09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਚੋਰਾਂ ਨੇ ਇਕ ਘਰ ਨੂੰ ਬਣਾਇਆ ਨਿਸ਼ਾਨਾ , ਨਕਦੀ ਤੇ ਗਹਿਨੇ ਚੋਰੀ

ਭੁੱਨਰਹੇੜੀ, 9 ਸਤੰਬਰ (ਧਨਵੰਤ ਸਿੰਘ)- ਦੇਸ਼ ਦੀ ਰੱਖਿਆ ਲਈ ਨੇਵੀ ਫੋਰਸ ਵਿਚ ਸੇਵਾਵਾਂ ਨਿਭਾਅ ਰਹੇ ਜਵਾਨ ਦੇ ਭੁੱਨਰਹੇੜੀ ਸਥਿਤ ਘਰ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਘਰ ਵਿਚੋਂ ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ ਨਕਦੀ ਤੇ ਡਾਲਰ ਚੋਰੀ ਕਰਕੇ ਫ਼ਰਾਰ ਹੋ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਭੁੱਨਰਹੇੜੀ, 9 ਸਤੰਬਰ (ਧਨਵੰਤ ਸਿੰਘ)- ਦੇਸ਼ ਦੀ ਰੱਖਿਆ ਲਈ ਨੇਵੀ ਫੋਰਸ ਵਿਚ ਸੇਵਾਵਾਂ ਨਿਭਾਅ ਰਹੇ ਜਵਾਨ ਦੇ ਭੁੱਨਰਹੇੜੀ ਸਥਿਤ ਘਰ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਘਰ ਵਿਚੋਂ ਸੋਨੇ-ਚਾਂਦੀ ਦੇ ਗਹਿਣਿਆਂ ਸਮੇਤ ਨਕਦੀ ਤੇ ਡਾਲਰ ਚੋਰੀ ਕਰਕੇ ਫ਼ਰਾਰ ਹੋ ਗਏ। ਚੋਰੀ ਦੀ ਵਾਰਦਾਤ ਰਾਤ ਸਮੇਂ ਹੋਣ ਬਾਰੇ ਆਖਿਆ ਜਾ ਰਿਹਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕੁਲਦੀਪ ਸਿੰਘ ਔਲਖ ਪੁੱਤਰ ਜਿਉਣ ਸਿੰਘ ਵਾਸੀ ਭੁੱਨਰਹੇੜੀ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨੇਵੀ ਫੋਰਸ ਵਿਚ ਸੇਵਾ ਨਿਭਾਅ ਰਿਹਾ ਹੈ। ਅਸੀਂ ਪਤੀ ਪਤਨੀ ਆਪਣੇ ਪੁੱਤਰ ਕੋਲ ਗਏ ਹੋਏ ਸੀ। ਇਸ ਦੌਰਾਨ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਅਚਾਨਕ ਬੰਦ ਹੋ ਗਏ, ਜਿਸ ਕਾਰਨ ਪਰਿਵਾਰ ਨੂੰ ਸ਼ੱਕ ਪੈਦਾ ਹੋਇਆ। ਜਦੋਂ ਪਰਿਵਾਰ ਘਰ ਵਾਪਸ ਪਰਤਿਆ ਤਾਂ ਘਰ ਦੇ ਅੰਦਰ ਸਮਾਨ ਖਿੱਲਰਿਆ ਪਿਆ ਸੀ ਅਤੇ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਚੋਰ ਘਰ ਵਿਚੋਂ ਸੋਨੇ-ਚਾਂਦੀ ਦੇ ਗਹਿਣੇ, ਨਕਦੀ ਅਤੇ ਡਾਲਰ ਲੈ ਗਏ ਹਨ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਸਮੇਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਵਲੋਂ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਪਹੁੰਚਣ ਲਈ ਜਾਂਚ ਚੱਲ ਰਹੀ ਦੱਸਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬਾਵਾ ਪੂਰਨ ਦਾਸ ਪਬਲਿਕ ਸਕੂਲ ਰੋੜੇਵਾਲ ਦੀ 35ਵੀਂ ਵਰੇਗੰਢ ਮਨਾਈ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਭਲਕੇ, ਸ਼ੋਸਲ ਮੀਡੀਆ ’ਤੇ ਚੋਣ ਪ੍ਰਚਾਰ ਜ਼ੋਰਾਂ ’ਤੇ
Ad Position 24