11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਓਮੈਕਸ ਸਿਟੀ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਵੈਲਫੇਅਰ ਐਸੋਸੀਏਸ਼ਨ ਦੀ ਸੀ. ਏ. ਪੀ. ਡੀ. ਏ. ਨਾਲ ਮੀਟਿੰਗ

ਪਟਿਆਲਾ, 10 ਸਤੰਬਰ (ਮਨਦੀਪ ਸਿੰਘ ਖਰੌੜ)- ਓਮੈਕਸ ਸਿਟੀ ਦੀਆਂ ਲੰਬੇ ਸਮੇਂ ਤੋਂ ਲੰਬਿਤ ਵਿਕਾਸ ਕਾਰਜਾਂ ਅਤੇ ਵਸਨੀਕਾਂ ਨਾਲ ਸੰਬੰਧਿਤ ਅਹਿਮ ਮਸਲਿਆਂ ਨੂੰ ਲੈ ਕੇ ਪੀ. ਡੀ.

Ad Position 21
repet_subhas-goyals [Copy P29]
ਪੀ.ਡੀ.ਏ. ਓਮੈਕਸ ਸਿਟੀ ਵੈਲਫ਼ੇਅਰ ਐਸੋਸੀਏਸ਼ਨ ਦੇ ਵਫ਼ਦ ਵਲੋਂ ਸੀ.ਏ., ਪੀ.ਡੀ.ਏ. ਪਟਿਆਲਾ ਨਾਲ ਮੀਟਿੰਗ ਕਰਦਾ ਹੋਇਆ। ਅਜੀਤ ਤਸਵੀਰ 11-09-2026
ਪਟਿਆਲਾ, 10 ਸਤੰਬਰ (ਮਨਦੀਪ ਸਿੰਘ ਖਰੌੜ)- ਓਮੈਕਸ ਸਿਟੀ ਦੀਆਂ ਲੰਬੇ ਸਮੇਂ ਤੋਂ ਲੰਬਿਤ ਵਿਕਾਸ ਕਾਰਜਾਂ ਅਤੇ ਵਸਨੀਕਾਂ ਨਾਲ ਸੰਬੰਧਿਤ ਅਹਿਮ ਮਸਲਿਆਂ ਨੂੰ ਲੈ ਕੇ ਪੀ. ਡੀ. ਏ. ਓਮੈਕਸ ਸਿਟੀ ਵੈਲਫੇਅਰ ਐਸੋਸੀਏਸ਼ਨ ਦੇ ਵਫ਼ਦ ਵਲੋਂ ਸੀ. ਏ., ਪੀ. ਡੀ. ਏ. ਪਟਿਆਲਾ ਨਾਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਸਤਵਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਕੇ.ਆਰ. ਗੁਪਤਾ, ਫਾਈਨਾਂਸ ਸਕੱਤਰ, ਬੀਰਇੰਦਰ ਗਰੇਵਾਲ, ਜਨਰਲ ਸਕੱਤਰ ਅਤੇ ਕਾਰਜਕਾਰੀ ਮੈਂਬਰ ਮੁਨੀਸ਼ ਕੁਮਾਰ ਤੇ ਸੰਦੀਪ ਕੁਮਾਰ ਹਾਜ਼ਰ ਸਨ। ਮੀਟਿੰਗ ਦੀ ਸ਼ੁਰੂਆਤ ਵਿਚ ਓਮੈਕਸ ਸਿਟੀ ਦੇ ਬੁਨਿਆਦੀ ਢਾਂਚੇ ਅਤੇ ਲੰਬਿਤ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ ਗਈ। ਸਭ ਤੋਂ ਪਹਿਲਾਂ ਪਿਛਲੇ ਪਾਸੇ ਦੀ ਬਾਊਂਡਰੀ ਵਾਲ ਦਾ ਮਾਮਲਾ ਉਠਾਇਆ ਗਿਆ। ਬਾਰਨ ਪਿੰਡ ਪੰਚਾਇਤ ਵਲੋਂ ਬਾਊਂਡਰੀ ਵਾਲ ਦੇ ਖੇਤਰ ਸੰਬੰਧੀ ਉਠਾਏ ਗਏ ਇਤਰਾਜ਼ ਨੂੰ ਦੇਖਦੇ ਹੋਏ ਸੀ.ਏ. ਮੈਡਮ ਨੇ ਭਰੋਸਾ ਦਿੱਤਾ ਕਿ ਪੀ. ਡੀ. ਏ. ਦੇ ਪਟਵਾਰੀ ਵਲੋਂ ਖੇਤਰ ਦੀ ਸੁਤੰਤਰ ਪੈਮਾਇਸ਼ ਕਰਵਾਈ ਜਾਵੇਗੀ ਅਤੇ ਮਾਪ-ਤੋਲ ਤੋਂ ਬਾਅਦ ਨਿਯਮਾਂ ਅਨੁਸਾਰ ਬਾਊਂਡਰੀ ਵਾਲ ਦਾ ਕੰਮ ਜਲਦ ਸ਼ੁਰੂ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੜਕਾਂ ਦੀ ਕਾਰਪੇਟਿੰਗ ਦਾ ਬਕਾਇਆ ਕੰਮ ਵੀ ਜਲਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਬਾਅਦ ਬਿਜਲੀ ਸਪਲਾਈ ਅਤੇ ਲੰਬਿਤ ਬਿਜਲੀ ਕੰਮਾਂ ਦਾ ਮੁੱਦਾ ਵਿਚਾਰਿਆ ਗਿਆ। ਓਮੈਕਸ ਲਿਮਟਿਡ ਨੂੰ ਬਾਕੀ ਰਹਿੰਦੇ ਬਿਜਲੀ ਕੰਮ ਪੂਰੇ ਕਰਨ ਤੇ ਓ.ਟੀ.ਐਸ. ਤਹਿਤ ਬਿਜਲੀ ਸੰਬੰਧੀ ਰਕਮ ਬਿਜਲੀ ਨਿਗਮ ਕੋਲ ਜਮ੍ਹਾਂ ਕਰਵਾਉਣ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਹਦਾਇਤ ਕੀਤੀ ਗਈ। ਮੀਟਿੰਗ ਦੌਰਾਨ ਆਈ. ਟੀ. ਪਾਰਕ ਤੇ ਲੈਂਡ ਯੂਜ਼ ਬਦਲਣ ਦਾ ਮਾਮਲਾ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ। ਇਸ ਸੰਬੰਧੀ ਸੀ. ਏ. ਮੈਡਮ ਨੇ ਦੱਸਿਆ ਕਿ ਪੀਡੀਏ ਆਪਣੇ ਪੱਧਰ ’ਤੇ ਜਗ੍ਹਾ ਵਰਤਣ ਵਿਚ ਅਜਿਹਾ ਬਦਲਾਅ ਕਰਨ ਲਈ ਅਧਿਕਾਰਤ ਨਹੀਂ ਹੈ ਅਤੇ ਇਹ ਮਾਮਲਾ ਲਾਗੂ ਨਿਯਮਾਂ ਅਨੁਸਾਰ ਉੱਚ ਅਤੇ ਸਮਰੱਥ ਅਧਿਕਾਰੀਆਂ ਕੋਲ ਭੇਜਿਆ ਜਾ ਸਕਦਾ ਹੈ। ਵਸਨੀਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਧਾਰਮਿਕ ਸਥਾਨਾਂ ਦੀ ਅਲਾਟਮੈਂਟ ਬਾਰੇ ਵੀ ਵਿਸਥਾਰ ਨਾਲ ਚਰਚਾ ਹੋਈ। ਓਮੈਕਸ ਲਿਮਟਿਡ ਨੂੰ ਧਾਰਮਿਕ ਸਥਾਨਾਂ ਦੀ ਅਲਾਟਮੈਂਟ ਸੰਬੰਧੀ ਪ੍ਰਕਿਰਿਆ ਅੱਗੇ ਵਧਾਉਣ ਲਈ ਕਿਹਾ ਗਿਆ ਤੇ ਪੀ.ਡੀ.ਏ. ਵਲੋਂ ਆਪਣੇ ਅਧਿਕਾਰ ਖੇਤਰ ਅੰਦਰ ਲੋੜੀਂਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਐਸੋਸੀਏਸ਼ਨ ਵਲੋਂ ਵੱਖਰਾ ਮੰਗ-ਪੱਤਰ ਵੀ ਦਿੱਤਾ ਜਾਵੇਗਾ। ਇਸੇ ਸੰਦਰਭ ਵਿਚ ਆਰਈਆਰਏ ਰਜਿਸਟ੍ਰੇਸ਼ਨ ਦਾ ਮੁੱਦਾ ਵੀ ਉਠਾਇਆ ਗਿਆ। ਸੀ.