12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

‘ ਆਪ’ ਸਰਕਾਰ ਦੇ ਰਾਜ ’ਚ ਡਾ. ਅੰਬੇਡਕਰ ਜਿਹੀਆਂ ਸ਼ਖ਼ਸੀਅਤਾਂ ਵੀ ਮਹਿਫੂਜ਼ ਨਹੀਂ- ਖੱਟੜਾ

ਪਟਿਆਲਾ, 12 ਸਤੰਬਰ (ਅ. ਸ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਪਟਿਆਲਾ, 12 ਸਤੰਬਰ (ਅ. ਸ. ਆਹਲੂਵਾਲੀਆ)-ਪਿਛਲੇ ਦਿਨੀਂ ਲੁਧਿਆਣਾ ਵਿਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਕੀਤੀ ਗਈ ਬੇਅਦਬੀ, ਪੰਜਾਬ ’ਚ ਨਸ਼ਿਆਂ ਦਾ ਵਧ ਰਿਹਾ ਮੱਕੜਜਾਲ, ਗੁਰੂ ਸਾਹਿਬ ਦੀਆਂ ਬੇਅਦਬੀਆਂ ਅਤੇ ਮੋਹਣਦੀਪ ਸਿੰਘ ਸ਼ੇਰੋਂ ਉਤੇ ਕੀਤਾ ਗਿਆ ਵਹਿਸ਼ੀਆਨਾ ਜ਼ੁਲਮ ਆਦਿ ਮੁੱਦਿਆਂ ਨੂੰ ਲੈ ਕੇ ਭਾਜਪਾ ਪਟਿਆਲਾ ਦਿਹਾਤੀ ਅਤੇ ਸ਼ਹਿਰੀ ਨੇ ਇੱਥੇ ਮਿੰਨੀ ਸਕੱਤਰੇਤ ਦੇ ਸਾਹਮਣੇ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਭਾਜਪਾ ਦਿਹਾਤੀ ਦੇ ਸੀਨੀਅਰ ਆਗੂ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਬਦਲਾਅ ਦੇ ਨਾਂ ’ਤੇ ਝੂਠ ਬੋਲ ਕੇ ਪੰਜਾਬ ਵਿਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦੇ ਰਾਜ ਵਿਚ ਡਾ. ਭੀਮ ਰਾਓ ਜਿਹੀਆਂ ਉੱਚੇ ਰਾਸ਼ਟਰੀ ਕੱਦ ਵਾਲੀਆਂ ਸਖਸ਼ੀਅਤਾਂ ਵੀ ਮਹਿਫੂਜ਼ ਨਹੀਂ। ਉਨ੍ਹਾਂ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਫੜਕੇ ਉਨ੍ਹਾਂ ਉਪਰ ਐਨ.ਐਸ.ਏ. ਲਗਾਇਆ ਜਾਵੇ ਕਿਉਂਕਿ ਅਜਿਹੇ ਲੋਕ ਸਮਾਜ ਦੇ ਆਪਸੀ ਭਾਈਚਾਰੇ ਲਈ ਖਤਰਾ ਹਨ। ਉਨ੍ਹਾਂ ਹੋਰ ਕਿਹਾ ਕਿ ਬੇਅਦਬੀ ਬਾਰੇ ਕਾਨੂੰਨ ਪਾਸ ਕਰਨ ਦੇ ਦਮਗਜ਼ੇ ਮਾਰਨ ਵਾਲੀ ਸਰਕਾਰ ਦੇ ਰਾਜ ਵਿਚ ਬੇਅਦਬੀਆਂ ਬੇਰੋਕ ਹੋ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ 2027 ’ਚ ਇਸ ਡਰਾਮੇਬਾਜ਼ ਸਰਕਾਰ ਨੂੰ ਚਲਦਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸ਼ਹਿਰੀ ਪ੍ਰਧਾਨ ਵਿਜੇ ਕੁਮਾਰ ਕੁੱਕਾ ਅਤੇ ਭਾਜਪਾ ਦੇ ਮੁੱਖ ਬੁਲਾਰੇ ਯੁਵਰਾਜ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਕੰਗ ਸਰਪੰਚ ਰੋੜੇਵਾਲ, ਸੁਖਵਿੰਦਰਪਾਲ ਸਿੰਘ ਮਿੰਟਾ ਸਾਬਕਾ ਕੌਂਸਲਰ, ਮੀਡੀਆ ਇੰਚਾਰਜ ਗੁਰਤੇਜ ਸਿੰਘ ਸਿੱਧੂਵਾਲ, ਗੁਰਦਾਸ ਸਿਊਣਾ, ਰਿੰਕੂ ਸਰਾਓ ਝਿੱਲ, ਤਰਸੇਮ ਸਿਉਣਾ, ਜਿੰਦਰ ਕਸਿਆਣਾ, ਸਰਪੰਚ ਇਕਬਾਲ ਸਿੰਘ, ਰਵਿੰਦਰ ਸੋਲੰਕੀ, ਹਰਪ੍ਰੀਤ ਸਿੰਘ ਭੰਵਰਾ, ਸੌਰਵਾ ਸ਼ਰਮਾ, ਗੁਰਭਜਨ ਸਿੰਘ ਲਚਕਾਣੀ ਸਰਕਲ ਪ੍ਰਧਾਨ, ਮਹਿਲਾ ਮੋਰਚੇ ਵਲੋਂ ਮਨੀਸ਼ਾ ਉਪਲ, ਨਿਧੀ, ਰੁਤਾਂਕਸ਼ਾ ਬਾਂਸਲ, ਰੀਆ ਸੋੋੋਹੀ, ਬਲਜੀਤ ਕੌਰ, ਚੰਦਨ, ਕੰਚਨ ਅਤੇ ਖੁਸ਼ਬੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੀ. ਸੀ. ਵਿੰਗ ਪਟਿਆਲਾ ਦਿਹਾਤੀ ਦੀ ਮੀਟਿੰਗ ਹੋਈ ਅਗਲੀ ਖ਼ਬਰ ਹਰਦੀਪ ਸਿੰਘ ਪ੍ਰਧਾਨ ਤੇ ਸੇਵਾ ਦਾਸ ਸਲੇਮਪੁਰ ਵਾਈਸ ਪ੍ਰਧਾਨ ਚੁਣੇ
Ad Position 24