07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਬੀਬੀ ਲੂੰਬਾ ਤੇ ਕਰਨ ਸਿੰਘ ਦੀ ਅਗਵਾਈ ਵਿਚ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਨਵਲਦੀਪ ਸਿੰਘ ਤੇ ਹੋਰ ਆਗੂਆਂ ਦਾ ਸਨਮਾਨ

ਪਾਤੜਾਂ, 7 ਸਤੰਬਰ (ਗੁਰਇਕਬਾਲ ਸਿੰਘ ਖਾਲਸਾ)- ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਤੇ ਸੇਵਾ ਮੁਕਤ ਟਰਾਂਸਪੋਰਟ ਅਧਿਕਾਰੀ ਕਰਨ ਸਿੰਘ ਡੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਪਾਤੜਾਂ, 7 ਸਤੰਬਰ (ਗੁਰਇਕਬਾਲ ਸਿੰਘ ਖਾਲਸਾ)- ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਤੇ ਸੇਵਾ ਮੁਕਤ ਟਰਾਂਸਪੋਰਟ ਅਧਿਕਾਰੀ ਕਰਨ ਸਿੰਘ ਡੀ.ਟੀ.ਓ. ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ’ਚ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਵਲੋਂ ਨਵ ਨਿਯੁਕਤ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਨਵਲਦੀਪ ਸਿੰਘ ਸਮੇਤ ਵੱਖ-ਵੱਖ ਹੋਰ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੌਜੂਦ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਬੀਬੀ ਲੂੰਬਾ ਨੇ ਕਿਹਾ ਕਿ ਨਵਲਦੀਪ ਸਿੰਘ ਆਮ ਆਦਮੀ ਪਾਰਟੀ ਦਾ ਇਕ ਜੁਝਾਰੂ ਵਰਕਰ ਹੈ ਜਿਸ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਤੇ ਮੁਨੀਸ਼ ਸ਼ਿਸ਼ੋਦੀਆ ਦੀ ਅਗਵਾਈ ’ਚ ਕੰਮ ਕਰਦਿਆਂ ਪਾਰਟੀ ਨੂੰ ਪੰਜਾਬ ਵਿਚ ਮਜਬੂਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਆਗੂ ਦਾ ਨਾਮ ਉਨ੍ਹਾਂ ਆਗੂਆਂ ਵਿਚ ਸ਼ਾਮਲ ਹੈ ਜਿਨ੍ਹਾਂ ਦੀ ਬਦੌਲਤ ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਸਤ੍ਹਾ ਵਿਚ ਆਈ ਹੈ। ਇਨ੍ਹਾਂ ਵਲੋਂ ਪਾਰਟੀ ਲਈ ਕੀਤੇ ਜਾ ਰਹੇ ਕੰਮਾਂ ਦੀ ਬਦੌਲਤ ਇਨ੍ਹਾਂ ਨੂੰ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਅਤੇ ਸਾਨੂੰ ਆਸ ਹੈ ਕਿ ਨਵਲਦੀਪ ਸਿੰਘ ਵਲੋਂ ਇਸ ਜੁੰਮੇਵਾਰੀ ਨੂੰ ਵੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਕਰਨ ਸਿੰਘ ਡੀ.ਟੀ.ਓ. ਨੇ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੀ ਪਾਰਟੀ ਹੈ ਜਿਸ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਨਵਲਦੀਪ ਸਿੰਘ ਵਾਂਗ ਅਹੁਦੇਦਾਰੀਆਂ ਦੇ ਨਿਵਾਜਿਆ ਜਾਂਦਾ ਹੈ। ਸਨਮਾਨ ਹਾਸਲ ਕਰਨ ਮਗਰੋਂ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਵਲਦੀਪ ਸਿੰਘ ਮੌਲਵੀਵਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਰਾਜਨੀਤੀ ਦੇ ਖੇਤਰ ਵਿਚ ਇਕੋ ਇਕ ਅਜਿਹੀ ਪਾਰਟੀ ਹੈ ਜਿਹੜੀ ਆਮ ਘਰਾਂ ਦੇ ਮੇਹਨਤੀ ਨੌਜਵਾਨਾਂ ਨੂੰ ਮਾਨ ਸਨਮਾਨ ਦਿੰਦੀ ਹੈ। ਇਸ ਮੌਕੇ ਨਗਰ ਕੌਂਸਲ ਪਾਤੜਾਂ ਦੇ ਸਾਬਕਾ ਵਾਈਸ ਪ੍ਰਧਾਨ ਸੋਨੀ ਜਲੂਰ, ਮਹਿੰਗਾ ਸਿੰਘ ਬਰਾੜ, ਕੌਂਸਲਰ ਕੁਲਦੀਪ ਸਿੰਘ, ਸੁਨੀਲ ਕੁਮਾਰ ਜਿੰਦਲ, ਵਰੁਣ ਕੁਮਾਰ ਕਾਂਸਲ, ਗੋਬਿੰਦ ਸਿੰਘ ਵਿਰਦੀ, ਗੁਰਮੀਤ ਅਰੋੜਾ, ਗਗਨਦੀਪ ਸਿੰਘ ਪੰਨੂ, ਸੋਨੀ ਠੇਕੇਦਾਰ, ਸੁਖਜੀਤ ਸਿੰਘ ਹੈਪੀ ਕਾਲੇਕਾ, ਕਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਤੇਜਿੰਦਰ ਸਿੰਘ ਤੇਜੀ ਬੂਰੜ, ਸਾਬਕਾ ਸਰਪੰਚ ਬਲਜੀਤ ਸਿੰਘ ਸਹੋਤਾ, ਮਦਨ ਲਾਲ ਗੋਇਲ, ਫਕੀਰ ਚੰਦ ਗੋਇਲ, ਕੁਲਦੀਪ ਸਿੰਘ ਬਿੱਟੂ ਬਿਦੇਸ਼ਾ, ਸਬਾਕਾ ਕੌਸਲਰ ਤਰਸੇਮ ਸਿੰਘ, ਬਲਿਹਾਰ ਸਿੰਘ ਹਰਿਆਊ, ਗੁਰਿੰਦਰ ਸਿੰਘ ਭੰਗੂ, ਗੁਰਪਿੰਦਰ ਸਿੰਘ ਕਾਲੇਕਾ, ਗੁਰਵਿੰਦਰ ਸਿੰਘ ਤੇ ਜਸਵੀਰ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੈਜਿਸਟਰੇਟ ਨੇ ਜ਼ਿਲ੍ਹੇ ’ਚ ਹਥਿਆਰਾਂ ਦਾ ਜਨਤਕ ਪ੍ਰਦਰਸ਼ਨ ਕਰਨ ’ਤੇ ਲਗਾਈ ਪਾਬੰਦੀ ਅਗਲੀ ਖ਼ਬਰ ਮਹਿੰਗਾਈ ਭੱਤੇ ਤੇ ਪੁਰਾਣੀ ਪੈਨਸ਼ਨ ਸਕੀਮ ਸਮੇਤ ਪੰਜਾਬ ਦੇ ਅਹਿਮ ਮੁੱਦਿਆਂ ’ਤੇ ਕਾਂਗਰਸ ਆਗੂਆਂ ਨੇ ਸਰਕਾਰ ਨੂੰ ਘੇਰਿਆ
Ad Position 24