ਏ. ਮੈਡਮ ਵਲੋਂ ਓਮੈਕਸ ਲਿਮਟਿਡ ਨੂੰ ਰਿਹਾਇਸ਼ੀ ਹਿੱਸੇ ਸਮੇਤ ਪੂਰੇ ਪ੍ਰੋਜੈਕਟ ਦੀ ਆਰਈਆਰਏ ਰਜਿਸਟ੍ਰੇਸ਼ਨ ਸੰਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ। ਇਹ ਕਾਰਵਾਈ ਆਰਈਆਰਏ ਐਕਟ ਦੇ ਨਿਯਮਾਂ ਅਤੇ ਸਮਰੱਥ ਅਥਾਰਟੀ ਦੇ ਨਿਰਦੇਸ਼ਾਂ ਦੇ ਅਧੀਨ ਹੋਵੇਗੀ, ਕਿਉਂਕਿ ਪ੍ਰੋਜੈਕਟ ਅਜੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਗੁਣਵੱਤਾ ਅਤੇ ਭਾਖੜਾ ਨਹਿਰ ਦਾ ਪਾਣੀ ਓਮੈਕਸ ਸਿਟੀ ਤੱਕ ਲਿਆਉਣ ਦੇ ਮੁੱਦੇ ’ਤੇ ਵੀ ਚਰਚਾ ਹੋਈ। ਕਮਿਊਨਿਟੀ ਹਾਲ, ਕਲੱਬ ਹਾਊਸ ਅਤੇ ਈ. ਡਬਲਿਊ. ਐਸ. ਫਲੈਟਾਂ ਦੀ ਉਸਾਰੀ ਬਾਰੇ ਵੀ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਰੱਖੀਆਂ ਗਈਆਂ। ਇਨ੍ਹਾਂ ਕੰਮਾਂ ਨੂੰ ਜਲਦ ਅੱਗੇ ਵਧਾਉਣ ਦਾ ਭਰੋਸਾ ਦਿੱਤਾ ਗਿਆ। ਗ੍ਰੇਨ ਗੋਦਾਮਾਂ ਦੀ ਸੁਸਰੀ ਦਾ ਮਾਮਲਾ ਵੀ ਮੀਟਿੰਗ ਵਿਚ ਵਿਚਾਰਿਆ ਗਿਆ। ਇਸ ਸਬੰਧੀ ਐਸੋਸੀਏਸ਼ਨ ਵਲੋਂ ਵੱਖਰਾ ਮੰਗ-ਪੱਤਰ ਦੇ ਕੇ ਪੀਡੀਏ ਰਾਹੀਂ ਮਾਮਲਾ ਸੰਬੰਧਿਤ ਵਿਭਾਗ ਅਤੇ ਐਫਸੀਆਈ ਕੋਲ ਉਠਾਉਣ ਦੀ ਮੰਗ ਕੀਤੀ ਜਾਵੇਗੀ। ਮੀਟਿੰਗ ਦੌਰਾਨ ਕਮਰਸ਼ੀਅਲ ਪ੍ਰੋਜੈਕਟ ਦੀ ਨਿਲਾਮੀ ਤੋਂ ਪ੍ਰਾਪਤ ਰਕਮ ਦੇ ਇਸਤੇਮਾਲ ਸਬੰਧੀ ਵੀ ਚਰਚਾ ਕੀਤੀ ਗਈ। ਇਸ ਸਬੰਧੀ ਲਾਗੂ ਐਸਕ੍ਰੋ ਅਕਾਊਂਟ ਪ੍ਰਣਾਲੀ, ਆਰ. ਈ. ਆਰ. ਏ. ਤੇ ਹੋਰ ਕਾਨੂੰਨੀ ਪ੍ਰਬੰਧਾਂ ਦੀ ਪਾਲਣਾ ਕਰਦੇ ਹੋਏ, ਕੰਮਾਂ ਦੀ ਪ੍ਰਗਤੀ ਦੇ ਅਧਾਰ ’ਤੇ ਯੋਗ ਰਕਮ ਜਾਰੀ ਕਰਨ ਦੀ ਪ੍ਰਕਿਰਿਆ ਬਾਰੇ ਵਿਚਾਰ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਨੇ ਰਾਣਾ ਗੁਰਜੀਤ ਸਿੰਘ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਉਸਾਰੀ ਅਧੀਨ ਇਮਾਰਤ ’ਚੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਖ਼ਿਲਾਫ਼ ਕੇਸ ਦਰਜ
Ad Position 24