12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਨੇ ਫੂਕਿਆ ਵਿੱਤ ਮੰਤਰੀ ਦਾ ਪੁਤਲਾ

ਗੁਲਜਾਰ ਸਿੰਘ ਖੁਦਕੁਸ਼ੀ ਮਾਮਲੇ ’ਚ ਵਿੱਤ ਮੰਤਰੀ ਉੱਤੇ ਤੁਰੰਤ ਪਰਚਾ ਕਰੇ ਸਰਕਾਰ: ਰੰਧਾਵਾ ਪਟਿਆਲਾ, 11 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ’ਚ ਜ਼ਿਲ੍ਹਾ ਕਾਂਗਰਸ ਪਟਿਆਲਾ ਵਲੋਂ ਐਸ. ਐਸ.

Ad Position 21
repet_subhas-goyals [Copy P29]
ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ’ਚ ਹਰਪਾਲ ਚੀਮਾ ਦਾ ਪੁਤਲਾ ਸਾੜਦੇ ਹੋਏ। ਅਜੀਤ ਤਸਵੀਰ 12-09-2026
ਗੁਲਜਾਰ ਸਿੰਘ ਖੁਦਕੁਸ਼ੀ ਮਾਮਲੇ ’ਚ ਵਿੱਤ ਮੰਤਰੀ ਉੱਤੇ ਤੁਰੰਤ ਪਰਚਾ ਕਰੇ ਸਰਕਾਰ: ਰੰਧਾਵਾ
ਪਟਿਆਲਾ, 11 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਜ਼ਿਲ੍ਹਾ ਕਾਂਗਰਸ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ’ਚ ਜ਼ਿਲ੍ਹਾ ਕਾਂਗਰਸ ਪਟਿਆਲਾ ਵਲੋਂ ਐਸ. ਐਸ. ਪੀ. ਪਟਿਆਲਾ ਦੇ ਦਫ਼ਤਰ ਸਾਹਮਣੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਪੁਤਲਾ ਫ਼ੂਕਿਆ ਗਿਆ ਅਤੇ ਜ਼ਿਲ੍ਹਾ ਸੰਗਰੂਰ ਦੇ ਤੂਰਬਣਜਾਰਾ ਪਿੰਡ ਦੇ ਗੁਲਜਾਰ ਸਿੰਘ ਖੁਦਕਸ਼ੀ ਮਾਮਲੇ ’ਚ ਗੁਲਜਾਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਵਿੱਤ ਮੰਤਰੀ ਹਰਪਾਲ ਚੀਮਾ ਵਿਰੁੱਧ ਤੁਰੰਤ ਪਰਚਾ ਦਰਜ਼ ਕਰਕੇ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਇਸ ਮੌਕੇ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਹਰਪਾਲ ਚੀਮਾ ਦੇ ਸਾਥੀ ਪੰਜ ਵਿਅਕਤੀਆਂ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਗਈ ਹੈ, ਪਰ ਬੜੀ ਆਸਾਨੀ ਨਾਲ ਹਰਪਾਲ ਚੀਮਾ ਦਾ ਨਾਮ ਐਫ. ਆਈ. ਆਰ. ਵਿਚ ਦਰਜ ਕਰਨ ਤੋਂ ਗੁਰੇਜ਼ ਕੀਤਾ ਗਿਆ ਹੈ ਜਦੋਂ ਕਿ ਗੁਲਜਾਰ ਸਿੰਘ ਨੇ ਮਰਨ ਤੋਂ ਪਹਿਲਾਂ ਆਪਣੇ ਬਿਆਨਾਂ ਵਿਚ ਸਪਸ਼ਟ ਤੌਰ ’ਤੇ ਹਰਪਾਲ ਚੀਮਾ ਨੂੰ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਲਈ ਜਿੰਮੇਵਾਰ ਠਹਿਰਾਇਆ ਸੀ। ਬੀਬੀ ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਜਦੋਂ ਕਿ ਆਪ ਸਰਕਾਰ ਨਸ਼ਿਆਂ ਵਿਰੁੱਧ ਬੋਲਣ ਵਾਲਿਆਂ ਦੀ ਆਵਾਜ਼ ਦਬਾਉਣ ਤੇ ਲੱਗੀ ਹੋਈ ਹੈ। ਬੀਬੀ ਰੰਧਾਵਾ ਨੇ ਕਿਹਾ ਕਿ ਹਰਪਾਲ ਚੀਮਾ ਖਿਲਾਫ਼ ਕਾਨੂੰਨ ਦੀਆਂ ਸੰਬੰਧਿਤ ਧਰਾਵਾਂ ਤਹਿਤ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਜਾਵੇ ਤੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਉਹ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਡਰਾਉਣ ਧਮਕਾਉਣ ਅਤੇ ਸਮਝੌਤੇ ਲਈ ਦਬਾਅ ਪਾਉਣ ਵਾਸਤੇ ਆਪਣੇ ਅਹੁਦੇ ਅਤੇ ਤਾਕਤ ਦੀ ਵਰਤੋਂ ਨਾ ਕਰ ਸਕੇ। ਰੰਧਾਵਾ ਨੇ ਇਹ ਵੀ ਕਿਹਾ ਕਿ ਗੁਲਜਾਰ ਸਿੰਘ ਦਾ ਅੰਤਿਮ ਸਸਕਾਰ ਵੀ ਪਰਿਵਾਰ ਦੀ ਇੱਛਾ ਦੇ ਉਲਟ ਜਾ ਕੇ ਸਰਕਾਰ ਵੱਲੋਂ ਜ਼ਬਰਦਸਤੀ ਕਰਵਾਇਆ ਗਿਆ। ਅਜਿਹੇ ਹਾਲਾਤਾਂ ਵਿਚ ਗੁਲਜਾਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਪੁਲਿਸ ਦਾ ਸਭ ਤੋਂ ਪਹਿਲਾ ਫਰਜ਼ ਹਰਪਾਲ ਚੀਮਾ ਨੂੰ ਗ੍ਰਿਫ਼ਤਾਰ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਹਰਪਾਲ ਚੀਮਾ ਦੀ ਗ੍ਰਿਫਤਾਰੀ ਹੋਣ ਤੱਕ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੇਗੀ। ਕਾਂਗਰਸੀ ਵਰਕਰਾਂ ਵੱਲੋਂ ਧਰਨਾ ਪ੍ਰਦਰਸ਼ਨ ਤੇ ਪੁਤਲਾ ਫੂਕਣ ਤੋਂ ਬਾਅਦ ਬੀਬੀ ਗੁਰਸ਼ਰਨ ਕੌਰ ਰੰਧਾਵਾ ਤੇ ਬਲਾਕ ਪ੍ਰਧਾਨਾਂ ਦੀ ਅਗਵਾਈ ਹੇਠ ਜ਼ਿਲ੍ਹਾ ਕਾਂਗਰਸ ਪਟਿਆਲਾ ਵੱਲੋਂ ਐਸਐਸਪੀ ਪਟਿਆਲਾ ਨੂੰ ਡੀ. ਜੀ. ਪੀ. ਪੰਜਾਬ ਦੇ ਨਾਂਅ ’ਤੇ ਮੰਗ ਪੱਤਰ ਵੀ ਦਿੱਤਾ ਗਿਆ। ਅੱਜ ਦੇ ਇਸ ਧਰਨੇ ਵਿਚ ਅਮਰਜੀਤ ਘੱਗਾ, ਹਰਦੀਪ ਕੁਲਾਰਾ, ਨੈਬ ਭਾਨਰੀ, ਤਜਿੰਦਰ ਗਾਜੇਵਾਸ, ਪਰਮਜੀਤ ਚੌਹਾਨ, ਟੋਨੀ ਸੂਲਰ, ਰਣਜੀਤ ਮਤੋਲੀ, ਰਤਨਜੀਤ ਜਾਹਲਾਂ, ਪਲਵਿੰਦਰ ਕੌਰ ਹਰਿਆਊ, ਕੁਲਵਿੰਦਰ ਅਰਨੋ, ਬਲਦੇਵ ਇੰਟਕ, ਗੁਰਸੇਵਕ ਜੋੜੋਮਾਜਰਾ, ਰਾਜਾ ਸਰਾਓ, ਜਗਤਾਰ ਬੀਜਲਪੁਰ, ਗੁਰਬਚਨ ਚਾਹਲ, ਹਰਮਿੰਦਰ ਸਿੰਘ ਰਾਠੀਆਂ, ਦੀਦਾਰ ਸਿੰਘ ਦੌਣਕਲਾਂ, ਜਗਤਾਰ ਬਿਜਲਪੁਰ, ਪਰਮਜੀਤ ਚੌਹਾਨ, ਗੁਰਪ੍ਰੀਤ ਪੀਏ, ਮੇਜਰ ਖ਼ਾਨ, ਅਮਰੀਕ ਧਬਲਾਨ, ਦਿਲਬਰ ਨਿਰਮਾਣ, ਸੱਤਵਿੰਦਰ ਸ਼ੈਲੀ, ਰਿੰਕੂ ਡਕਾਲਾ, ਪਰਮਜੀਤ ਖੇੜੀ ਮੁਸਲਮਾਨੀ, ਕਾਲਾ ਬਠੋਈ, ਦੀਪੂ ਭੰਡਾਰੀ, ਗੈਰੀ ਮਰਦਾਹੇੜੀ ਤੇ ਗੁਰਸੇਵਕ ਨਨਹੇੜਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਵਲੋਂ ਪ੍ਰੀਖਿਆ ਕੇਂਦਰਾਂ ਸੰਬੰਧੀ ਨਿਰਦੇਸ਼ ਜਾਰੀ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ: ਵੋਟਾਂ ਦੀ ਗਿਣਤੀ ਜਾਰੀ
Ad Position 24