06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੰਦਰਾਂ ’ਚ ਨੰਦ ਲਾਲ ਦੇ ਜੈਕਾਰਿਆਂ ਨਾਲ ਗੂੰਜਿਆ ਸ਼ਹਿਰ

ਰਾਜਪੁਰਾ, 5 ਸਤੰਬਰ (ਰਣਜੀਤ ਸਿੰਘ)-ਸਥਾਨਕ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਸਮੂੰਹ ਮੰਦਰਾਂ ਵਿਚ ਜਗਤ ਪਾਲਕ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਅਵਤਾਰ ਦਿਵਸ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ਸਮੂੰਹ ਮੰਦਰਾਂ ਨੂੰ ਬਿਜਲਈ ਲੜੀਆਂ ਅਤੇ ਫੁੱਲਾਂ ਦੇ ਹਾਰਾਂ ਨਾਲ ਬਹੁਤ ਹੀ ਅਲੌਕਿਕ ਢੰਗ ਨਾਲ ਸਜਾਇਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਰਾਜਪੁਰਾ, 5 ਸਤੰਬਰ (ਰਣਜੀਤ ਸਿੰਘ)-ਸਥਾਨਕ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਸਮੂੰਹ ਮੰਦਰਾਂ ਵਿਚ ਜਗਤ ਪਾਲਕ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਅਵਤਾਰ ਦਿਵਸ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ਸਮੂੰਹ ਮੰਦਰਾਂ ਨੂੰ ਬਿਜਲਈ ਲੜੀਆਂ ਅਤੇ ਫੁੱਲਾਂ ਦੇ ਹਾਰਾਂ ਨਾਲ ਬਹੁਤ ਹੀ ਅਲੌਕਿਕ ਢੰਗ ਨਾਲ ਸਜਾਇਆ ਗਿਆ। ਸਵੇਰ ਤੋਂ ਹੀ ਮੰਦਰਾਂ ਵਿਚ ਸ਼ਰਧਾਲੂਆਂ ਦੀਆਂ ਲਾਇਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਦੇਰ ਰਾਤ ਤੱਕ ਮੰਦਰਾਂ ਵਿਚ ਭਾਰੀ ਰੋਣਕ ਲੱਗੀ ਰਹੀ। ਪੂਰਾ ਸ਼ਹਿਰ ਨੰਦ ਘਰ ਆਨੰਦ ਭਯੋ, ਹਰੇ ਕ੍ਰਿਸ਼ਨਾ, ਜੈ ਕਨੱਈਆ ਲਾਲ ਕੀ ਦੇ ਜੈ ਕਾਰਿਆਂ ਨਾਲ ਗੂੰਜ ਉਠਿਆ। ਮੰਦਰਾਂ ਵਿਚ ਸ੍ਰੀ ਕ੍ਰਿਸ਼ਨ ਅਤੇ ਰਾਧਾ ਦਾ ਰੂਪ ਧਾਰ ਕੇ ਆਏ ਛੋਟੇ ਛੋਟੇ ਬੱਚਿਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਪੁਜਾਰੀ ਵਿਨੋਦ ਸ਼ਾਸ਼ਤਰੀ, ਕੰਵਰ ਨਾਗਪਾਲ, ਐਡਵੋਕੇਟ ਵਿਰਾਟ ਗੁਪਤਾ ਨੇ ਦੱਸਿਆ ਕਿ ਦੁਰਗਾ ਮੰਦਰ ਦੀ ਹਲਕੇ ਵਿਚ ਕਾਫੀ ਜਿਆਦਾ ਮਾਨਤਾ ਹੈ ਅਤੇ ਇਹ ਮੰਦਰ ਕਰੀਬ ਪੰਜਾਹ ਸਾਲ ਪੁਰਾਣਾ ਹੈ। ਉਨ੍ਹਾਂ ਨੇ ਦੱਸਿਆ ਕਿ ਮੰਦਰ ਵਿਚ ਹਰ ਰੋਜ਼ ਸ਼ਰਧਾਲੂ ਆ ਕੇ ਮੱਥਾ ਟੇਕਦੇ ਹਨ ਪਰ ਅੱਜ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਹੋਣ ਕਾਰਨ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰਾ ਸ਼ਹਿਰ ਭਗਤੀ ਦੇ ਰੰਗ ਵਿਚ ਰੰਗਿਆ ਹੋਇਆ ਹੈ। ਇਸ ਮੌਕੇ ਛੋਟੇ ਬੱਚੇ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੇ ਰੂਪ ਵਿਚ ਮਨਮੋਹਕ ਵੇਸ਼ ਧਾਰਨ ਕਰਕੇ ਬੈਠੇ ਹੋਏ ਸਨ। ਬੱਚਿਆਂ ਦੀਆਂ ਇਨ੍ਹਾਂ ਬਾਲ ਲੀਲਾਵਾਂ ਅਤੇ ਸੁੰਦਰ ਝਾਕੀਆਂ ਨੇ ਆਏ ਹੋਏ ਸ਼ਰਧਾਲੂਆਂ ਦਾ ਮਨ ਮੋਹ ਲਿਆ। ਮੰਦਰ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਬਾਲ ਰੂਪ ਨੂੰ ਝੂਲੇ ’ਚ ਬਿਠਾ ਕੇ ਸ਼ਰਧਾਲੂਆਂ ਨੇ ਝੂਲਾ ਝੁਲਾਇਆ ਅਤੇ ਸੁਖ ਸਾਂਦ ਦੀ ਕਾਮਨਾ ਕੀਤੀ। ਦੇਰ ਰਾਤ ਕਰੀਬ 12 ਵਜੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਸਮੇਂ ਆਰਤੀ ਕੀਤੀ ਗਈ। ਇਸ ਤੋਂ ਬਾਅਦ ਸ਼ਰਧਾਲੂਆਂ ਵਿਚ ਮੱਖਣ ਮਿਸ਼ਰੀ ਅਤੇ ਫਲਾਹਾਰੀ ਦਾ ਪ੍ਰਸ਼ਾਦ ਵੰਡਿਆ ਗਿਆ। ਮੰਦਰ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਇੰਤਜਾਮ ਕੀਤੇ ਹੋਏ ਸਨ।
Ad Position 22
No active advertisement
ਪਿਛਲੀ ਖ਼ਬਰ ਕਾਰਗਿਲ ਦੇ ਅਮਰ ਸ਼ਹੀਦ ਨਾਇਕ ਮਲਕੀਤ ਸਿੰਘ ਦੀ 26ਵੀਂ ਸ਼ਹੀਦੀ ਬਰਸੀ ਦੀਆਂ ਤਿਆਰੀਆਂ ਅਗਲੀ ਖ਼ਬਰ ਕੈਪਟਨ ਕੰਵਲਜੀਤ ਸਿੰਘ ਮੈਮੋਰੀਅਲ ਸੁਸਾਇਟੀ ਨੇ ਤਿੰਨ ਸਕੂਲਾਂ ਦੇ ਬੱਚਿਆਂ ਨੂੰ ਬੈਗ ਵੰਡੇ
Ad Position 24