09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਬਾਵਾ ਪੂਰਨ ਦਾਸ ਪਬਲਿਕ ਸਕੂਲ ਰੋੜੇਵਾਲ ਦੀ 35ਵੀਂ ਵਰੇਗੰਢ ਮਨਾਈ

ਭਾਦਸੋਂ, 9 ਸਤੰਬਰ (ਪ੍ਰਦੀਪ ਦੰਦਰਾਲਾ)- ਸੰਤ ਬਾਵਾ ਪੂਰਨ ਦਾਸ ਦੀ ਅਪਾਰ ਕਿਰਪਾ ਤੇ ਬਾਬਾ ਬਲਵੰਤ ਸਿੰਘ ਸਿਹੋੜਾ ਸਾਹਿਬ ਵਾਲਿਆਂ ਦੇ ਆਸ਼ੀਰਵਾਦ ਸਦਕਾ ਸੰਤ ਬਾਵਾ ਪੂਰਨ ਦਾਸ ਪਬਲਿਕ ਸਕੂਲ ਰੋੜੇਵਾਲ ਵਿਖੇ ਸਕੂਲ ਦੀ 35ਵੀਂ ਵਰ੍ਹੇਗੰਢ ਬਾਬਾ ਗੁਰਚਰਨ ਸਿੰਘ ਗੱਦੀਨਸ਼ੀਨ ਦੀ ਅਗਵਾਈ ਹੇਠ ਮਨਾਈ ਗਈ। ਇਸ ਸਮੇਂ ਬਾਬਾ ਗੁਰਚਰਨ ਸਿੰਘ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦਿਆਂ ਆਖਿਆ ਕਿ ਸੰਤ ਬਾਬਾ ਬਲਵੰਤ ਸਿੰਘ ਸਿਹੋੜਾ ਸਾਹਿਬ ਵਾਲਿਆਂ ਨੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ 1991 ਵਿਚ ਇਸ ਸਕੂਲ ਦੀ ਨੀਂਹ ਰੱਖੀ, ਜਿੱਥੇ ਕਿ ਬੱਚੇ ਪੜ੍ਹ ਕੇ ਉੱਚ ਮੁਕਾਮਾਂ ’ਤੇ ਪਹੁੰਚ ਕੇ ਸਕੂਲ ਦਾ ਨਾਮ ਰੁਸ਼ਨਾ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਭਾਦਸੋਂ, 9 ਸਤੰਬਰ (ਪ੍ਰਦੀਪ ਦੰਦਰਾਲਾ)- ਸੰਤ ਬਾਵਾ ਪੂਰਨ ਦਾਸ ਦੀ ਅਪਾਰ ਕਿਰਪਾ ਤੇ ਬਾਬਾ ਬਲਵੰਤ ਸਿੰਘ ਸਿਹੋੜਾ ਸਾਹਿਬ ਵਾਲਿਆਂ ਦੇ ਆਸ਼ੀਰਵਾਦ ਸਦਕਾ ਸੰਤ ਬਾਵਾ ਪੂਰਨ ਦਾਸ ਪਬਲਿਕ ਸਕੂਲ ਰੋੜੇਵਾਲ ਵਿਖੇ ਸਕੂਲ ਦੀ 35ਵੀਂ ਵਰ੍ਹੇਗੰਢ ਬਾਬਾ ਗੁਰਚਰਨ ਸਿੰਘ ਗੱਦੀਨਸ਼ੀਨ ਦੀ ਅਗਵਾਈ ਹੇਠ ਮਨਾਈ ਗਈ। ਇਸ ਸਮੇਂ ਬਾਬਾ ਗੁਰਚਰਨ ਸਿੰਘ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦਿਆਂ ਆਖਿਆ ਕਿ ਸੰਤ ਬਾਬਾ ਬਲਵੰਤ ਸਿੰਘ ਸਿਹੋੜਾ ਸਾਹਿਬ ਵਾਲਿਆਂ ਨੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ 