ਖਾਤੇ ’ਚੋਂ 1 ਲੱਖ 71 ਹਜ਼ਾਰ ਰੁਪਏ ਉਡਾ ਲਏ।
ਅਜੀਤ ਡੈਸਕ
05-09-2026