11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੀੜਤ ਪਰਿਵਾਰ ਦੇ ਮੈਂਬਰਾਂ ਨੇ ਥਾਣਾ ਸਦਰ ਦੇ ਬਾਹਰ ਕੀਤਾ ਰੋਸ ਪ੍ਰਗਟ

ਮਾਮਲਾ ਆਪ੍ਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ ਦਾ ਨਾਭਾ, 10 ਸਤੰਬਰ (ਵਰਿੰਦਰ ਵਰਮਾ)- ਨਾਭਾ ਦੇ ਪਿੰਡ ਮੈਹਸ ਵਿਖੇ 42 ਸਾਲ ਦੀ ਬਲਜੀਤ ਕੌਰ ਨਾਂਅ ਦੀ ਮਹਿਲਾ ਦੀ ਰਸਮਈ ਹਾਲਤਾਂ ਵਿਚ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਪੀੜਿਤ ਪਰਿਵਾਰ ਨੇ ਇਕ ਪ੍ਰਾਈਵੇਟ ਹਸਪਤਾਲ ਦੇ ਉੱਪਰ ਅਣਗਹਿਲੀ ਦੇ ਦੋਸ਼ ਲਗਾਏ ਸਨ। ਇਸ ਮਾਮਲੇ ’ਤੇ ਪੀੜਿਤ ਪਰਿਵਾਰ ਤੇ ਪਿੰਡ ਨਿਵਾਸੀ ਕੱਲ੍ਹ ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਮਾਮਲਾ ਆਪ੍ਰੇਸ਼ਨ ਤੋਂ ਬਾਅਦ ਮਹਿਲਾ ਦੀ ਮੌਤ ਦਾ

ਨਾਭਾ, 10 ਸਤੰਬਰ (ਵਰਿੰਦਰ ਵਰਮਾ)- ਨਾਭਾ ਦੇ ਪਿੰਡ ਮੈਹਸ ਵਿਖੇ 42 ਸਾਲ ਦੀ ਬਲਜੀਤ ਕੌਰ ਨਾਂਅ ਦੀ ਮਹਿਲਾ ਦੀ ਰਸਮਈ ਹਾਲਤਾਂ ਵਿਚ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਪੀੜਿਤ ਪਰਿਵਾਰ ਨੇ ਇਕ ਪ੍ਰਾਈਵੇਟ ਹਸਪਤਾਲ ਦੇ ਉੱਪਰ ਅਣਗਹਿਲੀ ਦੇ ਦੋਸ਼ ਲਗਾਏ ਸਨ। ਇਸ ਮਾਮਲੇ ’ਤੇ ਪੀੜਿਤ ਪਰਿਵਾਰ ਤੇ ਪਿੰਡ ਨਿਵਾਸੀ ਕੱਲ੍ਹ ਡੀ. ਐਸ. ਪੀ. ਨਾਭਾ ਗੁਰਿੰਦਰ ਸਿੰਘ ਬੱਲ ਦੇ ਸਾਹਮਣੇ ਪੇਸ਼ ਹੋ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਤੇ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਸੀ ਪਰ ਅੱਜ ਥਾਣਾ ਸਦਰ ਪੁਲਿਸ ਵਲੋਂ ਇਸ ਮਾਮਲੇ ’ਤੇ ਕੋਈ ਕਾਰਵਾਈ ਨਾ ਹੋਣ ਕਰਕੇ ਪੀੜਤ ਪਰਿਵਾਰ ਅਤੇ ਪਿੰਡ ਨਿਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ’ਤੇ ਦੇਰ ਸ਼ਾਮ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਅਤੇ ਪਿੰਡ ਨਿਵਾਸੀ ਥਾਣਾ ਸਦਰ ਪਹੁੰਚੇ ਜਿੱਥੇ ਥਾਣਾ ਸਦਰ ਦੇ ਐਸ.ਐਚ.