07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਰਾਜਪੁਰਾ ਟਾਊਨ ਦੇ ਦੋ ਦਰਜਨ ਨੌਜਵਾਨ ਕਾਂਗਰਸ ’ਚ ਸ਼ਾਮਿਲ

ਰਾਜਪੁਰਾ, 6 ਸਤੰਬਰ (ਜੀ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਰਾਜਪੁਰਾ, 6 ਸਤੰਬਰ (ਜੀ.ਪੀ. ਸਿੰਘ)- ਸਥਾਨਕ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਕਰੀਬ ਦੋ ਦਰਜਨ ਨੌਜਵਾਨਾਂ ਨੇ ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਅੰਕੁਰ ਛਾਬੜਾ ਦੀ ਅਗਵਾਈ ’ਚ ਕਾਂਗਰਸ ਪਾਰਟੀ ਦਾ ਹੱਥ ਫੜ ਲਿਆ। ਇਸ ਮੌਕੇ ਅੰਕੁਰ ਛਾਬੜਾ ਨੇ ਕਿਹਾ ਕਿ ਕਾਂਗਰਸ ਇਕ ਅਨੁਸ਼ਾਸਿਤ ਪਾਰਟੀ ਹੈ ਤੇ ਲੰਘੇ ਕਾਂਗਰਸ ਦੇ ਰਾਜ ਵਿਖੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੱਡੀ ਗਿਣਤੀ ’ਚ ਜੋ ਇਲਾਕੇ ’ਚ ਕੰਮ ਕਰਵਾਏ ਉਸ ਨੂੰ ਅੱਜ ਵੀ ਹਲਕੇ ਦੇ ਲੋਕ ਯਾਦ ਕਰਦੇ ਹਨ। ਕਾਂਗਰਸ ਰਾਜ ਸਮੇਂ ਹੋਏ ਵਿਕਾਸ ਨੂੰ ਯਾਦ ਕਰਦਿਆਂ ਹੀ ਇਨ੍ਹਾਂ ਨੌਜਵਾਨਾਂ ਨੇ ਕਾਂਗਰਸ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਨੌਜਵਾਨਾਂ ਨੂੰ ਪਾਰਟੀ ਦੇ ਪਟਕੇ ਪਾ ਕੇ ਕਾਂਗਰਸ ਵਿਚ ਸ਼ਾਮਲ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਹੁਣ ਤੋਂ ਹੀ ਕਾਂਗਰਸ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨੌਜਵਾਨਾਂ ’ਚ ਮੋਰਿਸ਼ ਬਾਵਾ, ਡਿੰਪੀ ਖੁਰਾਣਾ, ਪ੍ਰਸ਼ਾਂਤ ਮਹਿਤਾ, ਦੀਪਾਂਸ਼ੂ ਗੋਗੀਆ, ਸਕਸ਼ਮ ਤਨੇਜਾ, ਅਗਮ ਗਲਹੌਤਰਾ, ਸ਼ਿਵਮ ਵਰਮਾ, ਲਵਿਸ਼ ਛਾਬੜਾ, ਰਾਹੁਲ ਵਲੈਚਾ, ਆਰੀਅਨ ਧੂਰੀਆ, ਕਿਸ਼ਨ ਕਾਲੜਾ, ਮੁਨੀਸ਼ ਅਰੋੜਾ, ਅਮਨ ਸੇਠੀ, ਕਮਲਦੀਪ ਸਿੰਘ, ਕਾਰਤਿਕ ਸਲੂਜਾ, ਚਿਰਾਗ ਮੁਖੀਜਾ, ਡੈਵਿਡ ਵੱਧਵਾ ਕਾਂਗਰਸ ਵਿਚ ਸ਼ਾਮਲ ਹੋਏ। ਇਸ ਮੋਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਕੌਂਸਲਰ ਅਨਿਲ ਟੰਨੀ ਸਮੇਤ ਹੋਰ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਡਵੀਜ਼ਨਲ ਕਮਿਸ਼ਨਰ ਨੇ ਪੋਲਿੰਗ ਸਟੇਸ਼ਨਾਂ ‘ਤੇ ਲੱਗੇ ਐਸ. ਆਈ. ਆਰ. ਦੇ ਵਿਸ਼ੇਸ਼ ਕੈਂਪਾਂ ਦਾ ਲਿਆ ਜਾਇਜ਼ਾ * ਪਟਿਆਲਾ ਜ਼... ਅਗਲੀ ਖ਼ਬਰ ਜਸਪਾਲ ਸਿੰਘ ਭੰਗੂ ਨੇ ਵੱਖ-ਵੱਖ ਪਿੰਡਾਂ ’ਚ ਗੁੱਗਾ ਜਾਹਰ ਪੀਰ ਦੀਆਂ ਮਾੜੀਆਂ ’ਤੇ ਹਾਜ਼ਰੀ
Ad Position 24