1991 ਵਿਚ ਇਸ ਸਕੂਲ ਦੀ ਨੀਂਹ ਰੱਖੀ, ਜਿੱਥੇ ਕਿ ਬੱਚੇ ਪੜ੍ਹ ਕੇ ਉੱਚ ਮੁਕਾਮਾਂ ’ਤੇ ਪਹੁੰਚ ਕੇ ਸਕੂਲ ਦਾ ਨਾਮ ਰੁਸ਼ਨਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤਾਂ ਵਲੋਂ ਸਮੇਂ-ਸਮੇਂ ’ਤੇ ਸਮਾਜ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ ਗਏ ਹਨ ਜਿਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਲਖਵੀਰ ਸਿੰਘ ਲੌਟ ਅਕਾਲੀ ਦਲ ਵਾਰਿਸ ਪੰਜਾਬ, ਐਡਵੋਕੇਟ ਸਤਬੀਰ ਸਿੰਘ ਖੱਟੜਾ ਭਾਜਪਾ ਪਟਿਆਲਾ ਦਿਹਾਤੀ, ਸਰਪੰਚ ਬਲਵਿੰਦਰ ਸਿੰਘ ਕੰਗ, ਸੁਖਦੀਪ ਸਿੰਘ ਟੋਡਰਮਾਜਰਾ ਮੁਹਾਲੀ, ਗੁਰਬਾਜ ਸਿੰਘ ਸੇਖੋਂ ਐਮ.ਡੀ., ਸਾਹਿਬ ਸਿੰਘ ਕੰਗ, ਬਲਜੀਤ ਸਿੰਘ ਡਕੌਂਦਾ, ਅਮਰੀਕ ਸਿੰਘ ਸਿਊਨਾ, ਨੰਬਰਦਾਰ ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਕਾਲ਼ਾ, ਨੰਬਰਦਾਰ ਜਗਤਾਰ ਸਿੰਘ, ਮਨਜੀਤ ਸਿੰਘ ਕਾਠਮੱਠੀ, ਪ੍ਧਾਨ ਬਲਜੀਤ ਸਿੰਘ, ਐਡਵੋਕੇਟ ਜਤਿੰਦਰ ਸਿੰਘ, ਜਗਦੀਸ਼ ਸਿੰਘ ਐਸ.ਡੀ.ਓ., ਹਨੀ ਖਰੌੜ, ਸਾਹਿਬ ਸਿੰਘ ਸਾਬੀ, ਗੁਰਜੰਟ ਸਿੰਘ ਸੇਖੋਂ, ਦਰਸ਼ਨ ਸਿੰਘ ਪੰਚ, ਚਰਨਜੀਤ ਸਿੰਘ ਟਿਵਾਣਾ, ਅਨੂਪ ਸਿੰਘ ਚੰਡੀਗੜ੍ਹ, ਗੁਰਤੇਜ ਸਿੰਘ ਸਿੱਧੂਵਾਲ, ਜੱਗੀ ਲੰਗ, ਯਾਦਵਿੰਦਰ ਸਿੰਘ ਕਾਠਮੱਠੀ ਤੋਂ ਇਲਾਵਾ ਇਲਾਕੇ ਦੇ ਮੋਹਤਬਰ, ਸਮੂਹ ਸਟਾਫ਼ ਤੇ ਬੱਚੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਰਪ੍ਰੀਤ ਕੌਰ ਨੇ ਸਰਕਾਰੀ ਹਾਈ ਸਕੂਲ ਖੇੜੀ ਫੱਤਾ ਵਿਖੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਚੋਰਾਂ ਨੇ ਇਕ ਘਰ ਨੂੰ ਬਣਾਇਆ ਨਿਸ਼ਾਨਾ , ਨਕਦੀ ਤੇ ਗਹਿਨੇ ਚੋਰੀ
Ad Position 24