ਓ. ਦੇ ਨਾਲ ਮੀਟਿੰਗ ਤੋਂ ਬਾਅਦ ਪਰਿਵਾਰ ਵਲੋਂ ਪੁਲਿਸ ਕਾਰਵਾਈ ਤੋਂ ਨਾ ਖੁਸ਼ੀ ਜਾਹਿਰ ਕੀਤੀ ਤੇ ਪਰਿਵਾਰ ਨੇ ਪ੍ਰਾਈਵੇਟ ਡਾਕਟਰਾਂ ਦੇ ਦਬਾਓ ਹੇਠ ਪੁਲਿਸ ਵਲੋਂ ਕਾਰਵਾਈ ਨਾ ਕਰਨ ਦੇ ਵੀ ਦੋਸ਼ ਲਗਾਏ। ਇਸ ਮਾਮਲੇ ֹ’ ਤੇ ਮ੍ਰਿਤਕ ਬਲਜੀਤ ਕੌਰ ਦੇ ਪਤੀ ਸਾਹਿਬ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਉਨ੍ਹਾਂ ਦੀ ਮਦਦ ਬਿਲਕੁਲ ਵੀ ਨਹੀਂ ਕਰ ਰਹੀ ਕਿਉਂਕਿ ਡਾਕਟਰਾਂ ਵਲੋਂ ਪੁਲਿਸ ਦੇ ਉੱਪਰ ਦਬਾਓ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅਤੇ ਪੁਲਿਸ ਨੂੰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨੀ ਬਣਦੀ ਹੈ ਤੇ ਇਸ ਮਾਮਲੇ ’ਤੇ ਸਭ ਤੋਂ ਪਹਿਲਾਂ ਐਫ.ਆਈ.ਆਰ. ਦਰਜ ਹੋਣੀ ਚਾਹੀਦੀ ਹੈ। ਡਾਕਟਰ ਵਲੋਂ ਪਰਿਵਾਰ ਦੇ ਉੱਪਰ ਹੀ ਪੱਤੀਆਂ ਰੱਖਣ ਦੇ ਲੱਗੇ ਦੋਸ਼ਾਂ ’ਤੇ ਉਨ੍ਹਾਂ ਕਿਹਾ ਕਿ ਉਹ ਇਕ ਅਮੀਰ ਪਰਿਵਾਰ ਨਾਲ ਸੰਬੰਧਿਤ ਹਨ ਜਿਨ੍ਹਾਂ ਕੋਲ 12 ਕਿੱਲੇ ਜ਼ਮੀਨ ਹੈ ਜਿਨ੍ਹਾਂ ਦੀ ਬੇਟੀ ਵਿਦੇਸ਼ ਵਿਚ ਪੜ੍ਹਾਈ ਕਰ ਰਹੀ ਹੈ ਕੀ ਉਹ ਕੋਈ ਲਾਲਚ ਵਿਚ ਕਿਸੇ ਡਾਕਟਰ ਦੇ ਉੱਪਰ ਇਸ ਤਰ੍ਹਾਂ ਦੇ ਦੋਸ਼ ਲਗਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜੇਕਰ ਪੁਲਿਸ ਵਲੋਂ ਜਲਦ ਹੀ ਕਾਰਵਾਈ ਨਾ ਕੀਤੀ ਤਾਂ ਸ਼ੁੱਕਰਵਾਰ ਨੂੰ ਪੀੜਤ ਪਰਿਵਾਰ ਅਤੇ ਪਿੰਡ ਨਿਵਾਸੀ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜਦੋਂ ਇਸ ਮਾਮਲੇ ਸੰਬੰਧੀ ਥਾਣਾ ਸਦਰ ਦੇ ਇੰਚਾਰਜ ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਪੱਤੀਆਂ ਪਰਿਵਾਰ ਵਲੋਂ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਸੀ. ਐਮ. ਓ. ਕੋਲ ਜਾਂਚ ਲਈ ਭੇਜ ਦਿੱਤੀਆਂ ਗਈਆਂ ਹਨ, ਉਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਵਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਆਲੂਆਂ ਦੀਆਂ ਬੋਰੀਆਂ ਹੇਠਾਂ ਲੁਕਾ ਕੇ ਲਿਜਾ ਰਿਹਾ ਸੀ 13 ਕੁਇੰਟਲ ਭੁੱਕੀ, ਟਰੱਕ ਸਮੇਤ ਇਕ ਕਾਬੂ ਅਗਲੀ ਖ਼ਬਰ ਪੀ. ਆਰ. ਟੀ. ਸੀ. ਦੇ 2500 ਮੁਲਾਜ਼ਮਾਂ ਨਾਲ ਧੋਖਾ ਬੰਦ ਕਰੇ ਭਗਵੰਤ ਮਾਨ ਸਰਕਾਰ- ਸੰਜੀਵ ਬਿੱਟੂ
Ad Position 24