09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਭਲਕੇ, ਸ਼ੋਸਲ ਮੀਡੀਆ ’ਤੇ ਚੋਣ ਪ੍ਰਚਾਰ ਜ਼ੋਰਾਂ ’ਤੇ

ਪਟਿਆਲਾ, 9 ਸਤੰਬਰ (ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ 11 ਸਤੰਬਰ ਨੂੰ ਹੋਣਗੀਆਂ, ਜਿਸ ਦੇ ਮੱਦੇਨਜਰ ਦੋਨਾਂ ਧੜਿਆਂ ਵਲੋਂ ਵਕੀਲਾਂ ਨੂੰ ਆਪਣੇ ਪੱਖ ਵਿਚ ਵੋਟ ਪਾਉਣ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਇਸ ਵਾਰ ਰਿਟਰਨਿੰਗ ਅਫਸਰਾਂ ਵਲੋਂ ਕਚਹਿਰੀਆਂ ਦੀ ਇਮਾਰਤ ਅੰਦਰ ਕੋਈ ਚੋਣ ਪ੍ਰਚਾਰ ਸੰਬੰਧੀ ਕਿਸੇ ਪ੍ਰਕਾਰ ਪੋਸਟਰ ਲਗਾਉਣ ਸੰਬੰਧੀ ਮਨਾਹੀ ਕੀਤੀ ਗਈ ਸੀ।

Ad Position 21
repet_subhas-goyals [Copy P29]
ਪ੍ਰਧਾਨਗੀ ਦੇ ਉਮੀਦਵਾਰ ਐਡ. ਬਿਕਰਮਜੀਤ ਸਿੰਘ ਭੁੱਲਰ, ਐਡ. ਅਵਨੀਤ ਸਿੰਘ ਬਲਿੰਗ 10-09-2026
ਪਟਿਆਲਾ, 9 ਸਤੰਬਰ (ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ 11 ਸਤੰਬਰ ਨੂੰ ਹੋਣਗੀਆਂ, ਜਿਸ ਦੇ ਮੱਦੇਨਜਰ ਦੋਨਾਂ ਧੜਿਆਂ ਵਲੋਂ ਵਕੀਲਾਂ ਨੂੰ ਆਪਣੇ ਪੱਖ ਵਿਚ ਵੋਟ ਪਾਉਣ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਇਸ ਵਾਰ ਰਿਟਰਨਿੰਗ ਅਫਸਰਾਂ ਵਲੋਂ ਕਚਹਿਰੀਆਂ ਦੀ ਇਮਾਰਤ ਅੰਦਰ ਕੋਈ ਚੋਣ ਪ੍ਰਚਾਰ ਸੰਬੰਧੀ ਕਿਸੇ ਪ੍ਰਕਾਰ ਪੋਸਟਰ ਲਗਾਉਣ ਸੰਬੰਧੀ ਮਨਾਹੀ ਕੀਤੀ ਗਈ ਸੀ। ਇਸ ਤਹਿਤ ਵਕੀਲਾਂ ਵਲੋਂ ਹਰ ਇਕ ਚੈਂਬਰ ਵਿਚ ਚੋਣ ਪ੍ਰਚਾਨ ਕਰਨ ਦੇ ਨਾਲ ਨਾਲ ਸੋਸ਼ਲ ਮੀਡੀਆ ’ਤੇ ਪੂਰੇ ਜੋਰਾਂ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਵਾਰ ਮੁਕਾਬਲਾ ਦੋ ਵਾਰ ਪਟਿਆਲਾ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਐਡ. ਬਿਕਰਮਜੀਤ ਸਿੰਘ ਭੁੱਲਰ ਤੇ ਨੌਜਵਾਨ ਵਕੀਲ ਅਵਨੀਤ ਸਿੰਘ ਬਲਿੰਗ ਧੜੇ ਦੇ ਵਿਚਕਾਰ ਹੈ। ਜਿਸ ਤਹਿਤ ਦੋਨਾਂ ਗਰੁੱਪਾਂ ਵਲੋਂ ਹਰ ਜੂਨੀਅਰ ਅਤੇ ਸੀਨੀਅਰ ਵਕੀਲ ਨਾਲ ਸੰਪਰਕ ਬਣਾ ਕੇ ਉਨ੍ਹਾਂ ਨੂੰ ਵੋਟ ਪਾਉਣ ਦੀ ਸਿੱਧੇ ਅਤੇ ਅਸਿੱਧੇ ਤੌਰ ’ਤੇ ਅਪੀਲ ਕੀਤੀ ਜਾ ਰਹੀ ਹੈ। ਇਹ ਪਤਾ ਲੱਗਾ ਹੈ ਕਿ ਜਿਹੜੇ ਵਕੀਲ ਪ੍ਰੈਕਟਿਸ ਨਹੀਂ ਕਰਦੇ ਪਰ ਉਨ੍ਹਾਂ ਦੇ ਵੋਟ ਬਣੀ ਹੋਈ ਹੈ ਉਨ੍ਹਾਂ ਨਵੇਂ ਤੇ ਪੁਰਾਣਾ ਵਕੀਲਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਇਸ ਵਾਰ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਉਪ ਪ੍ਰਧਾਨ ਔਰਤ ਵਕੀਲ ਲਈ ਰਾਖਵਾਂ ਰੱਖਿਆ ਗਿਆ ਹੈ, ਜਿਸ ਕਰਕੇ ਔਰਤ ਵਕੀਲਾਂ ਵਲੋਂ ਇਨ੍ਹਾਂ ਵੋਟਾਂ ਵਿਚ ਪੂਰੀ ਸਰਗਰਮੀ ਨਾਲ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਸੰਬੰਧੀ ਰਿਟਰਨਿੰਗ ਅਫ਼ਸਰ ਵਕੀਲ ਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਇਹ ਚੋਣਾਂ ਪੂਰੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ ਅਤੇ ਇਸ ਵਾਰ 2223 ਵਕੀਲ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵੋਟਿੰਗ ਕਰਵਾਉਣ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਇਸ ਸੰਬੰਧੀ ਪ੍ਰਧਾਨਗੀ ਦੀ ਚੋਣ ਲੜ ਰਹੇ ਵਕੀਲ ਬਿਕਰਮਜੀਤ ਸਿੰਘ ਭੁਲਰ ਨੇ ‘ਅਜੀਤ’ ਨੂੰ ਦੱਸਿਆ ਕਿ ਦੋ ਦਹਾਕਿਆਂ ਤੋਂ ਵਕੀਲ ਭਾਈਚਾਰੇ ਨਾਲ ਜੁੜੇ ਹੋਏ ਕਾਰਨ ਨਵੇਂ ਅਤੇ ਪੁਰਾਣੇ ਵਕੀਲਾਂ ਦੀਆਂ ਸਮੱਸੀਆਂ ਤੋਂ ਜਾਣੂ ਹਨ। ਇਸ ਤਜਰਬੇ ਦੇ ਆਧਾਰ ’ਤੇ ਉਹ ਵਕੀਲ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਯਤਨ ਕਰਨਗੇ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਵਕੀਲ ਭਾਈਚਾਰਾਂ ਉਨ੍ਹਾਂ ਵਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ ਦੇ ਮੱਦੇਨਜਰ ਉਨ੍ਹਾਂ ਨੂੰ ਵੋਟ ਪਾ ਕੇ ਕਾਮਯਾਬ ਕਰਨਗੇ ਕਿਉਂਕਿ ਉਨ੍ਹਾਂ ਦੀ ਜਿੱਤ ਵਕੀਲ ਭਾਈਚਾਰੇ ਦੀ ਜਿੱਤ ਹੈ। ਪ੍ਰਧਾਨਗੀ ਦੀ ਚੋਣ ਲੜ ਰਹੇ ਵਕੀਲ ਅਵਨੀਤ ਸਿੰਘ ਬਲਿੰਗ ਨੇ ਆਖਿਆ ਕਿ ਬਾਰ ਐਸੋਸੀਏਸ਼ਨ ਪਟਿਆਲਾ ਦੇ ਵਕੀਲ ਦੂਸਰੇ ਧੜੇ ਦੀ ਕਾਰਗੁਜਾਰੀ ਪਹਿਲੀਆਂ ਟਰਮਾਂ ਵਿਚ ਵੇਖ ਚੁੱਕੇ ਹਨ ਤੇ ਹੁਣ ਉਹ ਆਪਣੇ ਛੋਟੇ ਭਰਾ ਦਾ ਵੀ ਕੰਮ ਵੇਖ ਲੈਣ। ਉਨ੍ਹਾਂ ਕਿਹਾ ਕਿ ਵਕੀਲੀ ਪਰਿਵਾਰਿਕ ਪਿਛੋਕੜ ਹੋਣ ਕਾਰਨ ਜਿਹੜੀਆਂ ਕਮੀਆਂ ਨੌਜਵਾਨ ਵਕੀਲਾਂ ਨੂੰ ਦਿੱਕਤਾਂ ਆ ਰਹੀਆਂ ਤੇ ਉਨ੍ਹਾਂ ਨੇ ਉਹ ਆਪ ਵੀ ਹੰਢਾਈਆਂ ਹਨ ਉਨ੍ਹਾਂ ਦੂਰ ਕਰਨ ਦੇ ਨਾਲ ਨਾਲ ਸਾਰੇ ਵਕੀਲ ਭਾਈਚਾਰੇ ਨੂੰ ਨਾਲ ਲੈ ਕੇ ਉਹ ਬਾਰ ਐਸੋਸੀਏਸ਼ਨ ਦਾ ਵਿਕਾਸ ਕਰਨਗੇ। ਉਨ੍ਹਾਂ ਨੂੰ ਆਸ ਹੈ ਕਿ ਸਾਰੇ ਵਕੀਲ ਉਨ੍ਹਾਂ ਨੂੰ ਆਪਣੀ ਕੀਮਤੀ ਵੋਟ ਦੇ ਕੇ ਇਕ ਵਾਰ ਮੌਕਾ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਕਿ ਇਹ ਚੋਣ ਉਹ ਵਕੀਲ ਭਾਈਚਾਰੇ ਨੂੰ ਸਮਰਪਿਤ ਹੋ ਲੜ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ ਇਕ ਘਰ ਨੂੰ ਬਣਾਇਆ ਨਿਸ਼ਾਨਾ , ਨਕਦੀ ਤੇ ਗਹਿਨੇ ਚੋਰੀ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਤੀਜੇ ਦਿਨ ਵੱਖ-ਵੱਖ ਖੇਡ ਮੁਕਾਬਲਿਆਂ ’ਚ ਖਿਡਾਰੀਆਂ ਨੇ ਲਿਆ ਭਾਗ
Ad Position 24