05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅਚਾਨਕ ਹੋਈ ਬਾਰਿਸ਼ ਨੇ ਕਿਸਾਨਾਂ ਦੇ ਅਰਮਾਨਾਂ ’ਤੇ ਮਾਰੀ ਸੱਟ * ਅਨਾਜ ਮੰਡੀ ’ਚ ਝੋਨੇ ਦੀ ਫ਼ਸਲ ਹੇਠਾਂ ਫਿਰਿਆ ਬਾਰਿਸ਼ ਦਾ ਪਾਣੀ * ਕੁਦਰਤ ਦੀ ਮਾਰ, ਝੋਨੇ ਦੀ ਪੱਕ ਕੇ ਤਿਆਰ 1509 ਕਿਸਮ ’ਤੇ ਫਿਰਿਆ ਪਾਣੀ

ਰਾਜਪੁਰਾ, 4 ਸਤੰਬਰ (ਰਣਜੀਤ ਸਿੰਘ)-ਅੱਜ ਸਵੇਰ ਤੋਂ ਸਥਾਨਿਕ ਸ਼ਹਿਰ ਤੇ ਆਲ਼ੇ ਦੁਆਲੇ ਦੇ ਪਿੰਡਾਂ ਵਿਚ ਅਚਾਨਕ ਹੋਈ ਭਾਰੀ ਬਾਰਸ਼ ਕਾਰਨ ਕਿਸਾਨਾਂ ਦੀ ਮਿਹਨਤ ਤੇ ਪਾਣੀ ਫਿਰ ਗਿਆ ਹੈ। ਖ਼ਾਸ ਤੌਰ ’ਤੇ ਝੋਨੇ ਦੀ 1509 ਕਿਸਮ ਜਿਹੜੀ ਪੱਕ ਕੇ ਕਟਾਈ ਲਈ ਤਿਆਰ ਹੈ ਅਤੇ ਕਟਾਈ ਲਈ ਹੋਰ ਫ਼ਸਲਾਂ ਉੱਤੇ ਪਏ ਇਸ ਕੁਦਰਤੀ ਕਹਿਰ ਕਾਰਨ ਖੇਤੀਬਾੜੀ ਸੈਕਟਰ ਨੂੰ ਵੱਡਾ ਝਟਕਾ ਲੱਗਾ ਹੈ।

Ad Position 21
repet_subhas-goyals [Copy P29]
ਮਾਰਕੀਟ ਕਮੇਟੀ ਦੇ ਗੇਟ ’ਤੇ ਖੜ੍ਹਾ ਬਰਸਾਤੀ ਪਾਣੀ। 05-09-2026
ਰਾਜਪੁਰਾ, 4 ਸਤੰਬਰ (ਰਣਜੀਤ ਸਿੰਘ)-ਅੱਜ ਸਵੇਰ ਤੋਂ ਸਥਾਨਿਕ ਸ਼ਹਿਰ ਤੇ ਆਲ਼ੇ ਦੁਆਲੇ ਦੇ ਪਿੰਡਾਂ ਵਿਚ ਅਚਾਨਕ ਹੋਈ ਭਾਰੀ ਬਾਰਸ਼ ਕਾਰਨ ਕਿਸਾਨਾਂ ਦੀ ਮਿਹਨਤ ਤੇ ਪਾਣੀ ਫਿਰ ਗਿਆ ਹੈ। ਖ਼ਾਸ ਤੌਰ ’ਤੇ ਝੋਨੇ ਦੀ 1509 ਕਿਸਮ ਜਿਹੜੀ ਪੱਕ ਕੇ ਕਟਾਈ ਲਈ ਤਿਆਰ ਹੈ ਅਤੇ ਕਟਾਈ ਲਈ ਹੋਰ ਫ਼ਸਲਾਂ ਉੱਤੇ ਪਏ ਇਸ ਕੁਦਰਤੀ ਕਹਿਰ ਕਾਰਨ ਖੇਤੀਬਾੜੀ ਸੈਕਟਰ ਨੂੰ ਵੱਡਾ ਝਟਕਾ ਲੱਗਾ ਹੈ। ਜਿਹੜੀ ਫ਼ਸਲ ਕਿਸਾਨ ਕੱਟ ਕੇ ਅਨਾਜ ਮੰਡੀ ਵਿਚ ਲੈ ਕੇ ਆਏ ਹਨ ਉਹ ਭਾਰੀ ਬਾਰਸ਼ ਕਾਰਨ ਫੜਾਂ ’ਤੇ ਭਿੱਜਦੀ ਨਜ਼ਰੀ ਆਈ ਹੈ। ਮੰਡੀ ਵਿਚ ਝੋਨੇ ਦੀ ਫ਼ਸਲ ਲੈ ਕੇ ਆਏ ਕਿਸਾਨ ਗੁਰਦਿਆਲ ਸਿੰਘ, ਤਰਸੇਮ ਸਿੰਘ, ਕਰਮਜੀਤ ਸਿੰਘ ਖਮਾਣੋਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ 1509 ਝੋਨੇ ਦੀ ਕਿਸਮ ਪੱਕ ਕੇ ਤਿਆਰ ਹੈ ਅਤੇ ਅੱਧੀ ਤੋਂ ਜ਼ਿਆਦਾ ਫ਼ਸਲ ਉਹ ਅੱਜ ਮੰਡੀ ਵਿਚ ਲੈ ਕੇ ਆਏ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਐਤਕੀਂ ਝੋਨੇ ਦੀ ਫ਼ਸਲ ਦਾ ਝਾੜ ਵਧਿਆ ਸੀ ਅਤੇ ਭਾਅ ਵੀ ਠੀਕ ਮਿਲ ਰਿਹਾ ਸੀ। ਭਾਵੇਂ ਆੜ੍ਹਤੀਆਂ ਨੇ ਝੋਨੇ ਦੀ ਫ਼ਸਲ ਨੂੰ ਤਰਪਾਲਾਂ ਪਾ ਕੇ ਢੱਕਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਫਿਰ ਵੀ ਝੋਨੇ ਦੀਆਂ ਢੇਰੀਆਂ ਗਿੱਲੀਆਂ ਹੋ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਹਿਸਾਬ ਨਾਲ ਬਾਰਸ਼ ਹੋਈ ਹੈ ਅਤੇ ਇਸ ਨਾਲ ਦਾਣਾ ਕਾਲਾ ਹੋਣ ਦਾ ਡਰ ਹੈ । ਉਨ੍ਹਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਝੋਨੇ ਦੇ ਦਾਣੇ ਵਿਚ ਨਮੀ ਹੋ ਜਾਣ ਕਾਰਨ ਖ਼ਰੀਦਦਾਰ ਨਹੀਂ ਮਿਲਣਗੇ ਤੇ ਜੇਕਰ ਮਿਲਣਗੇ ਤਾਂ ਉਹ ਰੇਟ ਘੱਟ ਦੇਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਪੱਕੀ ਫ਼ਸਲ ’ਤੇ ਕੁਦਰਤ ਦੀ ਮਾਰ ਪੈ ਗਈ ਹੈ ਅਤੇ ਕਿਸਾਨਾਂ ਦੇ ਅਰਮਾਨ ਅਚਾਨਕ ਹੋਈ ਬਾਰਸ਼ ਵਿਚ ਰੁੜ੍ਹ ਗਏ ਹਨ। ਕਿਸਾਨਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਬਾਂਹ ਫੜਨੀ ਚਾਹੀਦੀ ਹੈ ਅਤੇ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼- ਹਮੀਰ ਕੌਰ ਅਗਲੀ ਖ਼ਬਰ ਕਰੈਡਿਟ ਕਾਰਡ ਬੰਦ ਕਰਵਾਉਣ ਦਾ ਝਾਂਸਾ ਦੇ ਕੇ 1.71 ਲੱਖ ਠੱਗੇ
Ad Position 24